ਕਿਸਾਨੀ ਸੰਘਰਸ਼ ‘ਤੇ ਬੋਲੇ ਸੰਜੇ ਰਾਊਤ- PM ਜੀ ਕਿਸਾਨਾਂ ਨਾਲ ਖੁਦ ਗੱਲ ਕਰੋ, ਦੇਖੋ ਕੀ ਚਮਤਕਾਰ ਹੁੰਦਾ

ਏਜੰਸੀ

ਖ਼ਬਰਾਂ, ਰਾਜਨੀਤੀ

ਸਰਕਾਰ ਚਾਹੁੰਦੀ ਤਾਂ ਅੱਧੇ ਘੰਟੇ ‘ਚ ਹੱਲ ਕਰ ਸਕਦੀ ਹੈ ਮਾਮਲਾ- ਸੰਜੇ ਰਾਊਤ

Farmers’ protest can end in 5 minutes if PM wants says Sanjay Raut

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਅੱਜ 21ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਸ਼ਿਵਸੈਨਾ ਦੇ ਬੁਲਾਰੇ ਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਸਾਨੀ ਮਸਲੇ ਦੇ ਹੱਲ਼ ਲਈ ਸਰਕਾਰ ਨੂੰ ਸੁਝਾਅ ਦਿੱਤਾ।

ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਅੰਦੋਲਨ ਵਿਚ ਦਖਲ ਦੇਣ ਤਾਂ ਇਹ ਮਾਮਲਾ ਪੰਜ ਮਿੰਟ ਵਿਚ ਹੱਲ ਹੋ ਜਾਵੇਗਾ। ਸ਼ਿਵਸੈਨਾ ਬੁਲਾਰੇ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਨਾਲ ਬੈਠ ਕੇ ਅੱਧੇ ਘੰਟੇ ਵਿਚ ਹੀ ਮਾਮਲਾ ਖਤਮ ਕਰ ਸਕਦੀ ਹੈ।

ਪ੍ਰਧਾਨ ਮੰਤਰੀ ਜੀ ਖੁਦ ਦਖਲ ਦੇਣਗੇ ਤਾਂ ਇਹ ਪੰਜ ਮਿੰਟ ਵਿਚ ਹੱਲ ਹੋ ਜਾਵੇਗਾ। ਮੋਦੀ ਜੀ ਇੰਨੇ ਵੱਡੇ ਆਗੂ ਹਨ, ਉਹਨਾਂ ਦੀ ਗੱਲ ਸਭ ਮੰਨਣਗੇ। ਤੁਸੀਂ (ਪੀਐਮ) ਖੁਦ ਗੱਲ ਕਰੋ, ਦੇਖੋ ਕੀ ਚਮਤਕਾਰ ਹੁੰਦਾ ਹੈ।

ਇਸ ਤੋਂ ਬਾਅਦ ਮਮਤਾ ਬੈਨਰਜੀ ਬਾਰੇ ਬੋਲਦਿਆਂ ਸ਼ਿਵਸੈਨਾ ਆਗੂ ਨੇ ਕਿਹਾ ਕਿ ਮਮਤਾ ਦੀਦੀ ਦਾ ਤਜ਼ੁਰਬਾ ਵੱਡਾ ਹੈ, ਦੇਸ਼ ਵਿਚ ਜਿਸ ਤਰ੍ਹਾਂ  ਆਈਐਮਆਈਐਮ ਚੋਣ ਲੜ ਰਹੀ ਹੈ ਤੇ ਵੋਟਾਂ ਵੰਡਣ ਲਈ ਜੋ ਮਸ਼ੀਨ ਉਸ ਨੇ ਲਗਾਈ ਹੈ। ਦੇਸ਼ ਦੇ ਮਨ ਵਿਚ ਜ਼ਰੂਰ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਤੁਹਾਡਾ (AIMIM) ਏਜੰਡਾ ਕੀ ਹੈ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਵੀ ਕਰੋ ਪੱਛਮੀ ਬੰਗਾਲ ਵਿਚ ਜਿੱਤੇਗੀ ਤਾਂ ਮਮਦਾ ਦੀਦੀ ਹੀ।