ਇਕ ਵਾਰ ਫਿਰ ਵਧੀਆਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲੇ ਦੇ ਬਾਅਦ ਤੋਂ ਦੁਨੀਆ ਭਰ 'ਚ ਕੱਚੇ ਤੇਲ ਦੇ ਬਾਜ਼ਾਰ ਬੁਰੀ...

Petrol

ਨਵੀਂ ਦਿੱਲੀ: ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲੇ ਦੇ ਬਾਅਦ ਤੋਂ ਦੁਨੀਆ ਭਰ 'ਚ ਕੱਚੇ ਤੇਲ ਦੇ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੇ ਚੱਲਦੇ ਲਗਾਤਾਰ ਪਿਛਲੇ ਛੇ ਦਿਨ 'ਚ ਦਿੱਲੀ 'ਚ ਪੈਟਰੋਲ ਦੀ ਕੀਮਤ 1.59 ਰੁਪਏ ਲੀਟਰ ਅਤੇ ਡੀਜ਼ਲ ਦ ਭਾਅ 1.31 ਰੁਪਏ ਲੀਟਰ ਚੜ੍ਹ ਚੁੱਕੇ ਹਨ। ਐਤਵਾਰ ਨੂੰ ਦਿੱਲੀ 'ਚ ਪੈਟਰੋਲ ਕੀਮਤਾਂ 'ਚ 27 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਇਸ ਨਾਲ ਹੁਣ ਦਿੱਲੀ 'ਚ ਪੈਟਰੋਲ 73.62 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁੱਕਾ ਹੈ। ਉੱਧਰ ਦਿੱਲੀ 'ਚ ਡੀਜ਼ਲ ਦੀਆਂ ਕੀਮਤਾਂ 'ਚ 18 ਪੈਸੇ ਲੀਟਰ ਦੇ ਵੱਲ ਵਾਧਾ ਹੋਇਆ ਹੈ। ਇਸ ਤਰ੍ਹਾਂ ਦਿੱਲੀ 'ਚ ਡੀਜ਼ਲ 66.74 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁੱਕਾ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਅਧਿਸੂਚਨਾ ਮੁਤਾਬਕ ਈਂਧਣ ਦੀਆਂ 'ਚ ਲਗਾਤਾਰ ਛੇਵਂੇ ਦਿਨ ਵਾਧਾ ਹੋਇਆ ਹੈ। 17 ਸਤੰਬਰ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਕੁੱਲ 1.59 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਉੱਧਰ ਇਸ ਦੌਰਾਨ ਡੀਜ਼ਲ 1.31 ਰੁਪਏ ਲੀਟਰ ਮਹਿੰਗਾ ਹੋਇਆ ਹੈ।

ਸਾਊਦੀ ਅਰਾਮਕੋ ਦੇ ਪਲਾਂਟਾਂ 'ਤੇ ਡਰੋਨ ਹਮਲਿਆਂ ਦੇ ਬਾਅਦ ਸੰਸਾਰਕ ਪੱਧਰ 'ਤੇ ਕੱਚੇ ਤੇਲ ਦੀ ਸਪਲਾਈ 'ਚ ਪੰਜ ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਸਾਊਦੀ ਅਰਬ ਨੇ ਕਿਹਾ ਕਿ ਉਹ ਸਪਲਾਈ ਨੂੰ ਛੇਤੀ ਆਮ ਕਰ ਲਵੇਗਾ, ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਝਟਕੇ ਦਾ ਅਸਰ ਸੰਸਾਰਕ ਬਾਜ਼ਾਰਾਂ 'ਤੇ ਕਈ ਸਾਲਾਂ ਤੱਕ ਦਿਖਾਈ ਦੇਵੇਗਾ। ਸਾਊਦੀ ਅਰਬ ਵਲੋਂ ਭਾਰਤ ਨੂੰ ਹਰ ਮਹੀਨੇ 20 ਲੱਖ ਟਨ ਕੱਚੇ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਸਤੰਬਰ ਮਹੀਨੇ ਲਈ ਇਸ 'ਚੋਂ 12 ਤੋਂ 13 ਲੱਖ ਟਨ ਦੀ ਸਪਲਾਈ ਮਿਲ ਚੁੱਕੀ ਹੈ।