Lok Sabha Elections: ਰਾਹੁਲ ਗਾਂਧੀ ਨੇ ਕਿਹਾ, “ਲੋਕਾਂ ਨੇ ਝੂਠ ਤੇ ਨਫ਼ਰਤ ਨੂੰ ਰੱਦ ਕਰ ਕੇ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦਿਤੀ’

ਏਜੰਸੀ

ਖ਼ਬਰਾਂ, ਰਾਜਨੀਤੀ

ਸੋਨੀਆ ਤੇ ਰਾਹੁਲ ਗਾਂਧੀ ਸਣੇ ਗਾਂਧੀ ਪਰਿਵਾਰ ਨੇ ਨੇ ਨਵੀਂ ਦਿੱਲੀ ਹਲਕੇ ਤੋਂ ਵੋਟ ਪਾਈ

Rahul, Sonia Gandhi cast their votes in Delhi

Lok Sabha Elections:  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿਚਰਵਾਰ ਨੂੰ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਦੇਸ਼ ਦੇ ਲੋਕਾਂ ਨੇ ਇਸ ਲੋਕ ਸਭਾ ਚੋਣਾਂ ਵਿਚ ਝੂਠ, ਨਫ਼ਰਤ ਅਤੇ ਗਲਤ ਪ੍ਰਚਾਰ ਨੂੰ ਰੱਦ ਕਰ ਦਿਤਾ ਹੈ। ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਸੀਟ 'ਤੇ ਵੋਟ ਪਾਈ।

ਵੋਟ ਪਾਉਣ ਤੋਂ ਬਾਅਦ ਅਪਣੀ ਮਾਂ ਸੋਨੀਆ ਗਾਂਧੀ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, 'ਸਾਥੀ ਨਾਗਰਿਕੋ, ਵੋਟਿੰਗ ਦੇ ਪਹਿਲੇ ਪੰਜ ਪੜਾਵਾਂ ਵਿਚ ਤੁਸੀਂ ਝੂਠ, ਨਫ਼ਰਤ ਅਤੇ ਗਲਤ ਪ੍ਰਚਾਰ ਨੂੰ ਰੱਦ ਕਰ ਦਿਤਾ ਹੈ ਅਤੇ ਅਪਣੀ ਜ਼ਿੰਦਗੀ ਨਾਲ ਜੁੜੇ ਮੁੱਦਿਆਂ ਨੂੰ ਤਰਜੀਹ ਦਿਤੀ ਹੈ। "

ਉਨ੍ਹਾਂ ਕਿਹਾ, “ਅੱਜ ਛੇਵੇਂ ਪੜਾਅ ਦੀ ਵੋਟਿੰਗ ਹੈ ਅਤੇ ਤੁਹਾਡੀ ਹਰ ਵੋਟ ਇਹ ਯਕੀਨੀ ਬਣਾਏਗੀ ਕਿ 30 ਲੱਖ ਸਰਕਾਰੀ ਅਸਾਮੀਆਂ 'ਤੇ ਭਰਤੀ ਹੋਵੇ ਅਤੇ ਨੌਜਵਾਨਾਂ ਲਈ 1 ਲੱਖ ਰੁਪਏ ਪ੍ਰਤੀ ਸਾਲ ਦੀ ਪਹਿਲੀ ਨੌਕਰੀ ਸ਼ੁਰੂ ਹੋਵੇ, ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤਿਆਂ 'ਚ 8500 ਰੁਪਏ ਪ੍ਰਤੀ ਮਹੀਨਾ ਆਉਣ, ਕਿਸਾਨ ਕਰਜ਼ਾ ਮੁਕਤ ਹੋਣ ਅਤੇ ਉਨ੍ਹਾਂ ਨੂੰ ਫਸਲ 'ਤੇ ਸਹੀ ਐਮਐਸਪੀ ਮਿਲੇ।  ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ ਮਿਲਣੀ ਚਾਹੀਦੀ ਹੈ। "

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਡੀ ਵੋਟ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰੇਗੀ। ਮਾਂ ਅਤੇ ਮੈਂ ਵੋਟ ਪਾ ਕੇ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿਚ ਯੋਗਦਾਨ ਪਾਇਆ। "

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਉਨ੍ਹਾਂ ਦੇ ਬੇਟੇ ਰੇਹਾਨ ਰਾਜੀਵ ਵਾਡਰਾ ਅਤੇ ਬੇਟੀ ਮਿਰਾਇਆ ਵਾਡਰਾ ਨੇ ਵੀ ਵੋਟ ਪਾਈ। ਇਸ ਵਾਰ ਨਵੀਂ ਦਿੱਲੀ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਹੈ ਕਿਉਂਕਿ ਇਥੇ ਕਾਂਗਰਸ ਦੀ ਭਾਈਵਾਲ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ ਚੋਣ ਲੜ ਰਹੇ ਹਨ।

'ਇੰਡੀਆ' ਗਠਜੋੜ ਤਹਿਤ ਦਿੱਲੀ 'ਚ ਆਮ ਆਦਮੀ ਪਾਰਟੀ ਚਾਰ ਸੀਟਾਂ 'ਤੇ ਅਤੇ ਕਾਂਗਰਸ ਤਿੰਨ ਸੀਟਾਂ 'ਤੇ ਚੋਣ ਲੜ ਰਹੀ ਹੈ। ਨਵੀਂ ਦਿੱਲੀ ਸੰਸਦੀ ਹਲਕੇ ਤੋਂ ਸੋਮਨਾਥ ਭਾਰਤੀ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬੰਸੁਰੀ ਸਵਰਾਜ ਨਾਲ ਹੈ।