ਟੀਵੀ ਡਿਬੇਟ ਦੌਰਾਨ ਪੈਨਲ ਮੈਂਬਰ ਨੇ ਭਾਜਪਾ ਜਨਰਲ ਸਕੱਤਰ ਨੂੰ ਮਾਰੀ ਚੱਪਲ, ਵੀਡੀਓ ਵਾਇਰਲ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਨੇਤਾ ਵਲੋਂ ਲਾਏ ਦੋਸ਼ ਤੋਂ ਨਾਰਾਜ਼ ਹੋ ਕੇ ਸ਼੍ਰੀਨਿਵਾਸ ਰਾਓ ਨੇ ਮਾਰੀ ਚੱਪਲ

BJP leader hit with slipper by Amaravati activist

ਅਮਰਾਵਤੀ : ਆਂਧਰਾ ਪ੍ਰਦੇਸ਼ ਵਿਚ ਇਕ ਲਾਈਟ ਟੀਵੀ ਡਿਬੇਟ ਦੌਰਾਨ ਭਾਜਪਾ ਨੇਤਾ ਨੂੰ ਚੱਪਲ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਤੇਲੁਗੂ ਚੈਨਲ ਵਿਚ ਲਾਈਵ ਸ਼ੋਅ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਨੇ ਅਮਰਾਵਤੀ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀਨਿਵਾਸ ਰਾਓ ’ਤੇ ਕੁਝ ਦੋਸ਼ ਲਗਾਏ ਸਨ।

ਇਸੇ ਦੌਰਾਨ ਭਾਜਪਾ ਵਲੋਂ ਲਾਏ ਦੋਸ਼ ਤੋਂ ਕੇ ਸ਼੍ਰੀਨਿਵਾਸ ਰਾਓ ਇੰਨੇ ਨਾਰਾਜ਼ ਹੋ ਗਏ ਕਿ ਉਹਨਾਂ ਨੇ ਪਹਿਲਾਂ ਤਾਂ ਅਪਣੀ ਚੱਪਲ ਉਤਾਰ ਕੇ ਮਾਰਨ ਦੀ ਧਮਕੀ ਦਿਤੀ। ਫਿਰ ਜਦੋਂ ਭਾਜਪਾ ਨੇਤਾ ਨੇ ਉਹਨਾਂ ਨੂੰ ਸਾਵਧਾਨ ਕੀਤਾ ਤਾਂ ਉਹਨਾਂ ਨੇ ਤੁਰਤ ਉਹਨਾਂ ਨੂੰ ਚੱਪਲ ਦੇ ਮਾਰੀ।

ਵੀਡੀਉ ਇਕ ਤੇਲਗੂ ਚੈਨਲ ਏਬੀਐਨ ਦੀ ਹੈ ਜਿਸ ਵਿਚ ਆਂਧਰਾ ਪ੍ਰਦੇਸ਼ ਭਾਜਪਾ ਦੇ ਜਨਰਲ ਸੱਕਤਰ ਵਿਸ਼ਨੁਵਰਧਨ ਰੈੱਡੀ, ਅਮਰਾਵਤੀ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਕੇ ਸ਼੍ਰੀਨਿਵਾਸ ਰਾਓ ਅਤੇ ਹੋਰ ਪੈਨਲ ਦੇ ਮੈਂਬਰ ਇਕ ਲਾਈਵ ਬਹਿਸ ਦੌਰਾਨ ਇਕ ਦੂਜੇ ਨਾਲ ਤਿੱਖੀ ਗੱਲਬਾਤ ਕਰਦੇ ਦਿਖਾਈ ਦਿੰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਚੱਪਲ ਮਾਰਨ ਵਾਲੇ ਸ੍ਰੀਨਿਵਾਸ ਰਾਓ ਇਸ ਗੱਲ ਤੋਂ ਗੁੱਸੇ ਵਿਚ ਆ ਗਏ ਕਿਉਂਕਿ ਭਾਜਪਾ ਨੇਤਾ ਨੇ ਉਹਨਾਂ ਦੇ ਟੀਡੀਪੀ ਨਾਲ ਸਬੰਧ ਹੋਣ ਦੀ ਗੱਲ਼ ਕਹੀ ਸੀ। ਦੱਸ ਦਈਏ ਕਿ ਸ਼੍ਰੀਨਿਵਾਸ ਅਮਰਾਵਤੀ ਨੂੰ ਰਾਜਧਾਨੀ ਬਣਾਉਣ ਵਾਲੇ ਅੰਦੋਲਨ ਵਿਚ ਸਰਗਰਮ ਸਨ, ਉਹਨਾਂ ਨੇ ਵਾਈਐਸ ਜਗਨ ਮੋਹਨ ਰੈਡੀ ਸਰਕਾਰ ਵੱਲ਼ੋਂ ਸੂਬੇ ਵਿਚ ਤਿੰਨ ਰਾਜਧਾਨੀਆਂ ਬਣਾਏ ਜਾਣ ਦੇ ਫੈਸਲੇ ਖ਼ਿਲਾਫ ਆਵਾਜ਼ ਚੁੱਕੀ ਸੀ।