Punjab Congress : ਨਵਜੋਤ ਸਿੱਧੂ ਦੇ ਕਰੀਬੀਆਂ ’ਤੇ ਐਕਸ਼ਨ, ਕਾਂਗਰਸ ਨੇ ਮਹੇਸ਼ ਇੰਦਰ ਸਿੰਘ ਤੇ ਧਰਮਪਾਲ ਨੂੰ ਕੀਤਾ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

Punjab Congress : ਮੋਗਾ ਰੈਲੀ ਨੂੰ ਲੈ ਕੇ ਹੋਇਆ ਐਕਸ਼ਨ

Congress suspended Mahesh Inder Singh and Dharmapal Punjab Congress news in punjabi

Congress suspended Mahesh Inder Singh and Dharmapal Punjab Congress news in punjabi :  ਕਾਂਗਰਸ ਨੇ ਨਵਜੋਤ ਸਿੱਧੂ ਦੇ ਕਰੀਬੀਆਂ 'ਤੇ ਵੱਡਾ ਐਕਸ਼ਨ ਲਿਆ ਹੈ। ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪੰਜਾਬ ਕਾਂਗਰਸ ਨੇ ਧਰਮਪਾਲ ਸਿੰਘ ਅਤੇ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਹੈ।  

 

ਇਹ ਵੀ ਪੜ੍ਹੋ: Sadak Surakhya Force News: ਸੜਕ ਸੁਰੱਖਿਆ ਫੋਰਸ ਦੇ 144 ਅਤਿ-ਆਧੁਨਿਕ ਵਾਹਨ ਸੂਬੇ ਦੀਆਂ 5500 ਕਿਲੋਮੀਟਰ ਸੜਕਾਂ ਦੀ ਕਰਨਗੇ ਨਿਗਰਾਨੀ

 

ਇਹ ਵੀ ਪੜ੍ਹੋ:  Rohan Bopanna News: ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਜਿੱਤਿਆ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ, ਇਟਲੀ ਨੂੰ ਦਿਤੀ ਮਾਤ

ਦੱਸ ਦਈਏ ਕਿ ਬੀਤੀ 21 ਤਰੀਕ ਨੂੰ ਮੋਗਾ 'ਚ ਨਵਜੋਤ ਸਿੱਧੂ ਵਲੋਂ ਇੱਕ ਕਾਂਗਰਸ ਮਿਲਣੀ ਕੀਤੀ ਗਈ ਸੀ। ਇਸ ਮਿਲਣੀ ਵਿੱਚ ਮੋਗਾ ਦੀ ਹਲਕਾ ਇੰਚਾਰਜ ਮਾਲਕਾ ਸੂਦ ਨੇ ਇਤਰਾਜ ਜਤਾਇਆ ਸੀ ਕਿ ਉਨ੍ਹਾਂ ਨੂੰ ਨਾ ਤਾਂ ਇਸ ਰੈਲੀ ਵਿਚ ਸੱਦਾ ਦਿੱਤਾ ਗਿਆ ਅਤੇ ਨਾ ਹੀ ਹਾਈ ਕਮਾਂਡ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਗਈ ਹੈ ਕਿ ਮੋਗਾ ਵਿੱਚ ਰੈਲੀ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਮਾਲਵਿਕਾ ਸੂਦ ਨੇ ਇੱਕ ਸ਼ਿਕਾਇਤ ਜਾਰੀ ਕੀਤੀ ਸੀ ਉਸ ਸ਼ਿਕਾਇਤ ਦੇ ਅਧਾਰ 'ਤੇ ਪਾਰਟੀ ਹਾਈ ਕਮਾਂਡ ਨੇ ਅੱਜ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਉਨ੍ਹਾਂ ਦੇ ਸਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ।