ਸਚਿਨ ਪਾਇਲਟ ਦਾ ਐਲ਼ਾਨ- ‘ਮੈਂ 100 ਵਾਰ ਕਹਿ ਚੁੱਕਾ ਕਿ ਮੈਂ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ ਹਾਂ’

ਏਜੰਸੀ

ਖ਼ਬਰਾਂ, ਰਾਜਨੀਤੀ

ਰਾਜਸਥਾਨ ਕਾਂਗਰਸ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਅਪਣੀ ਚੁੱਪੀ ਤੋੜੀ ਹੈ।

Sachin pilot

ਨਵੀਂ ਦਿੱਲੀ: ਰਾਜਸਥਾਨ ਕਾਂਗਰਸ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਅਪਣੀ ਚੁੱਪੀ ਤੋੜੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਚਿਨ ਪਾਇਲਟ ਨੇ ਕਿਹਾ ਕਿ ਮੈਂ ਸੌ ਵਾਰ ਕਹਿ ਚੁੱਕਾ ਹਾਂ ਕਿ ਮੈਂ ਭਾਰਤੀ ਜਨਤਾ ਪਾਰਟੀ ਜੁਆਇੰਨ ਨਹੀਂ ਕਰ ਰਿਹਾ ਹਾਂ। ਪਿਛਲੇ ਪੰਜ ਸਾਲ ਦੌਰਾਨ ਮੈਂ ਭਾਜਪਾ ਖਿਲਾਫ ਲੰਬੀ ਲੜਾਈ ਲੜੀ ਹੈ।

ਸਚਿਨ ਪਾਇਲਟ ਨੇ ਕਿਹਾ ਕਿ ਮੈਂ ਰਾਜਸਥਾਨ ਕਾਂਗਰਸ ਦਾ ਹਿੱਸਾ ਰਹਿੰਦੇ ਹੋਏ ਭਾਜਪਾ ਖਿਲਾਫ ਲੜਾਈ ਲੜੀ ਹੈ ਅਤੇ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਬਣਵਾਈ ਹੈ। ਜੇਕਰ ਕੋਈ ਵਿਅਕਤੀ ਜਾਂ ਪਾਰਟੀ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਨਹੀਂ ਮੰਨਿਆ ਜਾ ਸਕਦਾ ਹੈ ਕਿ ਮੈਂ ਉਸ ਨਾਲ ਜੁੜ ਜਾਵਾਂਗਾ।

ਸਚਿਨ ਪਾਇਲਟ ਨੇ ਕਿਹਾ ਕਿ ਜੋ ਲੋਕ ਕਹਿ ਰਹੇ ਹਨ ਕਿ ਮੈਂ ਭਾਜਪਾ ਵਿਚ ਸ਼ਾਮਲ ਹੋਣ ਵਾਲਾ ਹਾਂ, ਉਹ ਮੇਰੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।  ਉਹਨਾਂ ਕਿਹਾ ਕਿ ਅਹੁਦਾ ਵਾਪਸ ਲੈਣ ਦੇ ਬਾਵਜੂਦ ਮੈਂ ਪਾਰਟੀ ਖਿਲਾਫ ਇਕ ਸ਼ਬਦ ਵੀ ਨਹੀਂ ਕਿਹਾ ਹੈ। ਅਸੀਂ ਭਵਿੱਖ ਲਈ ਆਪਣੀ ਰਣਨੀਤੀ ਤੈਅ ਕਰਨ ਜਾ ਰਹੇ ਹਾਂ।

ਇਸ ਮੌਕੇ ਸਚਿਨ ਪਾਇਲਟ ਨੇ ਕਿਹਾ ਕਿ ਮੈਂ 100 ਵਾਰ ਕਿਹਾ ਹੈ ਕਿ ਮੈਂ ਭਾਜਪਾ ਵਿਚ  ਸ਼ਾਮਲ ਨਹੀਂ ਹੋ ਰਿਹਾ ਹਾਂ। ਦਿੱਲੀ ਵਿਚ ਬੈਠੇ ਲੋਕਾਂ ਦੇ ਦਿਮਾਗ ਵਿਚ ਪਾਉਣ ਲਈ ਵਿਰੋਧੀ ਕੈਂਪ ਦੇ ਲੋਕਾਂ ਵੱਲੋਂ ਅਫ਼ਵਾਹ ਫੈਲਾਈ ਜਾ ਰਹੀ ਹੈ। ਮੈਂ ਜਲਦਬਾਜ਼ੀ ਅਤੇ ਚਾਲਬਾਜ਼ੀ ਨਹੀਂ ਕਰਨਾ ਚਾਹੁੰਦਾ ਹਾਂ। ਭਵਿੱਖ ਨੂੰ ਲੈ ਕੇ ਸਵਾਲ ਪੁੱਛਣ ‘ਤੇ ਪਾਇਲਟ ਨੇ ਕਿਹਾ ਕਿ ਉਹ ਹਾਲੇ ਵੀ ਕਾਂਗਰਸ ਵਰਕਰ ਹਨ ਅਤੇ ਉਹਨਾਂ ਨੇ ਅਪਣੇ ਸਮਰਥਕਾਂ ਨਾਲ ਅਪਣੇ ਕਦਮ ਬਾਰੇ ਚਰਚਾ ਕਰਨੀ ਹੈ।