ਸੋਨੇ-ਚਾਂਦੀ ਦੀ ਵਾਇਦਾ ਕੀਮਤ 'ਚ ਆਈ ਗਿਰਾਵਟ, ਜਾਣੋ ਕੀ ਹੈ ਅੱਜ ਦੀ ਕੀਮਤ 

ਏਜੰਸੀ

ਖ਼ਬਰਾਂ, ਰਾਜਨੀਤੀ

COMEX ਵਿਚ ਸੋਨੇ  ਦੀ ਕੀਮਤਾਂ ਵਿਚ 0.8% ਘਟੀਆਂ ਅਤੇ $ 1,938.53 ਔਂਸ ਤੇ ਟਰੇਂਡ ਕਰ ਰਿਹਾ ਹੈ।

Gold prices today fall sharply, silver rates plunge

ਨਵੀਂ ਦਿੱਲੀ - ਅੱਜ ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਸ਼ੁੱਕਰਵਾਰ ਨੂੰ ਸੋਨਾ 500 ਰੁਪਏ ਤੋਂ ਜ਼ਿਆਦਾ ਸਸਤਾ ਹੋ ਗਿਆ, ਜਦੋਂ ਕਿ ਚਾਂਦੀ ਦੀਆਂ ਕੀਮਤਾਂ 1153 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਘੱਟ ਗਈਆਂ ਹਨ। ਮਲਟੀਪਲ ਕਮੋਡਿਟੀ ਐਕਸਚੇਂਜ (MCX)  'ਤੇ ਸੋਨੇ ਦੀਆਂ ਕੀਮਤਾਂ ਲਗਭਗ 1% ਘੱਟ ਗਈਆਂ ਹਨ ਅਤੇ ਸਵੇਰੇ 11 ਵਜੇ ਇਹ ਪ੍ਰਤੀ 10 ਗ੍ਰਾਮ 'ਤੇ 51,274 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।

ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 1.76% ਦੀ ਗਿਰਾਵਟ ਨਾਲ 67,838 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀਆਂ ਹਨ। ਵੀਰਵਾਰ ਨੂੰ ਸੋਨਾ 51,744 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਹਾਲਾਂਕਿ ਚਾਂਦੀ ਦੀ ਕੀਮਤ 68,991 ਰੁਪਏ ਸੀ। ਵੀਰਵਾਰ ਨੂੰ ਸੋਨਾ 0.7 ਫੀਸਦੀ ਵਧਿਆ, ਜਦੋਂ ਕਿ ਚਾਂਦੀ 0.52 ਪ੍ਰਤੀਸ਼ਤ ਦੀ ਤੇਜ਼ੀ ਨਾਲ ਮਾਰਕਿਟ ਵਿਚ ਆਈ। ਭਾਰਤ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅਕਸਰ ਉਤਰਾਅ-ਚੜ੍ਹਾਅ ਆਉਂਦੇ ਹਨ।

ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਕੀਮਤ
ਗਲੋਬਲ ਬਾਜ਼ਾਰਾਂ ਵਿਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। COMEX ਵਿਚ ਸੋਨੇ  ਦੀ ਕੀਮਤਾਂ ਵਿਚ 0.8% ਘਟੀਆਂ ਅਤੇ $ 1,938.53 ਔਂਸ ਤੇ ਟਰੇਂਡ ਕਰ ਰਿਹਾ ਹੈ। ਜਦਕਿ ਇਸ ਦੇ ਨਾਲ ਹੀ, ਯੂਐਸ ਸੋਨੇ ਦੀ ਵਾਅਦਾ ਕੀਮਤ ਵੀ 0.8% ਦੀ ਗਿਰਾਵਟ ਨਾਲ 1948 ਡਾਲਰ ਪ੍ਰਤੀ  'ਤੇ ਕਾਰੋਬਾਰ ਕਰ ਰਹੀ ਹੈ।  

ਵੀਰਵਾਰ ਨੂੰ COMEX 'ਤੇ ਸਪਾਟ ਸੋਨੇ ਦੀ ਕੀਮਤ 9 1,965.94 ਡਾਲਰ ਪ੍ਰਤੀ ਔਂਸ ਸੀ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵੀ 0.3% ਦੀ ਗਿਰਾਵਟ ਨਾਲ 26.84 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀਆਂ ਹਨ।  ਹੋਰ ਕੀਮਤੀ ਧਾਤਾਂ ਪਲੈਟੀਨਮ 0.1% ਦੀ ਗਿਰਾਵਟ ਨਾਲ 925.59 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਉਸੇ ਸਮੇਂ, ਪੈਲੇਡੀਅਮ ਦੀ ਕੀਮਤ 0.4% ਘਟ ਕੇ 28 2,283.72 'ਤੇ ਆ ਗਈ। ਇਸ ਦੌਰਾਨ ਈਟੀਐਫ ਵਿਚ ਸੋਨੇ ਦੀ ਹੋਲਡਿੰਗ 2.92 ਟਨ ਵਧ ਕੇ 1252.96 ਟਨ ਹੋ ਗਈ।

ਦਿੱਲੀ ਸਰਾਫਾ ਬਾਜ਼ਾਰ ਵਿਚ ਕੀਮਤ
ਸਰਾਫਾ ਬਾਜ਼ਾਰ ਵਿਚ ਲਗਾਤਾਰ ਚੌਥੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਇੱਥੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 52,104 ਰੁਪਏ ਤੋਂ ਵਧ ਕੇ 52,391 ਰੁਪਏ ਹੋ ਗਈ ਹੈ। ਯਾਨੀ ਸਪਾਟ ਗੋਲਡ ਦੀ ਕੀਮਤ 287 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਮਾਹਰ ਕਹਿੰਦੇ ਹਨ ਕਿ ਸੋਨੇ ਦੀ ਤੇਜ਼ੀ ਨਾਲ ਵਿਕਰੀ ਹੋਣ ਦੀ ਸੰਭਾਵਨਾ ਹੈ।