UP ਵਿਚ ਅਪਰਾਧਕ ਘਟਨਾਵਾਂ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ ਅਮਿਤ ਸ਼ਾਹ 'ਤੇ ਹਮਲਾ

ਏਜੰਸੀ

ਖ਼ਬਰਾਂ, ਰਾਜਨੀਤੀ

ਅਮਿਤ ਸ਼ਾਹ ਨੇ UP 'ਚ ਕਾਨੂੰਨ ਵਿਵਸਥਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਅੱਜ 16 ਸਾਲ ਦੀ ਲੜਕੀ ਵੀ ਰਾਤ ਦੇ 12 ਵਜੇ ਗਹਿਣੇ ਲੈ ਕੇ ਸੜਕਾਂ 'ਤੇ ਘੁੰਮ ਸਕਦੀ ਹੈ।

Priyanka Gandhi Vadra hits out at Amit Shah over rising crimes in UP

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਅਪਰਾਧਕ ਘਟਨਾਵਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ''ਗਹਿਣੇ ਲੈ ਕੇ ਨਿਕਲਣ'' ਦਾ ਜੁਮਲਾ ਦਿੰਦੇ ਹਨ ਪਰ ਇਹ ਸਿਰਫ ਸੂਬੇ ਦੀਆਂ ਔਰਤਾਂ ਨੂੰ ਹੀ ਪਤਾ ਹੈ ਕਿ ਉਹਨਾਂ ਨੂੰ ਰੋਜ਼ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ।

ਹੋਰ ਪੜ੍ਹੋ: ਦਿੱਲੀ ਵਿਚ ਪ੍ਰਦੂਸ਼ਣ ਨਾਲ ਵਿਗੜੇ ਹਾਲਾਤ, CM ਕੇਜਰੀਵਾਲ ਨੇ ਸੱਦੀ ਐਮਰਜੈਂਸੀ ਮੀਟਿੰਗ

ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, "ਦੇਸ਼ ਦੇ ਗ੍ਰਹਿ ਮੰਤਰੀ ''ਗਹਿਣੇ ਲੈ ਕੇ ਨਿਕਲਣ" ਦਾ ਜੁਮਲਾ ਦਿੰਦੇ ਹਨ ਪਰ ਯੂਪੀ ਦੀਆਂ ਔਰਤਾਂ ਨੂੰ ਹੀ ਪਤਾ ਹੈ ਕਿ ਉਹਨਾਂ ਨੂੰ ਰੋਜ਼ ਕਿਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਨਜਿੱਠਣਾ ਪੈਂਦਾ ਹੈ।" ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਨੇ ਜ਼ੋਰ ਦੇ ਕੇ ਕਿਹਾ, "ਇਸ ਲਈ 'ਲੜਕੀ ਹਾਂ ਲੜ ਸਕਦੀ ਹਾਂ' ਜ਼ਰੂਰੀ ਹੈ। ਤਾਂ ਜੋ ਰਾਜਨੀਤੀ ਵਿਚ ਅਤੇ ਸੁਰੱਖਿਆ ਸੰਬੰਧੀ ਨੀਤੀਆਂ ਬਣਾਉਣ ਵਿਚ ਔਰਤਾਂ ਦੀ ਹਿੱਸੇਦਾਰੀ ਵਧੇ।"

ਹੋਰ ਪੜ੍ਹੋ: ਹੁਣ ਚੋਣਜੀਵੀ ਘਰ-ਘਰ ਆ ਕੇ ਤੁਹਾਨੂੰ ਜਾਤ ਅਤੇ ਧਰਮ ਵਿਚ ਉਲਝਾਉਣਗੇ- ਰਾਕੇਸ਼ ਟਿਕੈਤ

ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਹਾਲ ਹੀ 'ਚ ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਅੱਜ 16 ਸਾਲ ਦੀ ਲੜਕੀ ਵੀ ਰਾਤ ਦੇ 12 ਵਜੇ ਗਹਿਣੇ ਲੈ ਕੇ ਯੂਪੀ ਦੀਆਂ ਸੜਕਾਂ 'ਤੇ ਘੁੰਮ ਸਕਦੀ ਹੈ।