ਬਿਹਾਰ : ਜੀਤਨ ਮਾਂਝੀ ਦੇ ਪੁੱਤਰ ਨੇ ਨਿਤੀਸ਼ ਮੰਤਰੀ ਮੰਡਲ ਤੋਂ ਅਸਤੀਫ਼ਾ ਦਿਤਾ

ਏਜੰਸੀ

ਖ਼ਬਰਾਂ, ਰਾਜਨੀਤੀ

ਬਿਹਾਰ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਲਾਈ ਮੰਤਰੀ ਸਨ ਸੰਤੋਸ਼ ਸੁਮਨ

Santosh Suman Manjhi

ਪਟਨਾ: ਬਿਹਾਰ ਦੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਲਾਈ ਮੰਤਰੀ ਸੰਤੋਸ਼ ਸੁਮਨ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਤੋਂ ਮੰਗਲਵਾਰ ਨੂੰ ਅਚਾਨਕ ਅਸਤੀਫ਼ਾ ਦੇ ਦਿਤਾ।

ਇਹ ਵੀ ਪੜ੍ਹੋ:  ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ ਚੰਨੀ

ਉਨ੍ਹਾਂ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ (ਐਚ.ਏ.ਐਮ.) ਨੇ ਇਸ ਦਾ ਐਲਾਨ ਕੀਤਾ। ਸੰਤੋਸ਼ ਸੁਮਨ ਐਚ.ਏ.ਐਮ. ਦੇ ਕੌਮੀ ਪ੍ਰਧਾਨ ਹਨ, ਜਿਸ ਦੀ ਸਥਾਪਨਾ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕੀਤੀ ਸੀ।

ਅਜੇ ਇਹ ਪਤਾ ਨਹੀਂ ਲਗ ਸਕਿਆ ਹੈ ਕਿ ਸੰਤੋਸ਼ ਸੁਮਨ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ ਹੈ ਜਾਂ ਨਹੀਂ। ਹਾਲਾਂਕਿ ਸੂਬੇ ਅੰਦਰ ਸੱਤਾਧਾਰੀ ਗਠਜੋੜ ‘ਮਹਾਗਠਬੰਧਨ’ ਦੇ ਸੂਤਰਾਂ ਨੇ ਕਿਹਾ ਕਿ ਜੇਕਰ ਚਾਰ ਵਿਧਾਇਕਾਂ ਵਾਲੀ ਐਚ.ਏ.ਐਮ. ਗਠਜੋੜ ਤੋਂ ਬਾਹਰ ਵੀ ਹੋ ਜਾਂਦੀ ਹੈ ਤਾਂ ਇਸ ਨਾਲ ਸਰਕਾਰ ਦੀ ਹੋਂਦ ’ਤੇ ਕੋਈ ਅਸਰ ਨਹੀਂ ਪਵੇਗਾ।