ਰਾਹੁਲ ਗਾਂਧੀ ਦੀ ਅਪੀਲ ਰੱਦ ਹੋਣ ’ਤੇ ਬੋਲੇ ਮਹਿਬੂਬਾ ਮੁਫ਼ਤੀ, “ਭਾਰਤੀ ਲੋਕਤੰਤਰ ਲਈ ਕਾਲਾ ਦਿਨ”

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ; ਬਿਲਕਿਸ ਬਾਨੋ ਦਾ ਕੇਸ ਪੈਂਡਿੰਗ ਹੈ, ਪਰ ਰਾਹੁਲ ਗਾਂਧੀ ਦੇ ਕੇਸ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਰਿਹੈ

Mehbooba Mufti slams BJP in Rahul Gandhi row

 

ਸ੍ਰੀਨਗਰ: ਗੁਜਰਾਤ ਦੀ ਇਕ ਅਦਾਲਤ ਵਲੋਂ ਮਾਣਹਾਨੀ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਪੀਲ ਖਾਰਜ ਕੀਤੇ ਜਾਣ ਮਗਰੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ ਲਈ ਇਕ ‘ਕਾਲਾ ਦਿਨ’ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਜਾਂ ਤਾਂ ਜੇਲ੍ਹ ਵਿਚ ਹਨ ਜਾਂ ਫਿਰ ਜੇਲ੍ਹ ਭੇਜੇ ਜਾਣਗੇ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ 'ਚ ਫੌਜ ਦੀ ਗੱਡੀ ਨੂੰ ਲੱਗੀ ਅੱਗ, ਹਾਦਸੇ 'ਚ 4 ਜਵਾਨ ਸ਼ਹੀਦ 

ਮਹਿਬੂਬਾ ਨੇ ਪੱਤਰਕਾਰਾਂ ਨੂੰ ਕਿਹਾ, '' ਲੋਕਤੰਤਰ ਦੀ ਜਨਨੀ ਹੋਣ 'ਤੇ ਮਾਣ ਮਹਿਸੂਸ ਕਰਨ ਵਾਲੇ ਦੇਸ਼ ਦੇ ਲੋਕਤਾਂਤਰਿਕ ਇਤਿਹਾਸ ਵਿਚ ਅੱਜ ਕਾਲਾ ਦਿਨ ਹੈ। ਰਾਹੁਲ ਗਾਂਧੀ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੀ ਹੈ। ਉਹ ਸੰਵਿਧਾਨ ਨੂੰ ਦਰਕਿਨਾਰ ਕਰਕੇ ਇਕ-ਪਾਰਟੀ ਪ੍ਰਣਾਲੀ - 'ਭਾਜਪਾ ਰਾਸ਼ਟਰ' ਦੀ ਸਥਾਪਨਾ ਕਰਨਾ ਚਾਹੁੰਦੇ ਹਨ।"

ਇਹ ਵੀ ਪੜ੍ਹੋ: ਭਾਰਤ ’ਚ ਹੋਣ ਵਾਲੇ ਐਸਸੀਓ ਸੰਮੇਲਨ ਵਿਚ ਹਿੱਸਾ ਲੈਣਗੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਨਿਆਂਪਾਲਿਕਾ ਲੋਕਾਂ ਦੀ ਆਖਰੀ ਉਮੀਦ ਹੈ ਪਰ ਇਸ ਦੀ ਤਾਜ਼ਾ ਭੂਮਿਕਾ ਸਵਾਲ ਖੜ੍ਹੇ ਕਰਦੀ ਹੈ।'' ਉਨ੍ਹਾਂ ਕਿਹਾ ਕਿ ਧਾਰਾ 370 ਨਾਲ ਜੁੜੀਆਂ ਪਟੀਸ਼ਨਾਂ 'ਤੇ ਨਜ਼ਰ ਮਾਰੋ, ਉਹ ਕਈ ਸਾਲਾਂ ਤੋਂ ਬਿਨਾਂ ਸੁਣਵਾਈ ਦੇ ਲਟਕ ਰਹੀਆਂ ਹਨ।ਉਨ੍ਹਾਂ ਕਿਹਾ, ''ਬਿਲਕਿਸ ਬਾਨੋ ਦਾ ਕੇਸ ਪੈਂਡਿੰਗ ਹੈ, ਪਰ ਰਾਹੁਲ ਗਾਂਧੀ ਦੇ ਕੇਸ ਨੂੰ ਤੇਜ਼ੀ ਨਾਲ ਨਿਪਟਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਪਤਨੀ ਨੂੰ ਪੁੱਛਗਿੱਛ ਮਗਰੋਂ ਏਅਰਪੋਰਟ ਤੋਂ ਭੇਜਿਆ ਗਿਆ ਵਾਪਸ, ਨਹੀਂ ਜਾ ਸਕੀ ਯੂਕੇ 

ਮਹਿਬੂਬਾ ਨੇ ਕਿਹਾ ਕਿ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਇਕ ਭਰੋਸੇਯੋਗ ਚਿਹਰੇ ਵਜੋਂ ਉਭਰੇ ਹਨ ਅਤੇ ਲੱਗਦਾ ਹੈ ਕਿ ਭਾਜਪਾ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ਤੋਂ ‘ਡਰ’ ਗਈ ਹੈ। ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਲੋਕ 'ਵੈਸਟ ਇੰਡੀਆ ਕੰਪਨੀ' ਦੇ ਕੁਸ਼ਾਸਨ ਦੇ ਵਿਰੁੱਧ ਉਸੇ ਤਰ੍ਹਾਂ ਉੱਠਣਗੇ ਜਿਵੇਂ ਉਹ 1947 ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਖੜੇ ਹੋਏ ਸਨ।"