ਪੀਐਮ ਬਣਨ ਦੀ ਦੌੜ 'ਚ ਸ਼ਾਮਲ ਨਹੀਂ : ਸ਼ਰਦ ਪਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸ਼ਰਦ ਪਵਾਰ ਦਾ ਮੰਨਣਾ ਹੈ ਕਿ ਸਾਲ 2019 ਵਿਚ ਬਦਲਾਅ ਹੋਣ ਜਾ ਰਿਹਾ ਹੈ। ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਨਿਸ਼ਚਿਤ ਤੌਰ ਤੇ ਸਾਡੇ ਚੰਗੇ ਸਬੰਧ ਹਨ।

Sharad pawar

ਨਵੀਂ ਦਿੱਲੀ, ( ਭਾਸ਼ਾ ) : ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਦਾ ਮੰਨਣਾ ਹੈ ਕਿ ਸਾਲ 2019 ਵਿਚ ਬਦਲਾਅ ਹੋਣ ਜਾ ਰਿਹਾ ਹੈ। ਵਿਰੋਧੀ ਦਲਾਂ ਦੇ ਨੇਤਾਵਾਂ ਨਾਲ ਨਿਸ਼ਚਿਤ ਤੌਰ ਤੇ ਸਾਡੇ ਚੰਗੇ ਸਬੰਧ ਹਨ। 2019 ਵਿਚ ਹਰ ਰਾਜ ਵਿਚ ਵੱਖ-ਵੱਖ ਪੱਧਰ ਤੇ ਗਠਜੋੜ ਹੋਵੇਗਾ। ਇਸ ਤੋਂ  ਬਾਅਦ ਸਾਰੇ ਦਲ ਤੈਅ ਕਰਨਗੇ। ਅਸੀ ਵੱਧ ਸੀਟਾਂ ਤੇ ਨਹੀਂ ਲੜਾਂਗੇ। ਮਹਾਰਾਸ਼ਟਰਾ ਦੀਆਂ ਅੱਧੀ ਸੀਟਾਂ ਅਤੇ ਕੁਝ ਦੋ ਚਾਰ ਸੀਟਾਂ ਦੂਜੇ ਰਾਜਾਂ ਵਿਚ। ਅਜਿਹੇ ਵਿਚ ਜਦ ਸਾਡੇ ਕੋਲ ਨੰਬਰ ਹੀ ਨਹੀਂ ਹੈ ਤਾਂ ਫਿਰ ਸਾਨੂੰ ਅਜਿਹੇ ਸੁਪਨੇ ਵੀ ਨਹੀਂ ਦੇਖਣੇ ਹਨ।

ਰਾਜਨੀਤੀ ਵਿਚ ਸਾਡੇ ਪੈਰ ਜ਼ਮੀਨ ਤੇ ਹੋਣੇ ਚਾਹੀਦੇ ਹਨ ਤਾਂ ਹੀ ਤੁਸੀਂ 50 ਸਾਲ ਦੀ ਰਾਜਨੀਤੀ ਕਰਦੇ ਹੋ। ਉਨ੍ਹਾਂ ਕਿਹਾ ਕਿ ਦੇਵਗੌੜਾ ਅਤੇ ਗੁਜ਼ਰਾਲ ਨੂੰ ਪੀਐਮ ਬਣਾਉਣ ਵਿਚ ਸਾਡੀ ਭੂਮਿਕਾ ਹੈ। ਪੀਐਮ ਬਣਨ ਦੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ 2004 ਵਿਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਨਗੇ, ਇਹ ਕੌਣ ਕਹਿ ਸਕਦਾ ਸੀ। ਠੀਕ ਉਸੇ ਤਰਾਂ ਫਿਰ ਕੋਈ ਵੀ ਬਣ ਸਕਦਾ ਹੈ। ਸਾਲ 2019 ਵਿਚ ਕੇਂਦਰ ਅਤੇ ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਕੌਣ ਚੌਣਾਂ ਜਿੱਤੇਗਾ, ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਦੇ ਹੱਥਾਂ ਵਿਚ ਹਕੂਮਤ ਹੈ ,

ਅਗਲੇ ਸਾਲ ਉਹ ਸੱਤਾ ਵਿਚ ਨਹੀਂ ਰਹਿਣਗੇ। ਗਠਜੋੜ ਦੀ ਅਗਵਾਈ ਕਰਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਾਰੇ ਦਲਾਂ ਨੂੰ ਨਾਲ ਲੈ ਕੇ ਮੈਂ ਇਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਕੋਈ ਵੀ ਸਰਕਾਰ ਬਣਾ ਸਕਦਾ ਹੈ। ਜੋ ਚੁਣ ਕੇ ਆਵੇਗਾ, ਫਿਰ ਉਸੇ ਨਾਲ ਕੇਂਦਰ ਸਬੰਧੀ ਸੋਚਾਂਗੇ। ਚਿੰਦਬਰਮ ਦੇ ਰਾਹੁਲ ਗਾਂਧੀ ਨੂੰ ਪੀਐਮ ਦੇ ਤੌਰ ਤੇ ਪ੍ਰੋਜੈਕਟਰ ਨਹੀਂ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਕਿਸੀ ਇਕ ਵਿਅਕਤੀ ਨੂੰ ਪੀਐਮ ਬਣਾਉਣ ਤੇ ਜ਼ੋਰ ਨਹੀਂ ਦੇ ਰਹੀ। ਕਾਂਗਰਸ ਬਸ ਬਦਲਾਅ ਚਾਹੁੰਦੀ ਹੈ।

ਰਾਹੁਲ ਗਾਂਧੀ ਤੇ ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਜੋ ਰਾਜਨੀਤਕ ਹਾਲਤ ਹੈ, ਉਸ ਵਿਚ ਕਿਸੀ ਵਿਰੁਧ ਕਿਸੀ ਨੂੰ ਪ੍ਰੌਜੈਕਟ ਕਰ ਕੇ ਚੋਣ ਜਿੱਤਣ ਵਰਗੀ ਹਾਲਤ ਨਹੀਂ ਹੈ। ਕਾਂਗਰਸ ਦੇ ਕਮਜ਼ੋਰ ਹੋਣ ਤੇ ਸਵਾਲ ਸਬੰਧੀ ਉਨ੍ਹਾਂ ਦੱਸਿਆ ਕਿ ਅਜਿਹਾ ਮੈਨੂੰ ਨਹੀਂ ਲਗਦਾ। ਹਰ ਰਾਜ ਵਿਚ ਅਸੀਂ ਗਠਜੋੜ ਦੀ ਕੋਸ਼ਿਸ਼ ਕਰਾਂਗੇ। ਉਸ ਵਿਚ ਕਾਂਗਰਸ ਦੀ ਵੀ ਲੋੜ ਹੋਵੇਗੀ। ਉਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਯੂਪੀ ਵਿਚ ਭਾਜਪਾ ਨੂੰ ਹਰਾਉਣ ਲਈ ਸਪਾ ਅਤੇ ਬਸਪਾ ਮਿਲਕੇ ਚੌਣ ਲੜਨਗੇ। ਇਸਦੇ ਨਤੀਜੇ ਵਧੀਆ ਆਉਣਗੇ।