ਬਿਹਾਰ ਦੇ ਉਪ ਮੁੱਖ ਮੰਤਰੀ ਨੇ ਮਿਸ ਇੰਡੀਆ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਜਨੀਤੀ

ਲੋਕਾਂ ਨੇ ਟਵਿਟਰ 'ਤੇ ਕੱਢੀ ਭੜਾਸ

Bihar Deputy CM Meets Miss India 2019 in Office

ਪਟਨਾ : ਚਮਕੀ ਬੁਖ਼ਾਰ ਨਾਲ ਬਿਹਾਰ 'ਚ 150 ਬੱਚਿਆਂ ਦੀ ਮੌਤ 'ਤੇ ਖ਼ਾਮੋਸ਼ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਮੰਗਲਵਾਰ ਸ਼ਾਮ ਮਿਸ ਇੰਡੀਆ ਯੂਨਾਈਟਿਡ ਕਾਂਟੀਨੈਂਟਸ 2019 ਸ਼੍ਰੇਆ ਸ਼ੰਕਰ ਨਾਲ ਮੁਲਾਕਾਤ ਕੀਤੀ।

ਉਪ ਮੁੱਖ ਮੰਤਰੀ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਅਤੇ ਲਿਖਿਆ, "5 ਦੇਸ਼ ਰਤਨ ਮਾਰਗ ਸਥਿਤ ਦਫ਼ਤਰ 'ਚ ਮਿਸ ਇੰਡੀਆ ਯੂਨਾਈਟਿਡ ਕਾਂਟੀਨੈਂਟਸ 2019 ਦਾ ਖ਼ਿਤਾਬ ਜਿੱਤਣ ਵਾਲੀ ਬਿਹਾਰ ਦੀ ਸ਼੍ਰੇਆ ਸ਼ੰਕਰ ਨੇ ਮੁਲਾਕਾਤ ਕੀਤੀ।" ਇਸ ਟਵੀਟ 'ਤੇ ਟ੍ਰੋਲਰਾਂ ਨੇ ਜਮ ਕੇ ਭੜਾਸ ਕੱਢੀ। ਲੋਕਾਂ ਦਾ ਕਹਿਣਾ ਹੈ ਕਿ ਸੂਬੇ 'ਚ ਚਮਕੀ ਬੁਖ਼ਾਰ ਨਾਲ ਛੋਟੇ-ਛੋਟੇ ਬੱਚੇ ਮਰ ਰਹੇ ਹਨ ਅਤੇ ਉਪ ਮੁੱਖ ਮੰਤਰੀ ਮਿਸ ਇੰਡੀਆ ਨਾਲ ਮੁਲਾਕਾਤ ਕਰ ਰਹੇ ਹਨ। 

ਰਵੀ ਸਿੰਘ ਨਾਂ ਦੇ ਯੂਜਰ ਨੇ ਲਿਖਿਆ, "ਸੁਸ਼ੀਲ ਮੋਦੀ ਜੀ ਜੇ ਤੁਸੀ ਬੱਚਿਆਂ ਲਈ ਵੀ ਸਮਾਂ ਕੱਢ ਲੈਂਦੇ ਤਾਂ ਹੋਰ ਵੀ ਵਧੀਆ ਹੁੰਦਾ। ਜੇ ਇਹ ਮੁਲਾਕਾਤ ਨਾ ਵੀ ਹੁੰਦੀ ਤਾਂ ਵੀ ਚੱਲ ਜਾਂਦਾ। ਤੁਸੀ ਉਨ੍ਹਾਂ ਦਾ ਦੁਖ ਨਹੀਂ ਸਮਝ ਸਕੋਗੇ, ਕਿਉਂਕਿ ਉਹ ਗਰੀਬ ਹਨ।"

ਵਿਕਾਸ ਵਤਸ ਨਾਂ ਦੇ ਯੂਜਰ ਨੇ ਲਿਖਿਆ, "ਮੁਜੱਫ਼ਰਪੁਰ ਜਾ ਕੇ ਉਨ੍ਹਾਂ ਬੱਚਿਆਂ ਦੇ ਪਰਵਾਰਾਂ ਨੂੰ ਵੀ ਮਿਲ ਲੈਂਦੇ। ਬੇਸ਼ਰਮੀ ਦੀ ਹੱਦ ਹੁੰਦੀ ਹੈ ਨੇਤਾ ਜੀ।"

ਹਰਸ਼ ਰੰਜਨ ਨਾਂ ਦੇ ਯੂਜਰ ਨੇ ਲਿਖਿਆ, "ਸ਼ਰਮ ਕਰੋ ਆਪਣੀ ਮੁਸਕਰਾਹਟ 'ਤੇ। ਜੇ ਫ਼ੋਟੋ ਸ਼ੂਟ ਕਰਵਾਉਣ ਤੋਂ ਵਿਹਲ ਮਿਲੇ ਤਾਂ ਮੁਜੱਫ਼ਰਪੁਰ ਬਾਰੇ ਵੀ ਸੋਚ ਲਉ। ਉੱਥੇ ਹਸਪਤਾਲਾਂ 'ਚ ਕੀ ਹੋ ਰਿਹਾ ਹੈ।