ਟੀਵੀ ਇਸ਼ਤਿਹਾਰਾਂ ਦੇ ਮਾਮਲੇ 'ਚ ਭਾਜਪਾ ਨੇ ਸਾਰੀਆਂ ਪਾਰਟੀਆਂ ਪਛਾੜੀਆਂ
16 ਨਵੰਬਰ ਨੂੰ ਖਤਮ ਹੋਈ ਹਫਤੇ ਦੀ ਰੀਪੋਰਟ ਜਾਰੀ ਕਰਦਿਆਂ ਬਾਰਕ ਨੇ ਕਿਹਾ ਕਿ ਭਾਜਪਾ ਸਾਰੇ ਚੈਨਲਾਂ ਤੇ ਨੰਬਰ-1 ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ।
ਨਵੀਂ ਦਿੱਲੀ, ( ਪੀਟੀਆਈ) : ਭਾਜਪਾ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨਸਭਾ ਚੋਣਾਂ ਦੌਰਾਨ ਟੀਵੀ ਤੇ ਸੱਭ ਤੋਂ ਵੱਧ ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ। ਇਸ ਮਾਮਲੇ ਵਿਚ ਭਾਜਪਾ ਨੇ ਕਈ ਮਸ਼ਹੂਰ ਕੰਪਨੀਆਂ ਨੂੰ ਪਿੱਛੇ ਛੱਡ ਦਿਤਾ ਹੈ। ਬ੍ਰਾਡਕਾਸਟ ਦਰਸ਼ਕ ਖੋਜ ਕੌਂਸਲ ਵੱਲੋਂ ਜਾਰੀ ਇਕ ਰੀਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਇਸ਼ਤਿਹਾਰ ਦੇਣ ਦੇ ਮਾਮਲੇ ਵਿਚ ਹਿੰਦੂਸਤਾਨ ਯੂਨੀਲੀਵਰ, ਰੈਕਿਟ ਬੇਂਕਿਸਰ, ਅਮੇਜ਼ਨ, ਨੇਟਫਲਿਕਸ, ਵਿਮਲ ਪਾਨ ਮਸਾਲਾ ਅਤੇ ਟ੍ਰਿਵਾਗੋ ਵੀ ਇਸ ਵੇਲੇ ਟੀਵੀ ਤੇ ਇਸ਼ਤਿਹਾਰ ਦੇਣ ਦੇ ਮਾਮਲੇ ਵਿਚ ਬਹੁਤ ਪਿੱਛੇ ਹੋ ਗਈਆਂ ਹਨ। 16 ਨਵੰਬਰ ਨੂੰ ਖਤਮ ਹੋਈ ਹਫਤੇ ਦੀ ਰੀਪੋਰਟ ਜਾਰੀ ਕਰਦਿਆਂ ਬਾਰਕ ਨੇ ਕਿਹਾ ਕਿ ਭਾਜਪਾ ਸਾਰੇ ਚੈਨਲਾਂ ਤੇ ਨੰਬਰ-1 ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ। ਰੀਪੋਰਟ ਮੁਤਾਬਕ ਭਾਜਪਾ ਇਸ ਤੋਂ ਪਹਿਲਾਂ ਹਫਤੇ ਵਿਚ ਨੰਬਰ-2 ਤੇ ਸੀ। ਉਥੇ ਹੀ ਵਿਰੋਧੀ ਦਲ ਕਾਂਗਰਸ ਪਾਰਟੀ ਇਸ਼ਤਿਹਾਰ ਦੇਣ ਵਿਚ ਸਿਖਰ ਦੇ 10 ਨੰਬਰਾਂ ਵਿਚ ਵੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਪੰਜ ਰਾਜਾਂ ਮੱਧ ਪ੍ਰਦੇਸ਼, ਰਾਜਸਥਨ, ਛੱਤੀਗੜ, ਤੇਲੰਗਾਨਾ ਅਤੇ ਮਿਜ਼ੋਰਮ ਵਿਖੇ ਚੋਣਾਂ ਚਲ ਰਹੀਆਂ ਹਨ। ਛੱਤੀਸਗੜ੍ਹ ਵਿਖੇ ਵੋਟਿੰਗ ਦਾ ਪੜਾਅ ਪੂਰਾ ਹੋ ਚੁੱਕਾ ਹੈ ਜਦਕਿ ਹੋਰਨਾਂ ਰਾਜਾਂ ਵਿਚ ਅਜੇ ਵੋਟਾਂ ਪੈਣੀਆਂ ਹਨ। ਬਾਰਕ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਬਾਕ ਭਾਜਪਾ ਪਹਿਲੇ ਨੰਬਰ ਹੈ। ਦੂਜੇ ਨੰਬਰ ਤੇ ਨੈਟਫਲਿਕਸ ਅਤੇ ਫਿਰ ਲੜੀਵਾਰ ਟ੍ਰਿਵਾਗੋ, ਸੰਤੂਰ ਸਾਬਨ, ਡਿਟੋਲ, ਵਾਈਪ, ਕੋਲਗੇਟ, ਡਿਟੋਲ ਸਾਬਣ, ਅਮੇਜਨ ਪ੍ਰਾਈਮ ਵੀਡਿਓ ਅਤੇ ਅਯੂਰ ਫੇਸ ਕਰੀਮ ਸ਼ਾਮਲ ਹਨ।
ਵਿਗਿਆਪਨ ਕੰਪਨੀਆਂ ਮੁਤਾਬਕ ਚੋਣਾਂ ਦਾ ਮੌਸਮ ਅਜੇ ਸ਼ੁਰੂ ਹੀ ਹੋਇਆ ਹੈ। ਇਸ ਵਿਚ ਆਮ ਚੋਣਾਂ ਵੇਲੇ ਹੋਰ ਵੀ ਜਿਆਦਾ ਵਾਧਾ ਹੋਵੇਗਾ। ਰਾਜਾਂ ਵਿਚ ਹੋ ਰਹੀਆਂ ਚੋਣਾਂ ਸਮੇਂ ਨਾ ਸਿਰਫ ਸਥਾਨਕ ਮੁੱਦੇ ਹਾਵੀ ਰਹਿੰਦੇ ਹਨ, ਜਦਕਿ ਲੋਕਸਭਾ ਚੋਣਾਂ ਵਿਚ ਰਾਸ਼ਟਰੀ ਮੁੱਦੇ ਦੇ ਇਸ਼ਤਿਹਾਰ ਜਿਆਦਾ ਵੱਧ ਸਕਦੇ ਹਨ