Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ, ‘ਅਤਿਵਾਦ ਪ੍ਰਤੀ ਕਾਂਗਰਸ ਦਾ ਰੁਖ ਨਰਮ’
ਸੀਤਾਰਮਨ ਨੇ ਕਿਹਾ, "ਇਸ ਲਈ, ਕਾਂਗਰਸ ਪਾਰਟੀ ਦਾ ਅਤਿਵਾਦ ਪ੍ਰਤੀ ਰਵੱਈਆ ਹਮੇਸ਼ਾ ਕਮਜ਼ੋਰ ਅਤੇ ਨਰਮ ਰਿਹਾ ਹੈ।"
Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਤਿਵਾਦ ਪ੍ਰਤੀ ਕਾਂਗਰਸ ਦਾ ਰੁਖ 'ਨਰਮ' ਰਿਹਾ ਹੈ। ਸੀਨੀਅਰ ਭਾਜਪਾ ਨੇਤਾ ਨੇ ਕਿਹਾ, "ਤੁਸੀਂ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਦੇਖਿਆ ਕਿ ਕਿਵੇਂ ਅਤਿਵਾਦੀ ਹਮਲਿਆਂ ਨੂੰ ਬਰਦਾਸ਼ਤ ਕੀਤਾ ਗਿਆ ਸੀ... ਕੋਈ ਢੁਕਵਾਂ ਜਵਾਬ ਨਹੀਂ ਦਿਤਾ ਗਿਆ ਸੀ"।
ਉਨ੍ਹਾਂ ਇਥੇ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਨੌਜਵਾਨਾਂ ਨਾਲ ਗੱਲਬਾਤ ਦੌਰਾਨ ਕਿਹਾ, ''ਉਹ ਪਾਕਿਸਤਾਨ ਨੂੰ ਇਸ ਹੱਦ ਤਕ ਡੋਜ਼ੀਅਰ ਭੇਜਣ ਵਿਚ ਵਿਸ਼ਵਾਸ ਰੱਖਦੇ ਸਨ ਕਿ ਤੁਹਾਨੂੰ ਯਾਦ ਹੋਵੇਗਾ ਕਿ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਨਹੀਂ ਦਿਤੀ ਗਈ ਸੀ”।
ਸੀਤਾਰਮਨ ਨੇ ਕਿਹਾ, "ਇਸ ਲਈ, ਕਾਂਗਰਸ ਪਾਰਟੀ ਦਾ ਅਤਿਵਾਦ ਪ੍ਰਤੀ ਰਵੱਈਆ ਹਮੇਸ਼ਾ ਕਮਜ਼ੋਰ ਅਤੇ ਨਰਮ ਰਿਹਾ ਹੈ।" ਇਸ ਤੋਂ ਪਹਿਲਾਂ ਦਿਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ 26/11 ਦੇ ਅਤਿਵਾਦ ਹਮਲਿਆਂ ਤੋਂ ਬਾਅਦ ਇਸ ਡਰ ਕਾਰਨ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਕਿ ਉਸਦਾ 'ਵੋਟ ਬੈਂਕ' ਖਿਸਕ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਕਾਂਗਰਸ ਦੀ 'ਕਮਜ਼ੋਰ ਮਾਨਸਿਕਤਾ' ਕਾਰਨ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ। ਸੀਤਾਰਮਨ ਨੇ ਕਿਹਾ, "ਭਾਰਤ ਉਸ ਦੌਰ ਨੂੰ ਕਦੇ ਨਹੀਂ ਭੁੱਲ ਸਕੇਗਾ ਜਦੋਂ ਦੇਸ਼ ਵਿਚ ਲਗਾਤਾਰ ਅਤਿਵਾਦ ਹਮਲੇ ਹੁੰਦੇ ਸਨ ਅਤੇ ਕਾਂਗਰਸ ਦੇ ਨੇਤਾ ਅਤਿਵਾਦ ਦੇ ਅਪਰਾਧੀਆਂ ਦੇ ਨਾਲ ਬੈਠਦੇ ਸਨ।"
(For more Punjabi news apart from Congress' approach towards terrorism weak and soft: Nirmala Sitharaman, stay tuned to Rozana Spokesman)