ਕਾਂਗਰਸ ਨੇ ਸਿੱਖ ਕਤਲੇਆਮ ਦੀ ਅਧੂਰੀ ਰੀਪੋਰਟ ਅਦਾਲਤ 'ਚ ਪੇਸ਼ ਕਰ ਕੇ ਦੋਸ਼ੀਆਂ ਨੂੰ ਬਚਾਇਆ :ਸ਼ਵੇਤ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਰੈਲੀ ਦੀ ਥਾਂ ਉੱਤੇ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਸ਼ਵੇਤ ਮਲਿਕ ਅਤੇ ਹੋਰ....

1984 Sikh massacre to court

ਗੁਰਦਾਸਪੁਰ, (ਹੇਮੰਤ ਨੰਦਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ ਸਫ਼ਲਤਾ ਲਈ ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੁਆਰਾ ਰੈਲੀ ਦੀ ਥਾਂ ਪੁੱਡਾ ਮੈਦਾਨ ਬਟਾਲਾ ਰੋਡ ਪੁੱਜੇ। ਜਿੱਥੇ ਉਨ੍ਹਾਂ ਨੇ ਐਸ.ਐਸ.ਪੀ. ਸਵਰਣਦੀਪ ਸਿੰਘ ਨਾਲ ਰੈਲੀ ਦੇ ਪ੍ਰਬੰਧਾਂ ਅਤੇ ਸੁਰੱਖਿਆ ਸਬੰਧੀ ਪ੍ਰੋਗਰਾਮਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਉਥੇ ਹੀ ਰੈਲੀ ਦੀ ਸਫ਼ਲਤਾ ਲਈ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਰੈਲੀ ਥਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 1984  ਦੇ ਸਿੱਖ ਕਤਲੇਆਮ ਵਿਚ ਅਪਣੀ ਅਧੂਰੀ ਰੀਪੋਰਟ ਅਦਾਲਤ ਵਿਚ ਪੇਸ਼ ਕੀਤੀ ਜਿਸ ਨਾਲ ਦੋਸ਼ੀ ਇਨ੍ਹੇ ਸਾਲ ਤਕ ਬਚਦੇ ਰਹੇ। ਪਰ ਨਰਿੰਦਰ ਮੋਦੀ ਨੇ ਐਸ.ਆਈ.ਟੀ. ਗਠਤ ਕਰਕੇ ਸਬੂਤਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਸ ਨਾਲ ਮੁਲਜ਼ਮਾਂ ਨੂੰ ਸਜ਼ਾ ਮਿਲੀ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਦੋਗਲੀ ਨੀਤੀ ਕੀਤੀ ਪਰ ਭਾਜਪਾ ਨੇ ਹਮੇਸ਼ਾ ਲੋਕਾਂ ਦੇ ਵਿਕਾਸ ਅਤੇ ਦੇਸ਼ ਦੀ ਉੱਨਤੀ ਵਿਚ ਵਿਸ਼ਵਾਸ ਰੱਖਿਆ। ਭਾਜਪਾ ਦੀ ਲੋਕ ਹੱਕੀ ਨੀਤੀਆਂ ਦੇ ਚਲਦੇ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਲੋਕ ਪਿਆਰੇ ਨੇਤਾ ਹਨ।  ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ 550 ਸਾਲਾ ਗੁਰੂਪੁਰਬ ਸਬੰਧੀ ਸਾਲ ਭਰ ਪ੍ਰੋਗਰਾਮ ਬਣਾਏ ਗਏ ਅਤੇ ਸੁਲਤਾਨਪੁਰ ਲੋਧੀ ਨੂੰ ਸੈਲਾਨੀਆਂ ਲਈ ਵਿਕਸਿਤ ਕਰਨ ਲਈ ਯੋਜਨਾ ਬਣਾਈ ਗਈ।  

ਇਸ ਮੌਕੇ ਰਾਸ਼ਟਰੀ ਕਾਰਜਕਾਰੀ ਮੈਂਬਰ ਸਵਰਣ ਸਲਾਰਿਆ, ਮਹਾਸਚਿਵ ਪੰਜਾਬ ਰਾਕੇਸ਼ ਰਾਠੌਰ, ਮੇਜਰ ਆਰ.ਐਸ. ਗਿੱਲ ਮੀਡਿਆ ਪ੍ਰਭਾਰੀ ਪੰਜਾਬ,  ਨਰੇਸ਼ ਸ਼ਰਮਾ, ਬਾਲ ਕ੍ਰਿਸ਼ਨ ਮਿੱਤਲ, ਸੁਰੇਸ਼ ਭਾਟੀਆ, ਹਰਵਿੰਦਰ ਸੰਧੂ ਆਦਿ ਮੌਜੂਦ ਸਨ ।