Zomato ਨੂੰ 2,048 ਕਰੋੜ ਰੁਪਏ ’ਚ ਵੇਚੇਗੀ ਫਿਲਮ ਟਿਕਟਿੰਗ ਕਾਰੋਬਾਰ ਵੇਚੇਗੀ PayTM 

ਏਜੰਸੀ

ਖ਼ਬਰਾਂ, ਵਪਾਰ

Zomato ਨੂੰ ਕਾਰੋਬਾਰ ਵੇਚਣ ਦੇ ਬਾਵਜੂਦ ਟਿਕਟਾਂ ਅਗਲੇ 12 ਮਹੀਨਿਆਂ ’ਚ ਬਦਲਾਅ ਦੀ ਮਿਆਦ ਲਈ PayTM ਐਪ ’ਤੇ  ਬੁਕਿੰਗ ਲਈ ਉਪਲਬਧ ਹੋਣਗੀਆਂ

Zomato

ਨਵੀਂ ਦਿੱਲੀ: PayTM ਬ੍ਰਾਂਡ ਨੂੰ ਚਲਾਉਣ ਵਾਲੀ ਵਨ97 ਕਮਿਊਨੀਕੇਸ਼ਨਜ਼ ਲਿਮਟਿਡ (OCL) ਨੇ ਬੁਧਵਾਰ  ਨੂੰ ਅਪਣੇ  ਫਿਲਮ ਟਿਕਟਿੰਗ ਕਾਰੋਬਾਰ ਨੂੰ Zomato ਨੂੰ 2,048 ਕਰੋੜ ਰੁਪਏ ’ਚ ਵੇਚਣ ਦਾ ਐਲਾਨ ਕੀਤਾ। ਫਿਲਮਾਂ ਤੋਂ ਇਲਾਵਾ, ਮਨੋਰੰਜਨ ਟਿਕਟਿੰਗ ਕਾਰੋਬਾਰ ’ਚ ਖੇਡ ਸਮਾਗਮਾਂ ਅਤੇ ਸੰਗੀਤ ਸਮਾਰੋਹਾਂ ਦੀਆਂ ਟਿਕਟਾਂ ਵੀ ਸ਼ਾਮਲ ਹਨ।  

OCL ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ Zomato ਨੂੰ ਕਾਰੋਬਾਰ ਵੇਚਣ ਦੇ ਬਾਵਜੂਦ ਟਿਕਟਾਂ ਅਗਲੇ 12 ਮਹੀਨਿਆਂ ’ਚ ਬਦਲਾਅ ਦੀ ਮਿਆਦ ਲਈ PayTM ਐਪ ’ਤੇ  ਬੁਕਿੰਗ ਲਈ ਉਪਲਬਧ ਹੋਣਗੀਆਂ। 

OCL ਨੇ ਇਸ ਸਬੰਧ ਵਿਚ Zomato ਨਾਲ ਇਕ ਨਿਸ਼ਚਿਤ ਸਮਝੌਤੇ ਵਿਚ ਕਿਹਾ ਕਿ ਇਸ ਸੌਦੇ ਦੀ ਕੀਮਤ 2,048 ਕਰੋੜ ਰੁਪਏ ਹੈ। ਇਸ ਸੌਦੇ ਤੋਂ ਬਾਅਦ Zomato ਦੇ ਕਾਰੋਬਾਰ ਦਾ ਦਾਇਰਾ ਵਧੇਗਾ। Zomato ਅਜੇ ਵੀ ਭੋਜਨ ਉਤਪਾਦਾਂ ਦੀ ਸਪੁਰਦਗੀ ਲਈ ਇਕ  ਆਨਲਾਈਨ ਪਲੇਟਫਾਰਮ ਪ੍ਰਦਾਨ ਕਰਦਾ ਹੈ। ਪਰ ਹੁਣ ਉਸ ਕੋਲ ਸ਼ੋਅ ਟਿਕਟਾਂ ਬੁੱਕ ਕਰਨ ਦਾ ਕਾਰੋਬਾਰ ਵੀ ਹੋਵੇਗਾ।