Lok Sabha Elections: ਕਾਂਗਰਸ ਵਲੋਂ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ; 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

ਏਜੰਸੀ

ਖ਼ਬਰਾਂ, ਰਾਜਨੀਤੀ

ਚਾਰ ਸੂਬਿਆਂ ਦੀਆਂ 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿਤਾ ਗਿਆ ਹੈ।

Congress releases 8th list of 14 candidates for Lok Sabha elections

Lok Sabha Elections: ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿਤੀ ਹੈ। ਚਾਰ ਸੂਬਿਆਂ ਦੀਆਂ 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿਤਾ ਗਿਆ ਹੈ।

ਕਾਂਗਰਸ ਨੇ ਅਪਣੀ ਅੱਠਵੀਂ ਸੂਚੀ 'ਚ ਚਾਰ ਸੂਬਿਆਂ ਦੀਆਂ 14 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿਤਾ ਹੈ। ਇਸ ਵਿਚ ਉੱਤਰ ਪ੍ਰਦੇਸ਼ ਅਤੇ ਤੇਲੰਗਾਨਾ ਦੀਆਂ ਚਾਰ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੀਆਂ ਤਿੰਨ-ਤਿੰਨ ਲੋਕ ਸਭਾ ਸੀਟਾਂ ਸ਼ਾਮਲ ਹਨ।

ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਗੁਨਾ ਤੋਂ ਰਾਓ ਯਾਦਵੇਂਦਰ ਸਿੰਘ, ਦਮੋਹ ਤੋਂ ਤਰਵੀਰ ਸਿੰਘ ਲੋਧੀ, ਵਿਦਿਸ਼ਾ ਤੋਂ ਪ੍ਰਤਾਪ ਭਾਨੂ ਸ਼ਰਮਾ, ਝਾਰਖੰਡ ਦੇ ਖੁੰਟੀ ਤੋਂ ਕਾਲੀਚਰਨ ਮੁੰਡਾ, ਲੋਹਰਦਗਾ ਤੋਂ ਸੁਖਦੇਵ ਭਗਤ ਅਤੇ ਹਜ਼ਾਰੀਬਾਗ ਸੀਟ ਤੋਂ ਜੈ ਪ੍ਰਕਾਸ਼ਭਾਈ ਪਟੇਲ ਨੂੰ ਉਮੀਦਵਾਰ ਬਣਾਇਆ ਹੈ।

ਤੇਲੰਗਾਨਾ 'ਚ ਆਦਿਲਾਬਾਦ ਤੋਂ ਡਾ. ਸੁਗੁਨ ਕੁਮਾਰੀ ਚੇਲੀਮਾਲਾ, ਨਿਜ਼ਾਮਾਬਾਦ ਤੋਂ ਤਾਤੀਪਤੀ ਜੀਵਨ ਰੈੱਡੀ, ਮੇਡਕ ਤੋਂ ਨੀਲਮ ਮਧੂ ਅਤੇ ਭੋਂਗੀਰ ਤੋਂ ਚਮਲਾ ਕਿਰਨ ਕੁਮਾਰ ਰੈੱਡੀ ਉਮੀਦਵਾਰ ਹਨ। ਕਾਂਗਰਸ ਨੇ ਡੌਲੀ ਸ਼ਰਮਾ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਅਤੇ ਸ਼ਿਵਰਾਮ ਬਾਲਮੀਕੀ ਨੂੰ ਬੁਲੰਦਸ਼ਹਿਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਸੀਤਾਪੁਰ ਤੋਂ ਨਕੁਲ ਦੂਬੇ ਅਤੇ ਮਹਾਰਾਜਗੰਜ ਤੋਂ ਵੀਰੇਂਦਰ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ।

(For more Punjabi news apart from Congress releases 8th list of 14 candidates for Lok Sabha elections, stay tuned to Rozana Spokesman)