ਮਹਿਲਾ ਰਾਖਵਾਂਕਰਨ ਬਿੱਲ ’ਤੇ ਬੋਲੇ ਹਰਸਿਮਰਤ ਕੌਰ ਬਾਦਲ, “ਮਰਦ-ਪ੍ਰਧਾਨ ਸੰਸਦ ਨੇ ਔਰਤਾਂ ਨੂੰ ਧੋਖਾ ਦਿਤਾ”

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਸਰਕਾਰ ਔਰਤਾਂ ਨੂੰ ਲੱਡੂ ਦਿਖਾ ਰਹੀ ਹੈ, ਪਰ ਨਾਲ ਹੀ ਕਹਿ ਰਹੀ ਹੈ ਕਿ ਉਹ ਇਸ ਨੂੰ ਖਾ ਨਹੀਂ ਸਕਦੀਆਂ

Harsimrat Kaur Badal


ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਦੇ ਰਾਖਵੇਂਕਰਨ ਨਾਲ ਸਬੰਧਤ ਬਿੱਲ ਨੂੰ ਅਗਲੀਆਂ ਲੋਕ ਸਭਾ ਚੋਣਾਂ ਤੋਂ ਲਾਗੂ ਕਰਨ ਦੀ ਮੰਗ ਕਰਦਿਆਂ ਵਿਅੰਗ ਕਰਦਿਆਂ ਕਿਹਾ ਕਿ ਸਰਕਾਰ ਔਰਤਾਂ ਨੂੰ ਲੱਡੂ ਦਿਖਾ ਰਹੀ ਹੈ, ਪਰ ਨਾਲ ਹੀ ਕਹਿ ਰਹੀ ਹੈ ਕਿ ਉਹ ਇਸ ਨੂੰ ਖਾ ਨਹੀਂ ਸਕਦੀਆਂ।

ਇਹ ਵੀ ਪੜ੍ਹੋ: ਭਾਰਤ ਵਲੋਂ ਕੈਨੇਡਾ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ 

ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫ਼ੀ ਸਦੀ ਸੀਟਾਂ ਰਾਖਵੀਆਂ ਕਰਨ ਦੀ ਵਿਵਸਥਾ ਕਰਨ ਵਾਲੇ ‘ਸੰਵਿਧਾਨ (ਇਕ ਸੌ ਅਠਾਈਵੀਂ ਸੋਧ) ਬਿੱਲ, 2023 ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਸਿਮਰਤ ਬਾਦਲ ਨੇ ਸਵਾਲ ਕੀਤਾ ਕਿ ਕੁੱਝ ਘੰਟਿਆਂ 'ਚ ਨੋਟਬੰਦੀ ਅਤੇ ਲਾਕਡਾਊਨ ਕਰਨ ਵਾਲੀ ਸਰਕਾਰ ਨੂੰ ਇਹ ਬਿੱਲ ਲਿਆਉਣ ਲਈ ਸਾਢੇ ਨੌਂ ਸਾਲ ਦਾ ਸਮਾਂ ਕਿਉਂ ਲੱਗਿਆ?

ਇਹ ਵੀ ਪੜ੍ਹੋ: ਭਾਰਤ ਵਿਰੁਧ ਕੈਨੇਡਾ ਦੇ ਦੋਸ਼ਾਂ ਨੂੰ ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਨੇ ‘ਚਿੰਤਾਜਨਕ’ ਕਰਾਰ ਦਿਤਾ

ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਬਿੱਲ ਨੂੰ ਲੈ ਕੇ ਜੋ ਉਤਸ਼ਾਹ ਪੈਦਾ ਹੋਇਆ ਸੀ, ਉਹ ਇਸ ਦੇ ਵੇਰਵੇ ਸਾਹਮਣੇ ਆਉਣ ਤੋਂ 24 ਘੰਟਿਆਂ ਦੇ ਅੰਦਰ ਹੀ ਖਤਮ ਹੋ ਗਿਆ। ਉਨ੍ਹਾਂ ਕਿਹਾ, “ਇਹ ਕਿਹਾ ਗਿਆ ਹੈ ਕਿ ਰਾਖਵਾਂਕਰਨ ਮਰਦਮਸ਼ੁਮਾਰੀ ਅਤੇ ਹੱਦਬੰਦੀ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਕੋਈ ਨਹੀਂ ਜਾਣਦਾ ਕਿ ਇਹ ਰਾਖਵਾਂਕਰਨ ਕਦੋਂ ਲਾਗੂ ਹੋਵੇਗਾ?’

ਇਹ ਵੀ ਪੜ੍ਹੋ: ਨਿੱਝਰ ਕਤਲਕਾਂਡ : ਭਾਰਤ ’ਤੇ ਲਾਏ ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਵੱਖੋ-ਵੱਖ ਰਾਏ

ਉਨ੍ਹਾਂ ਕਿਹਾ ਕਿ 2021 ਵਿਚ ਜਨਗਣਨਾ ਹੋਣੀ ਸੀ ਅਤੇ 2023 ਖ਼ਤਮ ਹੋਣ ਵਾਲਾ ਹੈ ਪਰ ਅਜੇ ਤਕ ਜਨਗਣਨਾ ਨਹੀਂ ਹੋਈ। ਸਾਨੂੰ ਨਹੀਂ ਪਤਾ ਕਿ ਇਹ ਕਦੋਂ ਹੋਵੇਗੀ। ਜਨਗਣਨਾ ਤੋਂ ਬਾਅਦ ਹੱਦਬੰਦੀ ਹੋਵੇਗੀ ਅਤੇ ਫ਼ਿਰ 5-6 ਸਾਲ ਬਾਅਦ ਮਹਿਲਾ ਰਾਖਵਾਂਕਰਨ ਬਿੱਲ ਲਾਗੂ ਹੋਵੇਗਾ। ਜਦੋਂ ਤੁਸੀਂ ਇਸ ਨੂੰ ਅਜੇ ਲਾਗੂ ਨਹੀਂ ਕਰ ਰਹੇ ਹੋ ਤਾਂ ਇਹ ਬਿੱਲ ਕਿਉਂ ਲਿਆਂਦਾ ਗਿਆ? ਉਨ੍ਹਾਂ ਕਿਹਾ ਕਿ ਮਰਦ-ਪ੍ਰਧਾਨ ਸੰਸਦ ਨੇ ਔਰਤਾਂ ਨੂੰ ਧੋਖਾ ਦਿਤਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ 24 ਹਜ਼ਾਰ ਤੋਂ ਵੱਧ ਮਸ਼ੀਨਾਂ 

ਹਰਸਿਮਰਤ ਨੇ ਇਹ ਸਵਾਲ ਵੀ ਕੀਤਾ, ‘ਜਦੋਂ ਤੁਸੀਂ (ਭਾਜਪਾ) ਚੋਣ ਮਨੋਰਥ ਪੱਤਰ ਵਿਚ ਮਹਿਲਾ ਰਾਖਵੇਂਕਰਨ ਦਾ ਵਾਅਦਾ ਕੀਤਾ ਸੀ ਤਾਂ ਸਾਢੇ ਨੌਂ ਸਾਲ ਕਿਉਂ ਲੱਗ ਗਏ? ਲਾਕਡਾਊਨ ਘੰਟਿਆਂ ਵਿਚ ਹੋ ਸਕਦਾ ਹੈ, ਨੋਟਬੰਦੀ ਘੰਟਿਆਂ ਵਿਚ ਹੋ ਸਕਦੀ ਹੈ, ਫਿਰ ਇਹ ਬਿੱਲ ਲਿਆਉਣ ਵਿਚ ਸਾਢੇ ਨੌਂ ਸਾਲ ਕਿਉਂ ਲੱਗੇ? ਜੇਕਰ ਹੁਣ ਬਿੱਲ ਲਿਆਏ ਹਨ ਤਾਂ ਅਗਲੀਆਂ ਲੋਕ ਸਭਾ ਚੋਣਾਂ ਤੋਂ ਇਸ ਨੂੰ ਲਾਗੂ ਕਿਉਂ ਨਹੀਂ ਕਰ ਰਹੇ?''  ਉਨ੍ਹਾਂ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ, ''ਤੁਸੀਂ ਔਰਤ ਨੂੰ ਲੱਡੂ ਦਿਖਾ ਕੇ ਕਹਿ ਰਹੇ ਹੋ ਕਿ ਉਹ ਨਹੀਂ ਖਾ ਸਕਦੀ।'' ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ।