ਜ਼ਿਮਨੀ ਚੋਣ ਦੀ ਜਿੱਤ ਮਗਰੋਂ ਭਲਕੇ ਚੰਡੀਗੜ੍ਹ ਆਉਣਗੇ ਅਰਵਿੰਦ ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮੁੱਖ ਮੰਤਰੀ ਰਿਹਾਇਸ਼ 'ਤੇ CM ਭਗਵੰਤ ਮਾਨ ਨਾਲ ਕਰਨਗੇ ਮੁਲਾਕਾਤ

Arvind Kejriwal

ਸਾਰੇ MPs, ਮੰਤਰੀ ਤੇ ਵਿਧਾਇਕ ਵੀ ਕਰਨਗੇ ਸ਼ਿਰਕਤ 
ਵਰਕਰਾਂ ਨਾਲ ਮੀਟਿੰਗ ਕਰ ਕੇ ਲੈਣਗੇ ਕੰਮ ਦਾ ਜਾਇਜ਼ਾ!

ਚੰਡੀਗੜ੍ਹ : ਆਪ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚਣਗੇ ਜੋ ਕਿ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਪਹਿਲੀ ਫੇਰੀ ਹੈ। ਇਸ ਮੌਕੇ ਅਰਵਿੰਦ ਕੇਜਰੀਵਾਲ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ ਪਰ ਉਸ ਤੋਂ ਪਹਿਲਾਂ ਰਾਤ ਦੇ ਖਾਣੇ 'ਤੇ ਸਭ ਨੂੰ ਮਿਲਣਗੇ।

ਮੁੱਖ ਮੰਤਰੀ ਦਿੱਲੀ ਅਤੇ ਆਪ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਬੁੱਧਵਾਰ ਸ਼ਾਮ 6 ਵਜੇ ਦੇ ਕਰੀਬ ਚੰਡੀਗੜ੍ਹ ਲਈ ਰਵਾਨਾ ਹੋਣਗੇ ਜਿਸ ਤੋਂ ਬਾਅਦ ਕਰੀਬ 8 ਵਜੇ ਉਹ ਰਾਤ ਦੇ ਖਾਣੇ ਲਈ ਮੁੱਖ ਮੰਤਰੀ ਭਗਵੰਤ ਮਾਨ ਸੀ.ਐਮ. ਰਿਹਾਇਸ਼ 'ਤੇ ਜਾਣਗੇ ਜਿਥੇ ਤਮਾਮ ਲੋਕ ਸਭਾ ਮੈਂਬਰ ਅਤੇ ਵਿਧਾਇਕ,ਮੰਤਰੀ ਵੀ ਸ਼ਾਮਲ ਹੋਣਗੇ। ਖ਼ਾਸ ਕਰ ਉਹ ਪਾਰਟੀ ਦੇ ਵੱਡੇ ਲੀਡਰਾਂ ਨੂੰ ਮਿਲਣਗੇ ਵੀ ਅਤੇ ਨਵੇਂ ਬਣੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਵਿਚ ਪਾਰਟੀ ਵਰਕਰਾਂ ਦਾ ਧਨਵਾਦ ਵੀ ਕਰਨਗੇ ਅਤੇ ਵਧਾਈ ਦੇਣਗੇ।

ਇਹ ਵੀ ਪੜ੍ਹੋ: ਦਿੱਲੀ ਹਾਈਕੋਰਟ ਨੇ 2000 ਰੁਪਏ ਦੇ ਨੋਟ ਬੰਦ ਕਰਨ ਦੀ ਪਟੀਸ਼ਨ 'ਤੇ ਫ਼ੈਸਲਾ ਰਖਿਆ ਸੁਰੱਖਿਅਤ 

ਇਸ ਦੇ ਨਾਲ ਹੀ ਉਨ੍ਹਾਂ ਦੇ ਰਾਤ ਦੇ ਰੁਕਣ ਦਾ ਪ੍ਰਬੰਧ ਹੋਟਲ ਤਾਜ 'ਚ ਕੀਤਾ ਗਿਆ ਹੈ ਜਿਥੇ ਵੀਰਵਾਰ ਨੂੰ ਉਹ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਕੀਤੇ ਕੰਮਾਂ ਦਾ ਹਾਲ ਜਾਨਣਗੇ ਤੇ ਇਕ ਪਾਰਟੀ ਮੁਖੀ ਦੇ ਤੌਰ 'ਤੇ ਵਰਕਰਾਂ ਨੂੰ ਸੁਣਨਗੇ। ਇਸ ਤੋਂ ਬਾਅਦ ਦੁਪਹਿਰ ਸਮੇਂ ਉਹ ਦੁਬਾਰਾ ਦਿੱਲੀ ਰਵਾਨਾ ਹੋਣਗੇ।