ED Summons to Arvind Khanna: ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਨੂੰ ED ਦਾ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ 'ਚ 30 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ

ED Summons to Arvind Khanna

ED Summons to Arvind Khanna: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਉਪ ਪ੍ਰਧਾਨ ਅਰਵਿੰਦ ਖੰਨਾ 'ਤੇ ਕਾਰਵਾਈ ਕੀਤੀ ਹੈ। ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ 'ਚ ਈਡੀ ਨੇ ਉਨ੍ਹਾਂ ਨੂੰ 30 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਹ ਮਾਮਲਾ ਲਗਭਗ 15 ਸਾਲ ਪੁਰਾਣਾ ਦਸਿਆ ਜਾ ਰਿਹਾ ਹੈ। ਇਲਜ਼ਾਮ ਹਨ ਕਿ ਸਾਲ 2008 'ਚ ਬ੍ਰਾਜ਼ੀਲ ਦੀ ਕੰਪਨੀ ਦੇ ਹੱਕ 'ਚ ਡੀਆਰਡੀਓ ਨਾਲ ਤਿੰਨ ਜਹਾਜ਼ਾਂ ਦਾ ਸੌਦਾ ਕਰਨ ਲਈ ਕਥਿਤ 5.76 ਮਿਲੀਅਨ ਡਾਲਰ ਦੀ ਰਿਸ਼ਵਤ ਦਿਤੀ ਗਈ ਸੀ।

ਅਰਵਿੰਦ ਖੰਨਾ ਨੂੰ ਈਡੀ ਨੇ ਐਮਬ੍ਰੇਅਰ ਭ੍ਰਿਸ਼ਟਾਚਾਰ ਮਾਮਲੇ ਨਾਲ ਜੁੜੀ ਜਾਂਚ ਵਿਚ ਤਲਬ ਕੀਤਾ ਹੈ। ਇਸ ਮਾਮਲੇ 'ਚ ਈਡੀ ਨੇ ਸਾਲ 2020 'ਚ ਚਾਰਜਸ਼ੀਟ ਦਾਇਰ ਕੀਤੀ ਸੀ, ਜਦਕਿ ਇਸ ਮਾਮਲੇ 'ਚ ਕੁੱਝ ਸਮਾਂ ਪਹਿਲਾਂ ਸੀਬੀਆਈ ਅਦਾਲਤ 'ਚ ਦਾਇਰ ਚਾਰਜਸ਼ੀਟ 'ਚ ਜਾਂਚ 'ਚ ਅਪਰਾਧਿਕ ਸਾਜ਼ਿਸ਼ ਨਾਲ ਜੁੜੀ ਧਾਰਾ 120-ਬੀ ਤਹਿਤ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਲਗਾਇਆ ਗਿਆ ਸੀ।

ਸੀਬੀਆਈ ਨੇ ਜੂਨ 2023 ਵਿਚ ਹਥਿਆਰ ਡੀਲਰ ਅਰਵਿੰਦ ਖੰਨਾ, ਕਾਰੋਬਾਰੀ ਅਨੂਪ ਗੁਪਤਾ ਅਤੇ ਵਕੀਲ ਗੌਤਮ ਖੇਤਾਨ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਕੇਸ ਦੇ ਮੁਲਜ਼ਮਾਂ ਵਿਚ ਅਰਵਿੰਦ ਖੰਨਾ ਦੇ ਪਿਤਾ ਦਾ ਨਾਮ ਵੀ ਸ਼ਾਮਲ ਸੀ। ਵਿਪਿਨ ਖੰਨਾ ਰੱਖਿਆ ਸਲਾਹਕਾਰ ਸਨ। ਬਾਅਦ ਵਿਚ ਉਨ੍ਹਾਂ ਦਾ ਨਾਮ ਮੌਕੇ 'ਤੇ ਹੀ ਹਟਾ ਦਿਤਾ ਗਿਆ। ਇਹ ਸਿੰਗਾਪੁਰ ਦੀ ਇਕ ਕੰਪਨੀ ਰਾਹੀਂ ਭੁਗਤਾਨ ਦਾ ਮਾਮਲਾ ਦਸਿਆ ਜਾ ਰਿਹਾ ਹੈ।

ਅਰਵਿੰਦ ਖੰਨਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਸਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਆਗੂਆਂ ਵਿਚੋਂ ਇਕ ਮੰਨੇ ਜਾਂਦੇ ਸਨ। ਉਹ 2002 ਵਿਚ ਕਾਂਗਰਸ ਦੀ ਟਿਕਟ 'ਤੇ ਸੰਗਰੂਰ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ 2004 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਸਨ ਹਾਲਾਂਕਿ ਉਹ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਹਾਰ ਗਏ।

ਇਸ ਤੋਂ ਬਾਅਦ 2012 'ਚ ਉਨ੍ਹਾਂ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ। ਇਕਪਾਸੜ ਜਿੱਤ ਨੇ ਉਨ੍ਹਾਂ ਨੂੰ ਇਕ ਵੱਡੇ ਆਗੂ ਵਜੋਂ ਸਾਬਤ ਕੀਤਾ। ਹਾਲਾਂਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਨਹੀਂ ਬਣੀ, ਉਨ੍ਹਾਂ ਨੇ 2 ਸਾਲ ਬਾਅਦ ਵਿਧਾਨ ਸਭਾ ਤੋਂ ਅਸਤੀਫਾ ਦੇ ਦਿਤਾ ਅਤੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਅਰਵਿੰਦ ਖੰਨਾ ਦੋ ਸਾਲ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਏ ਸਨ।

 (For more Punjabi news apart from ED Summons to Arvind Khanna, stay tuned to Rozana Spokesman)