ਦਾਖਾ 'ਚ ਵਿਕਾਸ ਅਹਿਮ ਮੁੱਦਾ ਪਰ ਨਸ਼ੇ ਤੇ ਝੂਠੇ ਪਰਚੇ ਬੇਹੱਦ ਗੰਭੀਰ ਮੁੱਦੇ : ਕੈਪਟਨ ਸੰਦੀਪ ਸੰਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾਂ ਅਤੇ ਵਿਧਾਇਕ ਹਰਜੋਤ ਕਮਲ ਨੇ ਵੋਟਰਾਂ ਨੂੰ ਕੈਪਟਨ ਸੰਧੂ ਹੱਕ 'ਚ ਕੀਤਾ ਲਾਮਬੰਦ

Captain Sandeep Sandhu

ਮੁੱਲਾਂਪੁਰ : ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਖੰਜਰਵਾਲ ਅਤੇ ਮਾਜਰੀ ਵਾਸੀਆਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਚੋਣ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੈਪਟਨ ਸੰਦੀਪ ਸੰਧੂ ਦੇ ਨਾਲ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ, ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਜਨਰਲ ਸਕੱਤਰ ਪੰਜਾਬ ਕਾਂਗਰਸ ਜਗਪਾਲ ਖੰਗੂੜਾ, ਚੇਅਰਮੈਨ ਕੇ.ਕੇ. ਬਾਵਾ, ਪੇਡਾ ਵਾਈਸ ਚੇਅਰਮੈਨ ਕਰਨ ਵੜਿੰਗ, ਚਮਕੌਰ ਸਿੰਘ ਢੀਂਡਸਾ ਜਨਰਲ ਸਕੱਤਰ ਪੰਜਾਬ ਕਾਂਗਰਸ, ਵਾਈਸ ਚੇਅਰਮੈਨ ਪੇਡਾ ਵਰਿੰਦਰ ਛਾਬੜਾ, ਬਰਿੰਦਰ ਸਿੰਘ ਢਿੱਲੋਂ, ਮੇਜਰ ਸਿੰਘ ਮੁੱਲਾਂਪੁਰ ਵਿਸ਼ੇਸ਼ ਰੂਪ ਵਿੱਚ ਮੌਜੂਦ ਰਹੇ। ਪਿੰਡ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਜੋਰਦਾਰ ਸਵਾਗਤ ਕੀਤਾ। 

ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਵੋਟਾਂ ਮੰਗੀਆਂ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਕਿਹਾ ਕਿ ਅਕਾਲੀਆਂ ਨੇ ਹਲਕੇ ਦਾਖੇ ਦਾ ਵਿਕਾਸ ਨਹੀਂ ਵਿਨਾਸ਼ ਕੀਤਾ। ਨਸ਼ਿਆਂ ਰੂਪੀ ਦਰਿਆ ਵਹਾਅ ਕੇ ਹਲਕੇ ਦੀ ਜਵਾਨੀ ਨੂੰ ਬਰਬਾਦੀ ਦੇ ਰਾਹ ਤੋਰਿਆ ਅਤੇ ਝੂਠੇ ਪਰਚੇ ਕਰਵਾ ਕੇ ਜੇਲਾਂ 'ਚ ਸੜਨ ਲਈ ਮਜਬੂਰ ਕੀਤਾ।  ਇਸ ਦੇ ਨਾਲ ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਲਕੇ ਅੰਦਰ ਪਰਚਿਆਂ ਦੀ ਹੋਈ ਘਟੀਆ ਰਾਜਨੀਤੀ 'ਚ ਅਕਾਲੀ ਉਮੀਦਵਾਰ ਦਾ ਪੁਰਾਣਾ ਸਾਥੀ ਜੋ ਕਿ ਲਿਪ ਵੱਲੋਂ ਖੜ੍ਹਾ ਹੈ, ਬਰਾਬਰ ਦਾ ਭਾਗੀਦਾਰ ਬਣਿਆ ਰਿਹਾ।

ਉਨ੍ਹਾਂ ਕਿਹਾ ਕਿ ਕੁਰਸੀ ਖਾਤਿਰ ਵੈਰ ਵਿਰੋਧ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਚੱਲਦਾ ਕਰਨਾ ਦਾ ਸਮਾਂ ਆ ਗਿਆ ਹੈ। ਇਸ ਲਈ ਆਓ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀ ਮੁਦੱਈ ਕਾਂਗਰਸ ਪਾਰਟੀ ਨੂੰ 21 ਅਕਤੂਬਰ ਨੂੰ ਕੀਮਤੀ ਵੋਟਾਂ ਪਾਕੇ ਹਲਕੇ ਨੂੰ ਵਿਕਾਸ ਦੇ ਰਾਹ ਤੋਰੀਏ। ਉਧਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਮੈਂ ਵਿਰੋਧੀਆਂ 'ਤੇ ਟਿੱਪਣੀ ਕਰਕੇ ਰਾਜਨੀਤੀ ਕਰਨ ਨੂੰ ਚੰਗਾ ਨਹੀਂ ਸਮਝਦਾ, ਪਰ ਹਲਕਾ ਦਾਖਾ 'ਚ ਜਿੰਨ੍ਹਾਂ ਵਿਕਾਸ ਕਰਵਾਉਣਾ ਜਰੂਰੀ ਮੁੱਦਾ ਹੈ, ਉਨੇ ਹੀ ਨਸ਼ੇ ਤੇ ਝੂਠੇ ਪਰਚੇ ਗੰਭੀਰ ਮੁੱਦੇ ਹਨ। ਨਸ਼ੇ ਅਤੇ ਝੂਠੇ ਪਰਚਿਆਂ ਦੀ ਰਾਜਨੀਤੀ ਉਦੋਂ ਹੀ ਖਤਮ ਹੋ ਸਕਦੀ ਹੈ, ਜਦੋਂ ਇਹਨਾਂ ਦੀ ਪੈਦਾਇਸ਼ ਕਰਨ ਵਾਲੇ ਖਾਸਕਰ ਅਕਾਲੀ ਦਲ ਤੇ ਉਸ ਦੇ ਪੁਰਾਣੇ ਸਾਥੀ ਦਾ ਸਿਆਸੀ ਖਾਤਮਾ ਹੋਵੇਗਾ। 

ਕੈਪਟਨ ਸੰਧੂ ਨੇ ਕਿਹਾ ਕਿ ਪਿੰਡਾਂ ਵਿਚ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਤਿਕਾਰ ਜਿੱਥੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਜਿੱਥੇ ਕਾਂਗਰਸ ਸਰਕਾਰ ਦੀਆਂ ਲੋਕ ਹਿਤੈਸ਼ੀ ਤੇ ਵਿਕਾਸਸ਼ੀਲ ਨੀਤੀਆਂ ਤੋਂ ਖੁਸ਼ ਹਨ, ਉੱਥੇ ਵਿਰੋਧੀਆਂ ਵੱਲੋਂ ਫੈਲਾਏ ਗੁੰਡਾਰਾਜ ਤੋਂ ਨਿਜਾਤ ਪਾਉਣ ਲਈ ਕਾਹਲੇ ਹਨ। ਕੈਪਟਨ ਸੰਧੂ ਨੇ ਜੋਰ ਦਿੰਦੇ ਆਖਿਆ ਕਿ ਉਹ ਹਲਕਾ ਦਾਖਾ ਦੇ ਵਸਨੀਕਾਂ ਨਾਲ ਵਾਅਦਾ ਕਰਦੇ ਹਨ ਕਿ ਹੁਣ ਹਲਕੇ 'ਚ ਵੈਰ ਵਿਰੋਧ ਨਹੀਂ ਬਲਕਿ ਵਿਕਾਸ ਦੀ ਰਾਜਨੀਤੀ ਹੋਵੇਗੀ, ਇਸ ਲਈ ਆਉਣ ਵਾਲੀ 21 ਅਕਤੂਬਰ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਹਲਕੇ ਨੂੰ ਵਿਕਾਸ ਦੇ ਰਾਹ ਤੋਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਮੇਲ ਸਿੰਘ, ਸਰਪੰਚ ਬਲਬੀਰ ਸਿੰਘ, ਸਰਪੰਚ ਪਰਮਿੰਦਰ ਸਿੰਘ ਮਾਜਰੀ, ਸਾਬਕਾ ਸਰਪੰਚ ਕਰਮ ਸਿੰਘ, ਹਰਨੇਕ ਸਿੰਘ ਫੌਜੀ, ਸੁਖਦਰਸ਼ਨ ਸਿੰਘ, ਬਲਦੇਵ ਸਿੰਘ, ਬਲਦੇਵ ਸਿੰਘ ਧਨੋਆ, ਨਵਦੀਪ ਕਲੇਰ, ਜਗਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।

Update Here