2021-22 ਵਿੱਚ ਭਾਜਪਾ ਨੂੰ ਮਿਲਿਆ ਸਭ ਤੋਂ ਵੱਧ 614 ਕਰੋੜ ਰੁਪਏ ਚੰਦਾ : ਏ.ਡੀ.ਆਰ ਰਿਪੋਰਟ

ਏਜੰਸੀ

ਖ਼ਬਰਾਂ, ਰਾਜਨੀਤੀ

ਰਿਪੋਰਟ ਅਨੁਸਾਰ 95 ਕਰੋੜ ਰੁਪਏ ਨਾਲ ਦੂਜੇ ਨੰਬਰ 'ਤੇ ਕਾਂਗਰਸ

Representational Image

ਭਾਜਪਾ ਨੂੰ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਮਿਲਿਆ ਤਿੰਨ ਗੁਣਾ ਵੱਧ ਚੰਦਾ

ਨਵੀਂ ਦਿੱਲੀ : ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ ਯਾਨੀ ADR ਦੀ ਰਿਪੋਰਟ ਦੇ ਅਨੁਸਾਰ, ਭਾਜਪਾ ਨੂੰ 2021-22 ਵਿੱਚ ਸਭ ਤੋਂ ਵੱਧ ਚੰਦਾ ਮਿਲਿਆ ਹੈ। ਏਡੀਆਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021-22 ਵਿਚ ਭਾਜਪਾ ਨੂੰ 614 ਕਰੋੜ ਰੁਪਏ ਅਤੇ ਕਾਂਗਰਸ ਨੂੰ 95 ਕਰੋੜ ਰੁਪਏ ਚੰਦੇ ਵਿਚ ਮਿਲੇ ਹਨ। ਇਸ ਬਾਰੇ ਭਾਜਪਾ ਅਤੇ ਕਾਂਗਰਸ ਨੇ ਖੁਦ ਵੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ :  WPL RCB Mentor : ਟੈਨਿਸ ਸਟਾਰ ਸਾਨੀਆ ਮਿਰਜ਼ਾ ਹੁਣ ਕ੍ਰਿਕੇਟਰਾਂ ਨੂੰ ਦੇਣਗੇ ਟ੍ਰੇਨਿੰਗ?

ਭਾਜਪਾ ਨੇ ਦੱਸਿਆ ਕਿ ਉਸ ਨੂੰ ਇਹ ਰਕਮ 4957 ਚੰਦੇ ਤੋਂ ਮਿਲੀ ਹੈ। ਦੂਜੇ ਪਾਸੇ ਕਾਂਗਰਸ ਨੇ ਦੱਸਿਆ ਕਿ ਉਸ ਨੂੰ ਇਹ ਰਕਮ 1255 ਚੰਦੇ ਤੋਂ ਮਿਲੀ ਹੈ। ਇੱਕ ਸਮਾਚਾਰ ਏਜੰਸੀ ਅਨੁਸਾਰ, ਏਡੀਆਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਭਾਜਪਾ ਨੂੰ ਕਾਂਗਰਸ, ਐਨਸੀਪੀ, ਸੀਪੀਆਈ, ਸੀਪੀਆਈ (ਐਮ), ਐਨਪੀਈਪੀ ਅਤੇ ਏਆਈਟੀਸੀ ਦੁਆਰਾ ਪ੍ਰਾਪਤ ਚੰਦੇ ਨਾਲੋਂ ਤਿੰਨ ਗੁਣਾ ਵੱਧ ਚੰਦਾ ਮਿਲਿਆ ਹੈ।

ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ: ਕਾਂਗਰਸ ਨੇਤਾ ਦੀ ਜਨਹਿਤ ਪਟੀਸ਼ਨ 'ਤੇ 17 ਫਰਵਰੀ ਨੂੰ ਸੁਣਵਾਈ ਕਰੇਗੀ ਅਦਾਲਤ

ਮਾਇਆਵਤੀ ਦੀ ਪਾਰਟੀ ਬਸਪਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ 2021-22 ਵਿੱਚ ਉਸ ਨੂੰ 20 ਹਜ਼ਾਰ ਰੁਪਏ ਤੋਂ ਵੱਧ ਚੰਦਾ ਨਹੀਂ ਮਿਲਿਆ ਹੈ। 2021-22 ਵਿੱਚ ਰਾਸ਼ਟਰੀ ਪਾਰਟੀਆਂ ਨੂੰ ਪ੍ਰਾਪਤ ਚੰਦਾ 31% ਵਧ ਕੇ 187 ਕਰੋੜ ਤੱਕ ਪਹੁੰਚ ਗਿਆ ਹੈ।