ਕਾਂਗਰਸ ਨੂੰ ਝਟਕਾ! ਅਸਾਮ ਤੋਂ ਪਾਰਟੀ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੂੰ ਦੱਸਿਆ ਅਸਮਰੱਥ

ਏਜੰਸੀ

ਖ਼ਬਰਾਂ, ਰਾਜਨੀਤੀ

ਅਸਾਮ (Assam) ਤੋਂ ਚਾਰ ਵਾਰ ਵਿਧਾਇਕ ਰਹੇ ਰੂਪਜੋਤੀ ਕੁਰਮੀ (Rupjyoti Kurmi) ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ।

Assam Congress MLA Rupjyoti Kurmi resigns

ਗੁਵਾਹਟੀ: ਅਸਾਮ ਵਿਚ ਕਾਂਗਰਸ (Congress) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਅਸਾਮ (Assam) ਤੋਂ ਚਾਰ ਵਾਰ ਵਿਧਾਇਕ ਰਹੇ ਰੂਪਜੋਤੀ ਕੁਰਮੀ (Rupjyoti Kurmi) ਨੇ ਅੱਜ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਇਕ ਦਾ ਆਰੋਪ ਹੈ ਕਿ ਕਾਂਗਰਸ ਪਾਰਟੀ ਨੌਜਵਾਨਾਂ ਦੀ ਆਵਾਜ਼ ਨਹੀਂ ਸੁਣ ਰਹੀ।

ਹੋਰ ਪੜ੍ਹੋ: ਦੋ ਦੋਸਤਾਂ ਦੀ ਮਿਹਨਤ! ਇਕ ਸਾਲ ਪਹਿਲਾਂ ਸ਼ੁਰੂ ਕੀਤਾ Online Startup, ਹੁਣ ਨਾਲ ਜੁੜੇ ਹਜ਼ਾਰਾਂ ਸਕੂਲ

ਉਹਨਾਂ ਕਿਹਾ ਕਿ ਕਾਂਗਰਸ ਹਾਈ ਕਮਾਨ (Congress High Command) ਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਇਸ ਲਈ ਹੀ ਸਾਰੇ ਸੂਬਿਆਂ ਵਿਚ ਪਾਰਟੀ ਦੀ ਸਥਿਤੀ ਵਿਗੜ ਰਹੀ ਹੈ। ਰੂਪਜੋਤੀ ਨੇ ਰਾਹੁਲ ਗਾਂਧੀ (Rahul Gandhi) ’ ਤੇ ਵੀ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਅਗਵਾਈ ਕਰਨ ਵਿਚ ਅਸਮਰੱਥ ਹਨ ਅਤੇ ਜੇਕਰ ਉਹ ਕਾਂਗਰਸ ਦੀ ਕਮਾਨ ਸੰਭਾਲਦੇ ਹਨ ਤਾਂ ਪਾਰਟੀ ਅੱਗੇ ਨਹੀਂ ਵਧੇਗੀ।

ਹੋਰ ਪੜ੍ਹੋ: ਮਾਣ ਵਾਲੀ ਗੱਲ! ਟੋਕੀਓ ਉਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਹੋਈ ਚੋਣ

ਵਿਧਾਇਕ ਨੇ ਕਿਹਾ ਕਿ ਇਸ ਵਾਰ ਅਸਾਮ ਵਿਧਾਨ ਸਭਾ ਚੋਣਾਂ (Assam Assembly Elections) ਵਿਚ ਕਾਂਗਰਸ ਕੋਲ ਜਿੱਤਣ ਦਾ ਮੌਕਾ ਸੀ। ਇਸ ਬਾਰੇ ਉਹਨਾਂ ਨੇ ਹਾਈ ਕਮਾਨ ਕੋਲ ਵੀ ਗੱਲ ਕੀਤੀ ਸੀ ਪਰ ਪਾਰਟੀ ਨੇ ਏਆਈਯੂਡੀਐਫ (AIUDF) ਨਾਲ ਗਠਜੋੜ ਕਰਕੇ ਸਭ ਖਰਾਬ ਕਰ ਦਿੱਤਾ। ਉਹਨਾਂ ਨੇ ਆਰੋਪ ਲਗਾਇਆ ਕਿ ਪਾਰਟੀ ਹੁਣ ਤੱਕ ਬਜ਼ੁਰਗ ਨੇਤਾਵਾਂ ਨੂੰ ਹੀ ਤਰਜੀਹ ਦਿੰਦੀ ਆ ਰਹੀ ਹੈ।