ਪੰਜਾਬ ‘ਚ ਠੰਡ ਹੋਰ ਮਚਾਵੇਗੀ ਕਹਿਰ, ਚੰਡੀਗੜ੍ਹ ‘ਚ 5-6 ਨੂੰ ਮੀਂਹ ਪੈਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਅਤੇ ਹਿਮਾਚਲ ਵਰਗੇ ਪਹਾੜੀ ਇਲਾਕਿਆਂ ਦੇ ਵਿਚ ਬਰਫ਼ਬਾਰੀ...

Punja Cold

ਚੰਡੀਗੜ੍ਹ : ਜੰਮੂ-ਕਸ਼ਮੀਰ ਅਤੇ ਹਿਮਾਚਲ ਵਰਗੇ ਪਹਾੜੀ ਇਲਾਕਿਆਂ ਦੇ ਵਿਚ ਬਰਫ਼ਬਾਰੀ ਦਾ ਕਹਿਰ ਜਾਰੀ ਹੈ। ਇਨ੍ਹਾਂ ਪਹਾੜਾਂ ਦੇ ਉਤੇ ਬਰਫ਼ ਹੋਣ ਦੇ ਕਾਰਨ ਚੰਡੀਗੜ੍ਹ ਵਿਚ ਪਿਛਲੇ 3 ਦਿਨਾਂ ਤੋਂ ਸੀਤ ਲਹਿਰ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਵਾਰ ਦੁਪਹਿਰ ਤੱਕ ਸ਼ਹਿਰ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿਤੀ ਹੈ ਕਿ 5,6 ਫਰਵਰੀ ਨੂੰ ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਜਿਸ ਕਾਰਨ ਬਾਰਸ਼ ਹੋਣ ਦੇ ਆਸਾਰ ਹਨ।

ਮੌਸਮ ਵਿਭਾਗ ਮੁਤਾਬਕ ਜੇਕਰ ਸ਼ਹਿਰ ਵਿਚ ਬਾਰਸ਼ ਹੁੰਦੀ ਹੈ ਤਾਂ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਹੋਰ ਘਟ ਸਕਦਾ ਹੈ। ਦੱਸ ਦਈਏ ਕਿ ਪਿਛਲੇ 5 ਸਾਲਾਂ ਵਿਚ 31 ਜਨਵਰੀ ਨੂੰ ਤਾਪਮਾਨ ਸਾਲ 2019 ਵਿਚ 17.5, 2018 ਵਿਚ 24.6, 2017 ਵਿਚ 20.5, 2016 ਵਿਚ 25.7, 2015 ਵਿਚ 19.0 ਅਤੇ 2014 ਵਿਚ 20.0 ਰਿਹਾ ਸੀ। ਇਸ ਸਾਲ ਠੰਡ ਅਖਰੀਲੇ ਦਿਨਾਂ ਵਿਚ ਜਿਆਦਾ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਨਵੀਂ ਦਿੱਲੀ ਦੀ ਜੇਕਰ ਗੱਲ ਕਰੀਏ ਤਾਂ ਉਥੇ ਵੀ ਠੰਡ ਨੇ ਕਹਿਰ ਮਚਾਇਆ ਹੋਇਆ ਹੈ। ਤਾਪਮਾਨ ਬਹੁਤ ਜਿਆਦਾ ਹੇਠਾਂ ਤੱਕ ਡਿਗਦਾ ਜਾ ਰਿਹਾ ਹੈ। ਦਿੱਲੀ ਵਿਚ ਮੀਂਹ ਪੈਣ ਦੇ ਨਾਲ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਤਾਂ ਜ਼ਰੂਰ ਮਿਲ ਗਈ ਹੈ ਪਰ ਠੰਡ ਅਪਣੇ ਰਿਕਾਰਡ ਤੋੜ ਰਹੀ ਹੈ। ਪੰਜਾਬ ਦੀ ਜੇਕਰ ਗੱਲ ਕਰੀਏ ਤਾ ਮੌਸਮ ਨੇ ਪਿਛਲੇ 24 ਘੱਟੇ ਵਿਚ ਕਰਵਟ ਲੈ ਲਈ ਹੈ ਤਾਪਮਾਨ ਪੰਜਾਬ ਦਾ ਵੀ ਘਟਦਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੀ ਠੰਡ ਵੱਧ ਸਕਦੀ ਹੈ।