ਕਿਸ ਅਧਾਰ 'ਤੇ ਹੋਈ ਸੀ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦੀ ਚੋਣ?- ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਕੀਤੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ- ਮੈਨੂੰ ਕੀਤਾ ਜਾ ਰਿਹਾ ਨਜ਼ਰਅੰਦਾਜ਼, ਜੇਕਰ 15 ਦਿਨ ਅੰਦਰ ਨਹੀਂ ਦਿੱਤਾ ਜਵਾਬ ਤਾਂ ਲਵਾਂਗਾ ਕਾਨੂੰਨੀ ਮਸ਼ਵਰਾ

Punjab News

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਅਤੇ ਕਈ ਸਵਾਲ ਕੀਤੇ ਹਨ। ਰਾਜਪਾਲ ਨੇ ਪੁੱਛਿਆ ਹੈ ਕਿ ਜੋ ਪ੍ਰਿੰਸੀਪਲ ਸਿਖਲਾਈ ਲਈ ਸਿੰਗਾਪੁਰ ਭੇਜੇ ਗਏ ਸਨ ਉਨ੍ਹਾਂ ਦੀ ਚੋਣ ਕਿਸ ਅਧਾਰ 'ਤੇ ਕੀਤੀ ਗਈ ਸੀ। ਇਸ ਚੋਣ ਦਾ ਕੀ ਅਧਾਰ ਸੀ? ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਵੱਲੋਂ ਗੁਦਾਮਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੇ ਨਿਰਦੇਸ਼

ਇਸ ਦੇ ਨਾਲ ਹੀ ਰਾਜਪਾਲ ਨੇ ਚਿੱਠੀ ਵਿਚ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦੇ, ਮੈਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੇਰੀਆਂ ਚਿੱਠੀਆਂ ਅਤੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ।   ਉਨ੍ਹਾਂ ਕਿਹਾ ਕਿ ਮੇਰੇ ਇਤਰਾਜ਼ ਦੇ ਬਾਵਜੂਦ ਕੁਲਦੀਪ ਚਾਹਲ ਦੀ ਤੈਨਾਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਖੇਤੀ ਦੇ ਸਹਾਇਕ ਕਿੱਤੇ ਵਜੋਂ ਘੋੜਾ ਪਾਲਣ ਨੂੰ ਤਰਜੀਹ ਦੇਵੇਗੀ ਪੰਜਾਬ ਸਰਕਾਰ: ਲਾਲਜੀਤ ਸਿੰਘ ਭੁੱਲਰ

ਉਨ੍ਹਾਂ ਕਿਹਾ,  “ਤੁਸੀਂ ਨਾ ਸਿਰਫ਼ ਉਸ ਨੂੰ ਤਰੱਕੀ ਦਿੱਤੀ ਹੈ, ਸਗੋਂ ਉਸ ਨੂੰ ਜਲੰਧਰ ਦਾ ਕਮਿਸ਼ਨਰ ਵੀ ਤਾਇਨਾਤ ਕੀਤਾ ਹੈ ਅਤੇ ਉਹ ਵੀ 26 ਜਨਵਰੀ ਤੋਂ ਪਹਿਲਾਂ ਜਾਰੀ ਕੀਤੇ ਗਏ ਹੁਕਮ, ਇਹ ਭਲੀ ਭਾਂਤ ਜਾਣਦੇ ਹੋਏ ਕਿ ਰਾਜਪਾਲ ਜਲੰਧਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਵਾਲੇ ਹਨ। ਮੈਂ ਡੀਜੀਪੀ ਨੂੰ ਹਦਾਇਤ ਕਰਨੀ ਸੀ ਕਿ ਸਮਾਗਮ ਦੌਰਾਨ ਸਬੰਧਤ ਅਧਿਕਾਰੀ ਦੂਰੀ ਬਣਾ ਕੇ ਰੱਖੇ। ਇਸ ਮੁੱਦੇ 'ਤੇ ਜਾਪਦਾ ਹੈ ਕਿ ਇਹ ਅਧਿਕਾਰੀ ਤੁਹਾਡਾ ਚਹੇਤਾ ਹੈ ਅਤੇ ਤੁਸੀਂ ਉਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਨਾ ਚੁਣਿਆ ਜੋ ਇਸ ਦਫਤਰ ਦੁਆਰਾ ਤੁਹਾਡੇ ਧਿਆਨ ਵਿਚ ਲਿਆਂਦੇ ਗਏ ਸਨ।''

ਰਾਜਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਦੀਆਂ ਮੀਟਿੰਗਾਂ, ਜਿੱਥੇ ਦੇਸ਼ ਦੀ ਸੁਰੱਖਿਆ ਦੇ ਸੰਵੇਦਨਸ਼ੀਲ ਅਤੇ ਗੁਪਤ ਮੁੱਦਿਆਂ 'ਤੇ ਚਰਚਾ ਕੀਤੀ ਜਾਂਦੀ ਹੈ,  ਵਿੱਚ ਨਵਲ ਅਗਰਵਾਲ ਦੀ ਮੌਜੂਦਗੀ 'ਤੇ ਸਵਾਲ ਉਠਾਏ ਸਨ। ਮੈਨੂੰ ਅੱਜ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਵੇਰਵੇ ਮੰਗਣ ਵਾਲੇ ਮੇਰੇ ਪੱਤਰ ਜਿੱਥੇ ਤੁਹਾਡੇ ਤੋਂ ਪੂਰੇ ਵੇਰਵੇ ਮੰਗੇ ਗਏ ਸਨ, ਉਹ ਵੀ ਸ਼ਾਇਦ ਠੰਢੇ ਬਸਤੇ ਵਿੱਚ ਪਏ ਹਨ।

ਇਹ ਵੀ ਪੜ੍ਹੋ :  ਇੰਗਲੈਂਡ ਦੇ ਦਿੱਗਜ਼ ਕ੍ਰਿਕੇਟਰ ਇਓਨ ਮੋਰਗਨ ਨੇ ਪੇਸ਼ੇਵਰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ 

ਰਾਜਪਾਲ ਨੇ ਗੁਰਿੰਦਰਜੀਤ ਸਿੰਘ ਜਵੰਦਾ ਦੀ ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ 'ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਉਨ੍ਹਾਂ ਦਾ ਨਾਂ ਅਗਵਾ ਅਤੇ ਜਾਇਦਾਦ ਹੜੱਪਣ ਦੇ ਮਾਮਲਿਆਂ 'ਚ ਆਇਆ ਸੀ। ਰਾਜਪਾਲ ਪੁਰੋਹਿਤ ਨੇ ਮੁੱਖ ਮੰਤਰੀ ਤੋਂ ਪੰਜਾਬ ਸੂਚਨਾ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਦੇ ਮੁਖੀ ਦੀ ਨਿਯੁਕਤੀ ਬਾਰੇ ਵੀ ਬਿਉਰਾ ਮੰਗਿਆ ਹੈ। ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਪੱਤਰ ਦਾ ਜਵਾਬ 15 ਦਿਨਾਂ ’ਚ ਮੰਗਦਿਆਂ ਕਿਹਾ ਹੈ ਕਿ ਜੇਕਰ ਜਾਣਕਾਰੀ ਨਾ ਦਿੱਤੀ ਗਈ ਤਾਂ ਉਨ੍ਹਾਂ ਨੂੰ ਮਜਬੂਰਨ ਕਾਨੂੰਨੀ ਸਲਾਹ ਲੈਣੀ ਪਵੇਗੀ।

ਇਸ ਬਾਰੇ 'ਆਪ' ਦੇ ਬੁਲਾਰੇ ਨੀਲ ਗਰਗ ਨੇ ਕਿਹਾ ਹੈ ਕਿ ਸਰਕਾਰ ਇੱਕ ਪ੍ਰੋਟੋਕਾਲ ਤਹਿਤ ਕੰਮ ਕਰਦੀ ਹੈ। ਭਾਜਪਾ ਸਰਕਾਰ ਆਪਣੇ ਰਾਜਪਾਲ ਜ਼ਰੀਏ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਚਲਦੀਆਂ ਰਹੀਆਂ ਹਨ ਪਰ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਉਦੋਂ ਤੋਂ ਹੀ ਸੂਬਾ ਸਰਕਾਰਾਂ ਦੇ ਕੰਮਾਂ ਵਿਚ ਅੜਿੱਕੇ ਡਾਹੇ ਜਾ ਰਹੇ ਹਨ।

ਇਹ ਵੀ ਪੜ੍ਹੋ : ਬਣਦੀਆਂ ਸਜ਼ਾਵਾਂ ਤੋਂ ਵੱਧ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ- ਗੁਰਦੀਪ ਸਿੰਘ ਖੈੜਾ 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੋੜਾਂ ਲੋਕਾਂ ਨੇ ਚੁਣ ਕੇ ਭੇਜਿਆ ਹੈ ਪਰ ਰਾਜਪਾਲ ਹਰ ਕੰਮ ਵਿਚ ਸਿਆਸਤ ਕਰ ਰਹੇ ਹਨ। ਨੀਲ ਗਰਗ ਨੇ ਕਿਹਾ ਕਿ ਜੇਕਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਰਾਜਨੀਤੀ ਦਾ ਸ਼ੌਕ ਹੈ ਤਾਂ ਉਹ ਸਿਧੇ ਤੌਰ 'ਤੇ ਹੀ ਸਿਆਸਤ ਵਿਚ ਆ ਜਾਣ।