Rahul Gandhi News: ਸੀਨੀਅਰ ਆਗੂ ਨੇ ਰੌਂਦੇ ਹੋਏ ਮੇਰੀ ਮਾਂ ਨੂੰ ਕਿਹਾ ‘ਮੈਂ ਜੇਲ ਨਹੀਂ ਜਾਣਾ ਚਾਹੁੰਦਾ, ਇਸ ਲਈ...’: ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਮੁੰਬਈ ਵਿਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਕਿਸੇ ਇਕ ਪਾਰਟੀ ਜਾਂ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਇਕ ਸ਼ਕਤੀ ਨਾਲ ਲੜ ਰਹੇ ਹਾਂ"

Rahul Gandhi

Rahul Gandhi News: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਵਿਚ ਵੱਧ ਰਹੀ ਬੇਰੁਜ਼ਗਾਰੀ, ਮਹਿੰਗਾਈ ਅਤੇ ਨਫ਼ਰਤ ਨੂੰ ਉਜਾਗਰ ਕਰਨ ਲਈ ਅਪਣੀ 'ਭਾਰਤ ਜੋੜੋ ਯਾਤਰਾ' ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ। 'ਭਾਰਤ ਜੋੜੋ ਨਿਆਂ ਯਾਤਰਾ' ਦੀ ਸਮਾਪਤੀ ਤੋਂ ਬਾਅਦ ਮੁੰਬਈ ਦੇ ਸ਼ਿਵਾਜੀ ਪਾਰਕ 'ਚ ‘ਇੰਡੀਆ’ ਗਠਜੋੜ ਦੀ ਰੈਲੀ 'ਚ ਬੋਲਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ 'ਚ ਈਵੀਐਮ, ਈਡੀ, ਸੀਬੀਆਈ ਅਤੇ ਆਮਦਨ ਵਿਭਾਗ ਤੋਂ ਬਿਨਾਂ ਨਹੀਂ ਜਿੱਤ ਸਕਦੇ।

ਮੁੰਬਈ ਵਿਚ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਕਿਸੇ ਇਕ ਪਾਰਟੀ ਜਾਂ ਕਿਸੇ ਵਿਅਕਤੀ ਨਾਲ ਨਹੀਂ ਸਗੋਂ ਇਕ ਸ਼ਕਤੀ ਨਾਲ ਲੜ ਰਹੇ ਹਾਂ। ਹੁਣ ਸਵਾਲ ਇਹ ਹੈ ਕਿ ਉਹ ਤਾਕਤ ਕੀ ਹੈ। ਇਕ ਰਾਜੇ ਦੀ ਆਤਮਾ ਈਵੀਐਮ, ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ), ਸੀਬੀਆਈ, ਇਨਕਮ ਟੈਕਸ ਵਿਭਾਗ ਵਿਚ ਹੈ।"

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਇਸ ਸੂਬੇ ਦੇ ਇਕ ਸੀਨੀਅਰ ਨੇਤਾ ਨੇ ਕਾਂਗਰਸ ਛੱਡ ਦਿਤੀ ਹੈ। ਉਸ ਨੇ ਰੌਂਦੇ ਹੋਏ ਮੇਰੀ ਮਾਂ ਨੂੰ ਕਿਹਾ, 'ਸੋਨੀਆ ਜੀ, ਮੈਨੂੰ ਇਹ ਕਹਿਣ ਵਿਚ ਸ਼ਰਮ ਆਉਂਦੀ ਹੈ, ਮੇਰੇ ਵਿਚ ਤਾਕਤ ਨਹੀਂ ਹੈ। ਮੈਂ ਜੇਲ ਨਹੀਂ ਜਾਣਾ ਚਾਹੁੰਦਾ।'  ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਿਰਫ਼ ਇਕ ਮਾਮਲਾ ਨਹੀਂ, ਸਗੋਂ ਅਜਿਹੇ ਹਜ਼ਾਰਾਂ ਮਾਮਲੇ ਹਨ।

ਹਾਲਾਂਕਿ ਰਾਹੁਲ ਗਾਂਧੀ ਨੇ ਆਗੂ ਦਾ ਨਾਮ ਨਹੀਂ ਲਿਆ, ਪਰ ਮੰਨਿਆ ਜਾਂਦਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਅਸ਼ੋਕ ਚਵ੍ਹਾਨ ਦਾ ਹਵਾਲਾ ਦੇ ਰਹੇ ਸਨ, ਜੋ ਕੁੱਝ ਸਮਾਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਤੁਰੰਤ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਐਨਡੀਏ ਸਰਕਾਰ ਵਲੋਂ ਸੰਸਦ ਵਿਚ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਵਿਚ ਅਸ਼ੋਕ ਚਵਾਨ ਦੇ ਮੁੱਖ ਮੰਤਰੀ ਹੁੰਦਿਆਂ ਆਦਰਸ਼ ਹਾਊਸਿੰਗ ਘੁਟਾਲੇ ਦਾ ਹਵਾਲਾ ਦਿਤਾ ਗਿਆ ਸੀ।

(For more Punjabi news apart from Ex-Congress leader wept, said forced to join BJP: Rahul Gandhi News, stay tuned to Rozana Spokesman)