ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਹੋਏ ਹਮਲੇ ਦੇ ਪਿੱਛੇ ਭਾਜਪਾ : ਸੌਰਭ ਭਾਰਦਵਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ...

BJP behind attack on Chief Minister Arvind Kejriwal

ਚੰਡੀਗੜ੍ਹ (ਸਸਸ) : ਮੰਗਲਵਾਰ ਨੂੰ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਕੱਤਰੇਤ  ਵਿਚ ਮੁੱਖ ਮੰਤਰੀ ਉਤੇ ਹਮਲਾ ਦਿੱਲੀ ਪੁਲਿਸ ਦੀ ਨਾਕਾਮੀ ਅਤੇ ਇਕ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਦਿੱਲੀ ਸਕੱਤਰੇਤ ਇਕ ਹਾਈ ਸਿਕਓਰਿਟੀ ਜ਼ੋਨ ਹੈ ਅਤੇ ਸਕੱਤਰੇਤ ਵਿਚ ਦਾਖ਼ਲ ਹੋਣ ਲਈ ਕਈ ਤਰਾਂ ਦੀ ਜਾਂਚ ਕਰਵਾ ਕੇ ਗੁਜ਼ਰਨਾ ਹੁੰਦਾ ਹੈ।

ਜੇਕਰ ਕਿਸੇ ਤਰਾਂ ਕੋਈ ਵਿਅਕਤੀ ਅੰਦਰ ਚਲਾ ਵੀ ਜਾਂਦਾ ਹੈ ਤਾਂ ਮੁੱਖ ਮੰਤਰੀ ਦੇ ਕਮਰੇ ਦੇ ਬਾਹਰ, ਸੁਰੱਖਿਆ ਵਿਚ ਖੜੀ ਪੁਲਿਸ ਕਿਸੇ ਨੂੰ ਵੀ ਉਥੇ ਖੜਾ ਨਹੀਂ ਹੋਣ ਦਿੰਦੀ। ਜੇਕਰ ਕੋਈ ਵੀ ਉਥੇ ਖੜਾ ਹੁੰਦਾ ਹੈ ਤਾਂ ਤੁਰਤ ਪੁਲਿਸ ਕਰਮੀਂ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੰਦੇ ਹਨ ਕਿ ਤੁਸੀਂ ਕੌਣ ਹੋ ਅਤੇ ਇਥੇ ਕਿਉਂ ਖੜੇ ਹੋ? ਅੱਜ ਜਦੋਂ ਮੁੱਖ ਮੰਤਰੀ ਅਪਣੇ ਰੂਮ ਤੋਂ ਬਾਹਰ ਨਿਕਲੇ ਤਾਂ ਉਥੇ ਉਤੇ ਇਕ ਵਿਅਕਤੀ ਮਿਰਚੀ ਪਾਊਡਰ ਲੈ ਕੇ ਉਥੇ ਮੁੱਖ ਮੰਤਰੀ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਕਿਸੇ ਵੀ ਸੁਰੱਖਿਆ ਕਰਮੀਂ ਨੇ ਉਸ ਤੋਂ ਪੁੱਛਗਿੱਛ ਕਰਨਾ ਜ਼ਰੂਰ ਨਹੀਂ ਸਮਝਿਆ, ਇਹ ਕੋਈ ਇੱਤੇਫਾਕ ਨਹੀਂ ਹੈ।

ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਉਤੇ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਤੇ ਦਸਹਿਰੇ ਦੇ ਦਿਨ ਦੀ ਗੱਲ ਹੈ ਇਕ ਵਿਅਕਤੀ ਮੁੱਖ ਮੰਤਰੀ ਦੇ ਘਰ ਵਿੱਚ ਉਨਾਂ ਦੇ ਕਮਰੇ ਤੱਕ ਪਹੁੰਚ ਗਿਆ ਅਤੇ ਉਨਾਂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਮੁੱਖ ਮੰਤਰੀ ਦੇ ਘਰ ਵਿਚ ਜਾਣ ਲਈ ਕਈ ਤਰਾਂ ਦੀਆਂ ਸੁਰੱਖਿਆ ਘੇਰੇ ਵਿਚ ਦੀ ਹੋ ਕੇ ਜਾਣਾ ਪੈਂਦਾ ਹੈ। ਦੋਵਾਂ ਥਾਵਾਂ ‘ਤੇ ਮੁੱਖ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਹੈ ਅਤੇ ਦੋਨਾਂ ਹੀ ਥਾਵਾਂ ‘ਤੇ ਦਿੱਲੀ ਪੁਲਿਸ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਨਾਕਾਮ ਰਹੀ।

ਹੁਣ ਇਸ ਨੂੰ ਦਿੱਲੀ ਪੁਲਿਸ ਦੀ ਨਾਕਾਮੀ ਕਹੀਏ ਜਾਂ ਭਾਜਪਾ ਅਤੇ ਦਿੱਲੀ ਪੁਲਿਸ ਦੀ ਮਿਲੀਭੁਗਤ ਨਾਲ ਇੱਕ ਸੋਚੀ ਸਮਝੀ ਸਾਜ਼ਿਸ਼  ਦੇ ਤਹਿਤ ਕੀਤਾ ਗਿਆ ਹਮਲਾ। 4 ਨਵੰਬਰ ਨੂੰ ਸਿਗਨੇਚਰ ਬਿ੍ਰਜ ਦੇ ਉਦਘਾਟਨ ਵਿੱਚ ਵੀ ਭਾਜਪਾ ਦੇ ਸੰਸਦ ਅਤੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾਰੀ  ਨੇ ਖੁੱਲੇ ਆਮ ਸੋਸ਼ਲ ਮੀਡੀਆ ਉਤੇ ਐਲਾਨ ਕਰ ਕੇ ਦਿੱਲੀ ਸਰਕਾਰ ਦੇ ਪ੍ਰੋਗਰਾਮ ਵਿਚ ਜਾ ਕੇ ਹੰਗਾਮਾ ਕੀਤਾ,  ਉਥੇ ਤੋੜ-ਫੋੜ ਕੀਤੀ ਅਤੇ ਮੰਚ ਤੋਂ ਭਾਸ਼ਣ ਦੇ ਰਹੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਬੋਤਲਾਂ ਸੁੱਟ ਕੇ ਉਨਾਂ ਨੂੰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਇਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਭਾਜਪਾ ਦਾ ਹੱਥ ਹੈ ਅਤੇ ਇਹ ਸਾਜ਼ਿਸ਼ ਇਸ ਗੱਲ ਦਾ ਸਾਬਤ ਹੈ ਕਿ ਜਦੋਂ ਮਨੋਜ ਤਿਵਾਰੀ ਅਤੇ ਉਨਾਂ ਦੇ ਗੁੰਡੀਆਂ ਨੇ ਸਿਗਨੇਚਰ ਬਿ੍ਰਜ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਉੱਤੇ ਹਮਲਾ ਕੀਤਾ ਤਾਂ ਦਿੱਲੀ ਪੁਲਿਸ ਨੇ ਮਨੋਜ ਤਿਵਾਰੀ  ਅਤੇ ਉਨਾਂ ਦੇ ਗੁੰਡੀਆਂ ਉੱਤੇ ਮਾਮਲਾ ਦਰਜ ਕਰਨ ਦੀ ਬਜਾਏ ਉਲਟਾ ਮੁੱਖ ਮੰਤਰੀ ਦੇ ਖ਼ਿਲਾਫ਼ ਹੀ  ਦਰਜ ਕਰ ਦਿਤਾ। ਇਸ ਤਰਾਂ ਹੀ ਫਰਵਰੀ ਵਿਚ ਸਕੱਤਰੇਤ ਦੇ ਦੂਜੀ ਮੰਜ਼ਿਲ ਉਤੇ ਅਣਗਿਣਤ ਲੋਕਾਂ ਦੀ ਭੀੜ ਨੇ ਕੈਬਿਨੇਟ ਮੰਤਰੀ ਇਮਰਾਨ ਹੁਸੈਨ ਅਤੇ ਉਨਾਂ ਦੇ ਸਾਥੀਆਂ ਉਤੇ ਹਮਲਾ ਕੀਤਾ, ਉਸ ਦੇ ਨਾਲ ਮਾਰ ਕੁੱਟ ਕੀਤੀ।

ਉਸ ਪੂਰੀ ਘਟਨਾ ਦੇ ਗਵਾਹ ਮੌਜੂਦ ਹਨ। ਪਰ ਹੁਣ ਤੱਕ ਉਸ ਉਤੇ ਦਿੱਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।  ਇਨਾਂ ਸਾਰੀਆਂ ਘਟਨਾਵਾਂ ਤੋਂ ਸਾਫ਼ ਹੁੰਦਾ ਹੈ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਵਿਚ ਬੈਠੀ ਭਾਜਪਾ ਦੇ ਇਸ਼ਾਰੇ ਉਤੇ ਕੰਮ ਕਰ ਰਹੀ ਹੈ ਅਤੇ ਇਨਾਂ ਸਾਰੀਆਂ ਘਟਨਾਵਾਂ ਦੀ ਸਾਜ਼ਿਸ਼ ਵਿਚ ਭਾਜਪਾ ਦਾ ਪੂਰਾ ਹੱਥ ਹੈ। ਤੁਸੀਂ ਸਾਰੇ ਵੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਉੱਤੇ ਜੋ ਲੋਕ ਔਰਤਾਂ ਨੂੰ ਗੰਦੀ-ਗੰਦੀ ਗਲੀਆਂ ਦਿੰਦੇ ਹਨ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨਾਂ ਲੋਕਾਂ ਨੂੰ ਫੋਲੋ ਕਰਦੇ ਹਨ।

ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਭਾਜਪਾ ਇਸ ਤਰਾਂ  ਦੇ ਅਪਰਾਧਿਕ ਅਨਸਰਾਂ ਨੂੰ ਹੁੰਗਾਰਾ ਦਿੰਦੇ ਹਨ ਅਤੇ ਭਾਜਪਾ ਵੱਲੋਂ ਹੀ ਇਹ ਸਭ ਹਮਲੇ ਕਰਵਾਏ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਖਣੀ ਦਿੱਲੀ ਲੋਕ ਸਭਾ ਇੰਚਾਰਜ ਰਾਘਵ ਚੱਢਾ ਨੇ ਦੱਸਿਆ ਕਿ ਘਟਨਾ ਦੇ ਸਮੇਂ ਮੈਂ ਉੱਥੇ ਹੀ ਮੌਜੂਦ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਬੈਠਕ ਖ਼ਤਮ ਕਰ ਕੇ ਅਪਣੇ ਕਮਰੇ ਵਿਚੋਂ ਬਾਹਰ ਆਏ, ਮੈਂ ਬਿਲਕੁਲ ਉਨਾਂ ਦੇ  ਠੀਕ ਪਿੱਛੇ ਚੱਲ ਰਿਹਾ ਸੀ।

ਉਨਾਂ  ਦੇ  ਕਮਰੇ  ਦੇ ਬਾਹਰ ਨਿਕਲਦੇ ਹੀ ਕੁੱਝ ਕਦਮ ਦੀ ਦੂਰੀ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਖੜਾ ਸੀ। ਉਹ ਇੱਕ ਕਦਮ ਅੱਗੇ ਵਧਿਆ ਅਤੇ ਉਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਮਿਰਚੀ ਦਾ ਪਾਊਡਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਚਸ਼ਮਾ ਡਿਗ ਕੇ ਟੁੱਟ ਗਿਆ ।  
    ਇਸ ਪੂਰੇ ਘਟਨਾ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਕਿਸ ਪ੍ਰਕਾਰ ਨਾਲ ਲਾਪਰਵਾਹੀ ਵਰਤੀ ਜਾ ਰਹੀ ਹੈ। ਜਦੋਂ ਤੁਸੀਂ ਸਕੱਤਰੇਤ ਵਿੱਚ ਜਾਂਦੇ ਹੋ ਤਾਂ ਪਹਿਲਾਂ ਪੁਲਿਸ ਤੁਹਾਡੀ ਅਤੇ ਤੁਹਾਡੇ ਸਾਮਾਨ ਦੀ ਜਾਂਚ ਕਰਦੀ ਹੈ। ਉਸ ਤੋਂ ਬਾਅਦ ਤੁਹਾਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ ਅਤੇ ਅੰਦਰ ਜਾਣ ਤੋਂ ਬਾਅਦ ਵਿੱਚ ਸਕੈਨਿੰਗ ਮਸ਼ੀਨ ਵਿੱਚੋਂ ਤੁਹਾਡਾ ਸਾਰਾ ਸਾਮਾਨ ਕੱਢਿਆ ਜਾਂਦਾ ਹੈ ਤਾਂਕਿ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦਾ ਕੋਈ ਹਥਿਆਰ ਜਾਂ ਕੋਈ ਵੀ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨਾ ਲੈ ਕੇ ਜਾ ਸਕਣ।

ਇੰਨੀਆਂ ਜਾਂਚ ਹੋਣ ਦੇ ਬਾਵਜੂਦ ਉਹ ਵਿਅਕਤੀ ਮਿਰਚੀ ਦਾ ਪਾਊਡਰ ਅੰਦਰ ਕਿਵੇਂ ਲੈ ਕੇ ਆਇਆ, ਇਹ ਦਿੱਲੀ ਪੁਲਿਸ ਦੀ ਨਿਰਪੱਖਤਾ ਉੱਤੇ ਪ੍ਰਸ਼ਨ ਚਿੰਨ ਲਗਾਉਂਦਾ ਹੈ। ਰਾਘਵ ਨੇ ਕਿਹਾ ਕਿ ਇਹ ਕੋਈ ਇੱਤੇਫਾਕ ਨਾਲ ਹੋਈ ਘਟਨਾ ਨਹੀਂ ਹੈ ਸਗੋਂ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼  ਦੇ ਤਹਿਤ ਕੀਤਾ ਗਿਆ ਇੱਕ ਹਮਲਾ ਹੈ। ਭਾਜਪਾ ਇਸ ਤਰਾਂ ਦੀਆਂ ਘਟਨਾਵਾਂ ਨਾਲ ਦੇਸ਼ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  

ਜੋ ਕੋਈ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ਹਮਲਾ ਕਰਦਾ ਹੈ, ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਪੂਰੀ ਭਾਜਪਾ ਪਾਰਟੀ ਉਸ ਨੂੰ ਬਚਾਉਣ ਵਿੱਚ ਲੱਗ ਜਾਂਦੀ ਹੈ। ਭਾਜਪਾ ਦੇਸ਼ ਵਿੱਚ ਇੱਕ ਪੈਗ਼ਾਮ ਦੇਣਾ ਚਾਹੁੰਦੀ ਹੈ ਕਿ ਸਿਰ ਝੁਕਾ ਕੇ ਸਭ ਕੁੱਝ ਬਰਦਾਸ਼ਤ ਕਰੋ ਅਤੇ ਜੇਕਰ ਆਵਾਜ਼ ਚੁੱਕੋਗੇ ਅਤੇ ਭਾਜਪਾ ਦੇ ਖ਼ਿਲਾਫ਼ ਬੋਲੋਗੇ ਤਾਂ ਮਾਰ ਦਿੱਤੇ ਜਾਉਗੇ।