ਕਾਂਗਰਸੀ ਉਮੀਦਵਾਰ ਨੂੰ ਜਿਤਾਉਣ 'ਤੇ ਪਿਲਾਵਾਂਗੇ 'ਖਾਂਸੀ ਦੀ ਦਵਾਈ', ਵਿਵਾਦ 'ਚ ਫਸੇ ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਦੇ ਇਕ ਵਿਵਾਦਤ ਵੀਡੀਓ ਨੇ ਰਾਜਸਥਾਨ ਦੇ ਪੀਲੀਬੰਗਾ....

Raja Warring

ਚੰਡਗੜ੍ਹ (ਸ.ਸ.ਸ) : ਪੰਜਾਬ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਦੇ ਇਕ ਵਿਵਾਦਤ ਵੀਡੀਓ ਨੇ ਰਾਜਸਥਾਨ ਦੇ ਪੀਲੀਬੰਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਨੋਦ ਗੋਠਵਾਲ ਦੀਆਂ ਪ੍ਰੇਸ਼ਾਨੀਆਂ ਵਧਾ ਦਿਤੀਆਂ ਹਨ। ਰਾਜਾ ਵੜਿੰਗ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਲੋਕਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਵਿਨੋਦ ਗੋਠਵਾਲ ਨੂੰ 20 ਹਜ਼ਾਰ ਵੋਟਾਂ ਤੋਂ ਜ਼ਿਆਦਾ ਫ਼ਰਕ ਨਾਲ ਜਿਤਾਓਗੇ ਤਾਂ ਪੰਜਾਬ ਵਿਚ ਉਨ੍ਹਾਂ ਦਾ ਸਵਾਗਤ ਕੀਤਾ ਜਾਵੇ।

ਚਾਹ ਨਾਲ ਗੁਲਾਬ ਜਾਮੁਣ ਦਿਤੀ ਜਾਵੇ ਅਤੇ ਰਾਤ ਨੂੰ ਖਾਂਸੀ ਵਾਲੀ ਦਵਾ ਦਿਤੀ ਜਾਵੇਗੀ, ਪਰ ਜੇਕਰ 20 ਹਜ਼ਾਰ ਤੋਂ ਘੱਟ ਵੋਟਾਂ ਨਾਂਲ ਜਿੱਤਿਆ ਤਾਂ ਪੰਜਾਬ ਆਉਣ 'ਤੇ ਵੋਟਰਾਂ 'ਤੇ ਕੁੱਤੇ ਛੱਡੇ ਜਾਣਗੇ। ਦਰਅਸਲ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੜੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ, ਜਿਸ ਵਿਚ ਰਾਜਾ ਵੜਿੰਗ ਵੀ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ, ਪਰ ਇਸ ਵਿਵਾਦਤ ਵੀਡੀਓ ਨੇ ਗੋਠਵਾਲ ਦੀਆਂ ਪਰੇਸ਼ਾਨੀਆਂ ਵਧਾ ਦਿਤੀਆਂ ਹਨ ਕਿਉਂਕਿ ਉਨ੍ਹਾਂ ਦੇ ਵਿਰੋਧੀ ਇਸ ਵੀਡੀਓ ਦਾ ਗੋਠਵਾਲ ਵਿਰੁਧ ਖ਼ੂਬ ਸਹਾਰਾ ਲੈ ਰਹੇ ਹਨ।

ਇਹੀ ਨਹੀਂ ਵੀਡੀਓ ਵਿਚ ਜਿੱਥੇ ਉਹ ਪੰਜਾਬ ਵਿਚ ਸ਼ਰਾਬ ਆਮ ਹੋਣ ਦੀ ਗੱਲ ਆਖ ਰਹੇ ਹਨ ਉਥੇ ਹੀ ਉਹ ਅਧਿਕਾਰੀਆਂ ਦੀ ਸਿਰੀ ਨੱਪ ਕੇ ਰੱਖਣ ਦੀ ਗੱਲ ਵੀ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਰਾਜਾ ਵੜਿੰਗ ਦੀ ਇਸ ਵਿਵਾਦਤ ਵੀਡੀਓ ਤੋਂ ਬਾਅਦ ਕਾਂਗਰਸੀ ਉਮੀਦਵਾਰ ਵਿਨੋਦ ਗੋਠਵਾਲ ਨੂੰ ਜਨਤਾ ਵਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦੈ??