Lok Sabha Elections: ਤ੍ਰਿਣਮੂਲ ਕਾਂਗਰਸ ਨੇ ਵੀ ਜਾਰੀ ਕੀਤਾ ਚੋਣ ਐਲਾਨਨਾਮਾ

ਏਜੰਸੀ

ਖ਼ਬਰਾਂ, ਰਾਜਨੀਤੀ

ਸੀ.ਏ.ਏ. ਨੂੰ ਰੱਦ ਕਰਨ ਸਮੇਤ ਅਤੇ ਕਈ ਭਲਾਈ ਉਪਾਵਾਂ ਦਾ ਵਾਅਦਾ ਕੀਤਾ ਗਿਆ

Trinamool Congress also released election manifesto

Lok Sabha Elections: ਤ੍ਰਿਣਮੂਲ ਕਾਂਗਰਸ ਨੇ ਬੁਧਵਾਰ ਨੂੰ ਲੋਕ ਸਭਾ ਚੋਣਾਂ ਲਈ ਅਪਣਾ ਚੋਣ ਐਲਾਨਨਾਮਾ ਜਾਰੀ ਕੀਤਾ, ਜਿਸ ’ਚ ਕੇਂਦਰ ’ਚ ਸੱਤਾ ’ਚ ਆਉਣ ’ਤੇ ਸਮਾਜ ਭਲਾਈ ਦੇ ਕਈ ਕਦਮ ਚੁੱਕਣ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਰੱਦ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਰਾਜ ਸਭਾ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ ਨੇ ਪਾਰਟੀ ਹੈੱਡਕੁਆਰਟਰ ’ਚ ਚੋਣ ਐਲਾਨਨਾਮਾ ਜਾਰੀ ਕਰਦੇ ਹੋਏ ਕਿਹਾ, ‘‘ਇਹ ਉਹ ਵਾਅਦੇ ਹਨ ਜੋ ਅਸੀਂ ਅਗਲੀ ਸਰਕਾਰ ਬਣਾਉਣ ’ਤੇ ‘ਇੰਡੀਆ’ ਗੱਠਜੋੜ ਦੇ ਹਿੱਸੇ ਵਜੋਂ ਪੂਰੇ ਕਰਾਂਗੇ।’’

ਉਨ੍ਹਾਂ ਕਿਹਾ, ‘‘ਅਸੀਂ ਕੀਮਤ ਸਥਿਰਤਾ ਫੰਡ ਸਥਾਪਤ ਕਰ ਕੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦਾ ਵਾਅਦਾ ਕਰਦੇ ਹਾਂ। ਅਸੀਂ ਨਾਗਰਿਕਤਾ ਸੋਧ ਕਾਨੂੰਨ ਨੂੰ ਰੱਦ ਕਰਨ ਅਤੇ ਦੇਸ਼ ’ਚ ਕੌਮੀ ਨਾਗਰਿਕ ਰਜਿਸਟਰ (ਐਨ.ਆਰ.ਸੀ.) ਅਭਿਆਸ ਨੂੰ ਰੋਕਣ ਦਾ ਵੀ ਵਾਅਦਾ ਕਰਦੇ ਹਾਂ।’’

ਪਾਰਟੀ ਨੇ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ.) ਪਰਵਾਰਾਂ ਲਈ ਘਰ-ਘਰ ਰਾਸ਼ਨ ਅਤੇ 10 ਮੁਫਤ ਰਸੋਈ ਗੈਸ ਸਿਲੰਡਰ ਦੇਣ ਦਾ ਵੀ ਵਾਅਦਾ ਕੀਤਾ ਹੈ। ਤ੍ਰਿਣਮੂਲ ਕਾਂਗਰਸ ਨੇ ਪਛਮੀ ਬੰਗਾਲ ’ਚ ਕਾਂਗਰਸ ਨਾਲ ਸੀਟਾਂ ਦੀ ਵੰਡ ਦੇ ਸਮਝੌਤੇ ’ਤੇ ਪਹੁੰਚਣ ’ਚ ਅਸਫਲ ਰਹਿਣ ਤੋਂ ਬਾਅਦ ਜਨਵਰੀ ’ਚ ‘ਇੰਡੀਆ’ ਗੱਠਜੋੜ ਤੋਂ ਵੱਖ ਹੋ ਗਈ ਸੀ। ਹਾਲਾਂਕਿ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਸੀ ਕਿ ਉਹ ਕੌਮੀ ਪੱਧਰ ’ਤੇ ‘ਇੰਡੀਆ’ ਸਮੂਹ ਦਾ ਹਿੱਸਾ ਬਣੀ ਰਹੇਗੀ।

 (For more Punjabi news apart from Trinamool Congress also released election manifesto, stay tuned to Rozana Spokesman)