ਕੈਨੇਡਾ ਤੋਂ ਆਏ ਨੌਜਵਾਨ ਦੀ ਡਲਹੌਜ਼ੀ ਵਿਚ ਮੌਤ, 4 ਸਾਲ ਬਾਅਦ ਆਇਆ ਸੀ ਪੰਜਾਬ

ਏਜੰਸੀ

ਖ਼ਬਰਾਂ, ਪੰਜਾਬ

 3-4 ਸਾਲ ਪਹਿਲਾਂ ਗਿਆ ਸੀ ਕੈਨੇਡਾ 

Death

ਜਲੰਧਰ - ਅਜੀਤ ਨਗਰ ਦੇ ਰਹਿਣ ਵਾਲੇ ਫਰਨੀਚਰ ਵਪਾਰੀ ਕੁਲਵਿੰਦਰ ਸਿੰਘ ਦੇ ਗਾਇਕ ਪੁੱਤਰ ਹਰਮਿੰਦਰ ਪਾਲ ਸਿੰਘ ਦੀ ਮੌਤ ਹੋ ਗਈ। ਮਨੀ ਮੇਜਰ ਆਪਣੇ 4 ਦੋਸਤਾਂ ਨਾਲ ਡਲਹੌਜੀ ਦੇ ਇਕ ਹੋਟਲ ਦੇ ਕਮਰੇ ਵਿਚ ਰੁਕਿਆ ਹੋਇਆ ਸੀ। ਉੱਥੇ ਕੋਲੇ ਦੇ ਧੂੰਏਂ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਉਸ ਦੇ ਇੱਕ ਸਾਥੀ ਮੰਗੂ ਵਾਸੀ ਪੱਕਾ ਬਾਗ ਦੀ ਤਬੀਅਤ ਵੀ ਵਿਗੜ ਗਈ ਪਰ ਉਹ ਹੁਣ ਠੀਕ ਹੈ । ਇੱਕ ਹਫ਼ਤਾ ਪਹਿਲਾਂ ਹੀ ਮਨੀ ਮਜਰ ਦੇ ਤਾਏ ਦੇ ਬੇਟੇ ਦਾ ਵਿਆਹ ਸੀ। ਵਿਆਹ ਦੀਆਂ ਖਉਸੀਆਂ ਅਜੇ ਮੁੱਕੀਆਂ ਹੀ ਨਹੀਂ ਸਨ ਕਿ ਇਹ ਮਾਹੌਲ ਮਾਤਮ ਵਿਚ ਬਦਲ ਗਿਆ। 

ਜ਼ਿਕਰਯੋਗ ਹੈ ਕਿ ਹਰਮਿੰਦਰਪਾਲ ਕੈਨੇਡਾ ਤੋਂ ਆਇਆ ਸੀ ਤੇ ਉਹ ਅਪਣੇ ਦੋਸਤਾਂ ਨਾਲ ਡਲਹੌਜ਼ੀ ਘੁੰਮ ਗਿਆ ਸੀ। ਹਰਮਿੰਦਰਪਾਲ 3-4 ਸਾਲ ਪਹਿਲਾਂ ਕੈਨੇਡਾ ਦੇ ਸਰੀ ਵਿਚ ਪੜ੍ਹਾਈ ਲਈ ਗਿਆ ਸੀ। ਹਰਮਿੰਦਰਪਾਲ ਦਾ ਇਕ ਹੋਰ ਦੋਸਤ ਦੁਬਈ ਤੋਂ ਆਇਆ ਸੀ ਤੇ ਉਹਨਾਂ ਨੇ ਘੁੰਮਣ ਜਾਣ ਦਾ ਪਲਾਨ ਬਣਾਇਆ ਤਾਂ ਫਿਰ ਉਹ ਡਲਹੌਜ਼ੀ ਚਲੇ ਗਏ। ਘੁੰਮਣ ਤੋਂ ਬਾਅਦ ਉਹਨਾਂ ਨੇ ਡਲਹੌਜ਼ੀ ਵਿਚ ਇਕ ਕਮਰਾ ਲੈ ਲਿਆ ਤੇ ਸੌਣ ਵੇਲੇ ਕਮਰੇ ਵਿਚ ਅੰਗੀਠੀ ਬਾਲ ਲਈ। ਅੰਗੀਠੀ ਦੇ ਧੂੰਏ ਕਰ ਕੇ ਸਾਰੇ 4 ਨੌਜਵਾਨ ਬੇਹੋਸ਼ ਹੋ ਗਏ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਦਾ ਗਿਆ ਤਾਂ ਬਾਕੀ ਸਾਰੇ ਨੌਜਵਾਨਾਂ ਨੂੰ ਤਾਂ ਹੋਸ਼ ਆ ਗਈ ਪਰ ਡਾਕਟਰਾਂ ਨੇ ਹਰਮਿੰਦਪਾਲ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ - ਉਰਵਸ਼ੀ ਅਗਨੀਹੋਤਰੀ ਦੀ ਨਿਯੁਕਤੀ ਮਾਮਲੇ 'ਚ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ 

ਪੁੱਤਰ ਨੂੰ ਯਾਦ ਕਰਦਿਆਂ ਪਿਤਾ ਕਹਿ ਰਿਹਾ ਸੀ ਕਿ ਚਾਰ ਸਾਲ ਬਾਅਦ ਆਇਆ ਸੀ। ਮੈਨੂੰ ਇੱਦਾਂ ਦਾ ਤੋਹਫ਼ਾ ਦਿੱਤਾ ਕਿ ਮੈਂ ਉਸ ਨੂੰ ਪਛਾਣ ਵੀ ਨਹੀਂ ਸਕਿਆ ਸੀ। ਦੁਕਾਨ 'ਤੇ ਆਇਆ ਤਾਂ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ। ਪੁੱਛਣ ਲੱਗਾ- ਫਰਨੀਚਰ ਕਿਹੜਾ ਕਿੰਨੇ ਦਾ ਹੈ ਮੈਂ ਸੋਚਿਆ ਵੀ ਨਹੀਂ ਸੀ ਕਿ ਇਹ ਮਨੀ ਹੋ ਸਕਦਾ ਹੈ। ਹੁਣ ਫਿਰ ਹਮੇਸ਼ਾ ਲਈ ਛੱਡ ਕੇ ਤੁਰ ਗਿਆ ਇਹ ਵੀ ਨਹੀਂ ਸੋਚਿਆ ਕਿ ਸਾਡਾ ਕੀ ਹੋਵੇਗਾ।