‘ਜੇਕਰ ਧਾਰਾ 370 ਐਨੀ ਹੀ ਵਧੀਆ ਸੀ ਤਾਂ ਇਸ ਨੂੰ ਪੱਕਾ ਕਿਉਂ ਨਹੀਂ ਕੀਤਾ’- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਜਨੀਤੀ

ਦੇਸ਼ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ।

PM Narendra Modi

ਨਵੀਂ ਦਿੱਲੀ: ਦੇਸ਼ ਅੱਜ 73ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਵੇਰੇ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਅਪਣੇ ਭਾਸ਼ਣ ਵਿਚ ਜਨਸੰਖਿਆ ਵਿਸਫੋਟ, ਨਿਊ ਇੰਡੀਆ ਮਿਸ਼ਨ, ਡਿਜ਼ੀਟਲ ਪੇਮੇਂਟ, ਜਲ ਸੰਕਟ, ਇਕ ਦੇਸ਼ ਇਕ ਵਿਧਾਨ, ਇਕ ਦੇਸ਼ ਇਕ ਚੋਣ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਹੁਣ ਤਿੰਨੇ ਸੇਵਾਵਾਂ ਵਿਚ ਤਾਲਮੇਲ ਬਣਾਉਣ ਲਈ ‘ਚੀਫ਼ ਆਫ਼ ਡਿਫੈਂਸ ਸਟਾਫ਼’ ਨਾਂਅ ਨਾਲ ਇਕ ਅਹੁਦਾ ਹੋਵੇਗਾ। ਫੌਜ ਦੇ ਇਤਿਹਾਸ ਵਿਚ ਇਹ ਅਹੁਦਾ ਪਹਿਲੀ ਵਾਰ ਬਣਿਆ ਹੈ।

ਪੀਐਮ ਮੋਦੀ ਨੇ ਜੰਮੂ-ਕਸ਼ਮੀਰ ਨੂੰ ਖ਼ਾਸ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ‘ਤੇ ਬੋਲਦੇ ਹੋਏ ਕਿਹਾ ਕਿ ਸਿਆਸੀ ਦਲਾਂ ਵਿਚ ਕੋਈ ਅਜਿਹਾ ਵਿਅਕਤੀ ਨਹੀਂ ਹੈ ਜੋ ਧਾਰਾ 370 ਦੇ ਵਿਰੁੱਧ ਬੋਲਿਆ ਹੋਵੇ ਪਰ ਜੋ ਲੋਕ ਇਸ ਦੀ ਵਕਾਲਤ ਕਰ ਰਹੇ ਹਨ, ਉਹਨਾਂ ਤੋਂ ਦੇਸ਼ ਪੁੱਛ ਰਿਹਾ ਹੈ ਕਿ ਜੇਕਰ ਇਹ ਧਾਰਾ ਇੰਨੀ ਜ਼ਰੂਰੀ ਸੀ ਤਾਂ 70 ਸਾਲ ਕੋਂ ਇਸ ਨੂੰ ਪੱਕਾ ਕਿਉਂ ਨਹੀਂ ਕੀਤਾ ਗਿਆ। ਕਿਉਂ ਇਸ ਨੂੰ ਅਸਥਾਈ ਬਣਾ ਕੇ ਰੱਖਿਆ ਸੀ ਕਿਉਂਕਿ ਤੁਹਾਡੇ ਵਿਚ ਹਿੰਮਤ ਨਹੀਂ ਸੀ।

ਇਸ ਦੇ ਨਾਲ ਹੀ ਉਹਨਾਂ ਨੇ ਤਿੰਨ ਤਲਾਕ ਬਿਲ ‘ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੀਆਂ ਮੁਸਲਿਮ ਧੀਆਂ ਡਰ ਕੇ ਜ਼ਿੰਦਗੀ ਜੀ ਰਹੀਆਂ ਸਨ। ਦੇਸ਼ ਦੇ ਕਿਸਾਨਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅੱਜ 90 ਹਜ਼ਾਰ ਕਰੋੜ ਰੁਪਏ ਸਿੱਧੇ ਉਹਨਾਂ ਦੇ ਖਾਤਿਆਂ ਵਿਚ ਦਿੱਤੇ ਜਾ ਰਹੇ ਹਨ ਅਤੇ ਜਲ ਸੰਕਟ ਤੋਂ ਨਿਪਟਣ ਦੀ ਕੋਸ਼ਿਸ਼ ਵੀ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।