ਬਿਹਾਰ ਦੀ ਸਿਆਸਤ ਵਿਚੋਂ ਤੇਜਸਵੀ ਗਾਇਬ

ਏਜੰਸੀ

ਖ਼ਬਰਾਂ, ਰਾਜਨੀਤੀ

ਨਾ ਪਾਰਟੀ ਨੂੰ ਪਤਾ ਨਾ ਪਰਵਾਰ ਨੂੰ

Tejashwi yadav rjd disappeared from bihar politics after defeat in loksabha-2019

ਨਵੀਂ ਦਿੱਲੀ: ਚੋਣਾਂ ਹਾਰਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਅਣਪਛਾਤਾ ਵਿਚ ਚਲੇ ਗਏ ਹਨ। ਆਰਜੇਡੀ ਦੀ ਹਾਰ ਦੀ ਸਮੀਖਿਆ ਬੈਠਕ ਤੋਂ ਬਾਅਦ 29 ਮਈ ਤੋਂ ਤੇਜਸਵੀ ਗਾਇਬ ਹਨ। ਤੇਜਸਵੀ ਦੀ ਗੈਰਮੌਜੂਦਗੀ 'ਤੇ ਉਹਨਾਂ ਦੇ ਵਿਰੋਧੀ ਉਹਨਾਂ 'ਤੇ ਨਿਸ਼ਾਨੇ ਲਗਾ ਰਹੇ ਹਨ ਅਤੇ ਆਰਜੇਡੀ ਦੇ ਆਗੂ 'ਤੇ ਉਹਨਾਂ ਦੇ ਸਹਿਯੋਗੀਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ।

ਤੇਜਸਵੀ ਦੇ ਟਵਿਟਰ 'ਤੇ ਵੀ ਉਹ 11 ਜੂਨ ਨੂੰ ਹੀ ਐਕਟਿਵ ਹੋਏ ਸਨ ਜਿਸ ਵਿਚ ਉਹਨਾਂ ਨੇ ਅਪਣੇ ਪਿਤਾ ਅਤੇ ਆਰਜੇਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਸਨ। ਸਵਾਲ ਉਠ ਰਿਹਾ ਹੈ ਕਿ ਆਖਰ ਤੇਜਸਵੀ ਯਾਦਵ ਵਿਰੁਧੀ ਦੀ ਭੂਮਿਕਾ ਕਿਉਂ ਨਿਭਾ ਰਹੇ ਹਨ। ਮੁਜੱਫ਼ਰਪੁਰ ਅਤੇ ਇਸ ਦੇ ਆਸ ਪਾਸ ਵਿਚ ਦਿਮਾਗ਼ੀ ਬੁਖ਼ਾਰ ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ।

ਪਰ ਇੰਨੇ ਵੱਡੇ ਮੁੱਦੇ 'ਤੇ ਵਿਰੋਧੀ ਆਗੂ ਤੇਜਸਵੀ ਯਾਦਵ ਦੀ ਚੁੱਪੀ ਤੇਜਸਵੀ ਲਈ ਸਵਾਲ ਖੜ੍ਹੇ ਕਰ ਰਹੀ ਹੈ। ਉਹਨਾਂ ਦੀ ਮਾਤਾ ਰਾਬੜੀ ਦੇਵੀ ਨੇ ਇਸ ਬਾਰੇ ਕਿਹਾ ਕਿ ਉਹ ਜਲਦ ਹੀ ਆ ਜਾਣਗੇ। ਉਹ ਕਿਸੇ ਕੰਮ ਵਿਚ ਵਿਅਸਤ ਹਨ। ਰਾਜਦ ਦੀ ਸਹਿਯੋਗੀ ਪਾਰਟੀ ਕਾਂਗਰਸ ਵੀ ਹੁਣ ਤੇਜਸਵੀ ਦੇ ਗਾਇਬ ਹੋਣ 'ਤੇ ਖੁਲ੍ਹ ਕੇ ਨਹੀਂ ਬੋਲ ਰਹੀ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਮਦਨ ਮੋਹਨ ਝਾ ਨੇ ਕਿਹਾ ਇਹ ਸਵਾਲ ਉਹਨਾਂ ਨੂੰ ਹੀ ਪੁਛਣਾ ਚਾਹੀਦਾ ਹੈ। ਜਦੋਂ ਉਹ ਆਉਣਗੇ ਉਹ ਆਪ ਹੀ ਦਸ ਦੇਣਗੇ।