Punjab Congress will go to Ayodhya: ਰਾਮ ਮੰਦਰ ਦੇ ਉਦਘਾਟਨ ਮੌਕੇ ਪੰਜਾਬ ਕਾਂਗਰਸ ਜਾਵੇਗੀ ਅਯੁੱਧਿਆ: ਅਮਰਿੰਦਰ ਸਿੰਘ ਰਾਜਾ ਵੜਿੰਗ
ਰਾਜਾ ਵੜਿੰਗ ਨੇ ਕਿਹਾ, “ਰਾਮ ਮੰਦਰ ਕੇਵਲ ਭਾਜਪਾ ਦਾ ਨਹੀਂ ਹੈ"
Punjab Congress will go to Ayodhya: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਮੌਕੇ 22 ਜਨਵਰੀ ਨੂੰ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਯੁੱਧਿਆ ਜਾਵੇਗੀ।
ਰਾਜਾ ਵੜਿੰਗ ਨੇ ਕਿਹਾ, “ਰਾਮ ਮੰਦਰ ਕੇਵਲ ਭਾਜਪਾ ਦਾ ਨਹੀਂ ਹੈ। ਭਗਵਾਨ ਰਾਮ ਸੱਭ ਦੇ ਸਾਂਝੇ ਹਨ। ਉਨ੍ਹਾਂ ਅੱਗੇ ਸਾਡਾ ਸੱਭ ਦਾ ਸਿਰ ਝੁਕਦਾ ਹੈ। ਕੋਈ ਇਕ ਸਿਆਸੀ ਧਿਰ ਇਸ ਉਤੇ ਕਬਜ਼ਾ ਨਹੀਂ ਕਰ ਸਕਦੀ। ਜੇਕਰ ਭਾਜਪਾ ਸਾਡੇ ਵਰਕਰਾਂ ਜਾਂ ਆਮ ਲੋਕਾਂ ਨੂੰ ਮੰਦਰ ਦੇ ਉਦਘਾਟਨ ਉੱਤੇ ਨਹੀਂ ਜਾਣ ਦਿੰਦੀ ਤਾਂ ਕਾਂਗਰਸ ਪਾਰਟੀ ਜ਼ਰੂਰ ਉਨ੍ਹਾਂ ਲਈ ਕੋਈ ਨਾ ਕੋਈ ਹੀਲਾ ਕਰ ਕੇ ਭਗਵਾਨ ਰਾਮ ਜੀ ਦੀ ਜਨਮਭੂਮੀ ’ਤੇ ਲੋਕਾਂ ਨੂੰ ਜ਼ਰੂਰ ਪਹੁੰਚਾਏਗੀ”।
ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਇਹ ਕਹਿੰਦੀ ਹੈ ਕਿ ਰਾਮ ਸਿਰਫ਼ ਉਨ੍ਹਾਂ ਦੇ ਹਨ। ਭਗਵਾਨ ਕਿਸੇ ਇਕ ਵਿਅਕਤੀ ਜਾਂ ਪਾਰਟੀ ਦੇ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀਆਂ ਟਰੇਨਾਂ ਵਿਚ ਕਾਂਗਰਸ ਆਗੂਆਂ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿਤੀ ਗਈ ਤਾਂ ਪਾਰਟੀ ਅਪਣੇ ਪੱਧਰ ’ਤੇ ਬੱਸਾਂ ਦਾ ਪ੍ਰਬੰਧ ਕਰੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿਤਾ ਕਿ ਸਾਰੇ ਇਕੱਠੇ ਹੋ ਕਿ ਇਸ ਪ੍ਰੋਗਰਾਮ ਵਿਚ ਸ਼ਾਮਲ ਜ਼ਰੂਰ ਹੋਣ।
(For more news apart from Punjab Congress will go to Ayodhya on the occasion of inauguration of Ram temple, stay tuned to Rozana Spokesman)