ਐਸਸੀ ਐਸਟੀ ਐਕਟ ਸੋਧ, ਨਾਰਾਜ਼ ਕਿਸਾਨਾਂ ਕਾਰਨ ਛੱਤੀਸਗੜ੍ਹ-ਰਾਜਸਥਾਨ 'ਚ ਭਾਜਪਾ ਹਾਰੀ
ਰਾਜਸਥਾਨ ਵਿਚ ਐਸਸੀ-ਐਸਟੀ ਐਕਟ ਕਾਰਨ ਉੱਚ ਜਾਤੀ ਵੋਟਰ ਭਾਜਪਾ ਤੋਂ ਨਾਰਾਜ਼ ਹੋਏ। ਢੁੰਢਾੜ ਅਤੇ ਮਾਰਵਾੜ ਵਿਖੇ ਭਾਜਪਾ ਨੇ 60 ਸੀਟਾਂ ਹਾਰੀਆਂ।
ਭੋਪਾਲ, ( ਭਾਸ਼ਾ ) : ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਨੂੰ ਬੇਸ਼ਕ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ ਪਰ ਜਨਤਾ ਨੇ ਭਾਜਪਾ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਉਸ ਨੂੰ ਸੱਤਾ ਤੋਂ ਬਾਹਰ ਕੱਢ ਦਿਤਾ ਹੈ। ਕਾਂਗਰਸ ਨੇ ਸਾਫ ਕਹਿ ਦਿਤਾ ਸੀ ਕਿ ਸੀਐਮ ਓਬੀਸੀ ਤੋਂ ਹੀ ਹੋਵੇਗਾ। ਦੂਜੇ ਪਾਸ ਰਮਨ ਸਿੰਘ ਸਨ। ਭਾਜਪਾ ਐਸਸੀ ਦੀਆਂ 9 ਸੀਟਾਂ ਵਿਚੋਂ 1 'ਤੇ ਹੀ ਜਿੱਤ ਹਾਸਲ ਕਰ ਸਕੀ। ਰਾਂਖਵੀਆਂ 10 ਸੀਟਾਂ ਵਿਚੋਂ ਕਾਂਗਰਸ ਨੇ 9 'ਤੇ ਜਿੱਤ ਹਾਸਲ ਕੀਤੀ। ਰਮਨ ਸਰਕਾਰ ਨੇ ਐਸਸੀ ਵਰਗ ਨੂੰ 4 ਫ਼ੀ ਸਦੀ ਰਾਖਵਾਂਕਰਣ ਦਿਤਾ ਜਦਕਿ ਇਹਨਾਂ ਦੀ ਅਬਾਦੀ 13 ਫ਼ੀ ਸਦੀ ਹੈ।
8 ਆਮ ਸੀਟਾਂ 'ਤੇ ਵੀ ਐਸਸੀ ਵੋਟਰ 15 ਫ਼ੀ ਸਦੀ ਤੱਕ ਹਨ। ਛੱਤੀਸਗੜ੍ਹ ਵਿਚ 53 ਦਿਹਾਤੀ ਸੀਟਾਂ ਵਿਚੋਂ 42 ਕਾਂਗਰਸ ਨੇ ਜਿੱਤੀਆਂ ਹਨ। ਇਸ ਦਾ ਮੁਖ ਕਾਰਨ ਦੋ ਐਲਾਨ ਰਹੇ। ਕਿਸਾਨਾਂ ਦੀ ਕਰਜਮੁਆਫੀ ਅਤੇ ਝੋਨੇ ਦਾ ਸਮਰਥਨ ਮੁੱਲ 2500 ਰੁਪਏ ਕਰਨਾ। ਕਿਸਾਨ ਚੋਣਾਂ ਤੱਕ ਝੋਨਾ ਵੇਚਣ ਨਹੀਂ ਪੁੱਜੇ। ਉਥੇ ਹੀ ਸ਼ਰਾਬਬੰਦੀ ਦੇ ਵਾਅਦੇ ਕਾਰਨ ਔਰਤਾਂ ਦੀ ਵੋਟਿੰਗ ਪੁਰਸ਼ਾਂ ਨਾਲੋਂ ਵੱਧ ਰਹੀ। ਰਾਜਸਥਾਨ ਵਿਚ ਐਸਸੀ-ਐਸਟੀ ਐਕਟ ਕਾਰਨ ਉੱਚ ਜਾਤੀ ਵੋਟਰ ਭਾਜਪਾ ਤੋਂ ਨਾਰਾਜ਼ ਹੋਏ। ਢੁੰਢਾੜ ਅਤੇ ਮਾਰਵਾੜ ਵਿਖੇ ਭਾਜਪਾ ਨੇ 60 ਸੀਟਾਂ ਹਾਰੀਆਂ।ਇਹਨਾਂ ਦੋ ਇਲਾਕਿਆਂ ਵਿਚ ਭਾਜਪਾ ਦੀਆਂ 91 ਸੀਟਾਂ ਸਨ।
ਹੁਣ ਸਿਰਫ 31 ਹਨ। ਆਨੰਦਪਾਲ ਇੰਨਕਾਉਂਟਰ ਅਤੇ ਪਦਮਾਵਤ ਵਰਗੀਆਂ ਘਟਨਾਵਾਂ ਕਾਰਨ ਸ਼ੇਖਾਵਾਟੀ ਵਿਚ ਭਾਜਪਾ ਦੀਆਂ 21 ਸੀਟਾਂ ਘੱਟ ਹੋਈਆਂ। ਢੰਢਾੜ ਵਿਚ ਸਚਿਨ ਪਾਇਲਟ ਦਾ ਅਸਰ ਦੇਖਣ ਨੁੰ ਮਿਲਿਆ ਅਤੇ ਮਾਰਵਾੜ ਵਿਚ ਅਸ਼ੋਕ ਗਹਿਲੋਤ ਦਾ। 2013 ਵਿਚ ਭਾਜਪਾ ਨੇ ਐਸਸੀ-ਐਸਟੀ ਦੇ ਲਈ ਨਿਰਧਾਰਤ ਕੀਤੀਆਂ 58 ਸੀਟਾਂ ਵਿਚੋਂ 49 ਜਿੱਤੀਆਂ ਸਨ। ਇਸ ਵਾਰ ਕਾਂਗਰਸ ਨੇ 31 ਜਿੱਤੀਆਂ।
ਐਸਸੀ/ਐਸਟੀ ਐਕਟ ਵਿਚ ਕੇਂਦਰ ਵੱਲੋਂ ਲਿਆਏ ਗਏ ਬਿੱਲ ਨਾਲ ਉੱਚ ਵਰਗ ਵੋਟਰ ਨਾਰਾਜ਼ ਹਨ। ਇਸ 'ਤੇ ਹਿੰਸਾ ਹੋਈ ਸੀ ਜਿਸ ਨਾਲ ਭਾਜਪਾ ਨੂੰ ਨੁਕਸਾਨ ਹੋਇਆ। 152 ਦਿਹਾਤੀ ਸੀਟਾਂ ਵਿਚੋਂ ਭਾਜਪਾ ਕੋਲ 123 ਸੀਟਾਂ ਸਨ। ਇਸ ਵਾਰ ਕਾਂਗਰਸ 63 ਸੀਟਾਂ ਨਾਲ ਅੱਗੇ ਹੋ ਗਈ ਹੈ। ਕਿਸਾਨ ਅੰਦੋਲਨ ਨਾਲ ਦਿਹਾਤੀ ਲੋਕ ਨਾਰਾਜ ਹਨ। ਕਾਂਗਰਸ ਦੇ ਕਰਜ ਮੁਆਫੀ ਦੇ ਵਾਅਦੇ ਨੇ ਵੀ ਇਥੇ ਅਸਰ ਦਿਖਾਇਆ।