ਸੀਪੀ ਜੋਸ਼ੀ ਵਲੋਂ ਕਸੂਤੀ ਫਸਾਈ ਕਾਂਗਰਸ ਲਈ ਔਖੀ ਹੋ ਰਹੀ ਭਰਪਾਈ
ਭਾਜਪਾ ਨੇ ਪੁੱਛਿਆ ਹੈ ਕਿ ਅੱਜ ਵੀ ਕਾਂਗਰਸ ਵਿਚ ਬ੍ਰਾਹਮਣਵਾਦੀ ਸੋਚ ਕਾਇਮ ਹੈ? ਜਿਸ ਦਾ ਵਿਰੋਧ ਖ਼ੁਦ ਡਾ.ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਕਰਦੇ ਰਹੇ?
ਰਾਜਸਥਾਨ , ( ਭਾਸ਼ਾ ) : ਭਗਵਾਨ ਸ਼੍ਰੀਨਾਥ ਜੀ ਦੇ ਸ਼ਹਿਰ ਨਾਥਦਵਾਰਾ ਤੋਂ ਚੋਣ ਲੜ ਰਹੇ ਬ੍ਰਾਹਮਣ ਸੀਪੀ ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਦੀਆਂ ਜਾਤੀਆਂ ( ਤਿੰਨੋ ਹੀ ਪਿਛੜੇ ਹੋਏ ਵਰਗ ਤੋਂ ਹਨ ) ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੂੰ ਧਰਮ 'ਤੇ ਗੱਲ ਕਰਨ ਦਾ ਅਧਾਕਰ ਨਾ ਹੋਣ ਦਾ ਦਾਅਵਾ ਕੀਤਾ ਹੈ। ਸੀਪੀ ਜੋਸ਼ੀ ਦੇ ਇਸ ਬਿਆਨ ਨੂੰ ਭਾਜਾਪਾ ਨੇ ਪਿਛੜੇ ਵਰਗ ਨੂੰ ਨੀਵਾਂ ਦਿਖਾਉਣ ਵਾਲਾ ਦੱਸਿਆ ਹੈ। ਭਾਜਪਾ ਨੇ ਪੁੱਛਿਆ ਹੈ ਕਿ ਅੱਜ ਵੀ ਕਾਂਗਰਸ ਵਿਚ ਬ੍ਰਾਹਮਣਵਾਦੀ ਸੋਚ ਕਾਇਮ ਹੈ?
ਜਿਸ ਦਾ ਵਿਰੋਧ ਖ਼ੁਦ ਡਾ.ਭੀਮ ਰਾਓ ਅੰਬੇਡਕਰ ਅਤੇ ਮਹਾਤਮਾ ਗਾਂਧੀ ਕਰਦੇ ਰਹੇ? ਅਪਣੇ ਇਸ ਬਿਆਨ ਦੀ ਆਲੋਚਨਾ ਤੋਂ ਬਾਅਦ ਕਾਂਗਰਸ ਨੇਤਾ ਸੀਪੀ ਜੋਸ਼ੀ ਨੇ ਅਪਣੇ ਬਿਆਨ 'ਤੇ ਅਫਸੋਸ ਪ੍ਰਗਟ ਕੀਤਾ ਹੈ। ਰਾਹੁਲ ਗਾਂਧੀ ਅਤੇ ਅਸ਼ੋਕ ਗਹਿਲੋਤ ਨੇ ਹਾਲਾਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਅਸ਼ੋਕ ਗਹਿਲੋਤ ਨੇ ਕਿਹਾ ਕਿ ਪੁਰਾਣੇ ਨੁਕਸਾਨ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਨੂੰ ਵਿਵਾਦਮਈ ਬਿਆਨ ਨਾ ਦੇਣ ਲਈ ਚਿਤਾਵਨੀ ਦਿਤੀ ਸੀ। ਕੁਝ ਦਿਨ ਪਹਿਲਾ ਸੀਪੀ ਜੋਸ਼ੀ ਨੇ ਹੀ ਰਾਮ ਮੰਦਰ ਨੂੰ ਲੈ ਕੇ ਬਿਆਨ ਦਿਤਾ ਸੀ। ਸੀਪੀ ਜੋਸ਼ੀ ਬ੍ਰਾਹਮਣ ਹਨ
ਅਤੇ ਨਾਥਦਵਾਰਾ ਖੇਤਰ ਵਿਖੇ ਜਿਥੇ ਉਨ੍ਹਾਂ ਨੇ ਇਹ ਭਾਸ਼ਣ ਦਿਤਾ ਹੈ , ਉਥੇ ਉਨ੍ਹਾਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਸਿਰਫ ਬ੍ਰਾਹਮਣਾਂ ਦੇ ਭਰੋਸੇ ਉਨ੍ਹਾਂ ਦੀ ਜਿੱਤ ਪੱਕੀ ਨਹੀਂ ਹੋ ਸਕਦੀ। ਰਾਜਸਥਾਨ ਵਿਚ ਅਜਿਹਾ ਮੰਨਿਆ ਜਾਂਦਾ ਹੈ ਕਿ ਬ੍ਰਾਹਮਣਾਂ ਦੀਆਂ ਵੋਟਾਂ ਸਿਰਫ 4 ਤੋਂ 5 ਫ਼ੀ ਸਦੀ ਹਨ। ਉੱਚ ਜਾਤੀ ਦੀਆਂ ਵੋਟਾਂ 15 ਫ਼ੀ ਸਦੀ ਹਨ। ਅਨੁਸੁਚਿਤ ਜਾਤੀ ਅਤੇ ਜਨਜਾਤੀ ਦੇ ਵੋਟਰ ਲਗਭਗ 31 ਫ਼ੀ ਸਦੀ ਹਨ। ਜਿਨ੍ਹਾਂ ਨੇਤਾਵਾਂ ਨੇ ਜੋਸ਼ੀ ਤੇ ਸਵਾਲ ਚੁੱਕੇ ਹਨ ਉਨ੍ਹਾਂ ਦੇ ਵਰਗ ਓਬੀਸੀ ਦੀ ਗਿਣਤੀ ਲਗਭਗ 54 ਫ਼ੀ ਸਦੀ ਹੈ। ਜਿਆਦਾਤਰ ਓਬੀਸੀ ਜਾਤੀਆਂ ਪਹਿਲਾਂ ਹੀ
ਕਾਂਗਰਸ ਤੋਂ ਦੂਰ ਜਾ ਚੁੱਕੀਆਂ ਹਨ। ਜਦਕਿ 2014 ਵਿਚ ਅਨੂਸੁਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵੱਡੇ ਵਰਗ ਨੇ ਭਾਜਪਾ ਦਾ ਸਮਰਥਨ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਵਿਰੋਧੀ ਧਿਰ ਇਨ੍ਹਾਂ ਵਰਗਾਂ ਨੂੰ ਭਾਜਪਾ ਤੋਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਕਾਂਗਰਸ ਹਮੇਸ਼ਾਂ ਤੋ ਹੀ ਭਾਜਪਾ ਤੇ ਸਮੁਦਾਇਕ ਹਿੰਸਾ ਫੈਲਾਉਣ ਦਾ ਦੋਸ਼ ਲਗਾਉਂਦੀ ਰਹੀ ਹੈ। ਹੁਣ ਕਾਂਗਰਸ ਨੂੰ ਇਹ ਸਾਫ ਕਰਨ ਦੀ ਲੋੜ ਹੈ ਕਿ ਉਸ ਦਾ ਇਹ ਨਵਾਂ ਸਟੈਂਡ ਸਮੁਦਾਇਕ ਰੀਜਨੀਤੀ ਤੋਂ ਕਿੰਨਾ ਦੂਰ ਹੈ।