ਲੋਕਾਂ ਲਈ ਨਵੀਂ ਉਮੀਦ ਬਣੀ ਆਮ ਆਦਮੀ ਪਾਰਟੀ- ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

'ਆਪ' ਦੀ ਸਥਾਪਨਾ 26 ਨਵੰਬਰ 2012 ਨੂੰ ਕੇਜਰੀਵਾਲ ਨੇ ਕੀਤੀ ਸੀ।

arvind kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪਣਾ 10ਵਾਂ ਸਥਾਪਨਾ ਦਿਵਸ ਮਨਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਲੋਕਾਂ ਦੇ ਪਿਆਰ ਕਾਰਨ ਭਾਰਤੀ ਰਾਜਨੀਤੀ ਵਿਚ ਇਤਿਹਾਸ ਰਚ ਦਿੱਤਾ ਹੈ। 
'ਆਪ' ਦੀ ਸਥਾਪਨਾ 26 ਨਵੰਬਰ 2012 ਨੂੰ ਕੇਜਰੀਵਾਲ ਨੇ ਕੀਤੀ ਸੀ। ਉਹਨਾਂ ਨੇ ਇਸ ਦਿਨ ਪਾਰਟੀ ਬਣਾਉਣ ਦਾ ਫੈਸਲਾ ਕੀਤਾ, ਕਿਉਂਕਿ 1949 ਵਿਚ ਇਸ ਦਿਨ ਭਾਰਤ ਦਾ ਸੰਵਿਧਾਨ ਅਪਣਾਇਆ ਗਿਆ ਸੀ।


ਕੇਜਰੀਵਾਲ ਨੇ ਲਿਖਿਆ, “10 ਸਾਲ ਪਹਿਲਾਂ ਇਸ ਦਿਨ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਇਨ੍ਹਾਂ 10 ਸਾਲਾਂ ਵਿਚ ਲੋਕਾਂ ਦੇ ਅਥਾਹ ਪਿਆਰ ਅਤੇ ਵਰਕਰਾਂ ਦੀ ਸਖ਼ਤ ਮਿਹਨਤ ਨਾਲ ਪਾਰਟੀ ਨੇ ਭਾਰਤੀ ਰਾਜਨੀਤੀ ਵਿਚ ਇਤਿਹਾਸ ਰਚਿਆ ਹੈ। ਅੱਜ ਆਮ ਆਦਮੀ ਪਾਰਟੀ ਦੇਸ਼ ਦੇ ਲੋਕਾਂ ਦੀ ਨਵੀਂ ਉਮੀਦ ਬਣ ਗਈ ਹੈ, ਇੱਕ ਭਰੋਸਾ ਬਣ ਗਈ ਹੈ”।