ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰੀ ਦੇ ਸਾਬਕਾ ਡੀ.ਸੀ.ਸੀ. ਪ੍ਰਧਾਨ ਦੀ ਮੌਤ 'ਤੇ ਦੁੱਖ ਪ੍ਰਗਟਾਵਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ (79) ਦੀ ਮੌਤ 'ਤੇ ਡੁੰਘਾ...
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ (79) ਦੀ ਮੌਤ 'ਤੇ ਡੁੰਘਾ ਦੁੱਖ ਪ੍ਰਗਟ ਕੀਤਾ ਹੈ। ਉਹ ਅੱਜ ਦੁਪਹਿਰ ਦਿਲ ਦਾ ਦੌਰਾ ਪੈਣ ਕਾਰਨ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਪੁਰੀ ਨੂੰ ਪਾਰਟੀ ਦਾ ਇੱਕ ਸਮਰਪਿਤ ਸਿਪਾਹੀ ਦੱਸਿਆ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਅਣਥੱਕ ਕਾਰਜ ਕਰਨ ਤੋਂ ਇਲਾਵਾ ਖਿੱਤੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੋਹਰੀ ਭੂਮਿਕਾ ਨਿਭਾਈ। ਸਮਾਜ ਦੇ ਦਬੇ-ਕੁਚਲੇ ਅਤੇ ਥੁੜਾਂਮਾਰੇ ਵਰਗਾਂ ਦੇ ਵਾਸਤੇ ਪੁਰੀ ਦੇ ਵੱਡੇ ਯੋਗਦਾਨ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਗੁਣਾਂ ਦੇ ਕਾਰਨ ਹਮੇਸ਼ਾਂ ਹੀ ਯਾਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੀ ਪੁਰੀ ਦੀ ਮੌਤ ਦਾ ਪਾਰਟੀ ਸਰਕਲ ਵਿੱਚ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਿਆ ਜਾਣਾ ਮੁਸ਼ਕਿਲ ਹੈ।
ਸ੍ਰੀ ਪੁਰੀ ਦੋ ਵਾਰ ਕੌਂਸਲਰ ਚੁਣੇ ਗਏ ਅਤੇ 2006 ਤੋਂ ਜਨਵਰੀ 2019 ਤੱਕ ਪਟਿਆਲਾ ਸ਼ਹਿਰੀ ਦੇ ਡੀ.ਸੀ.ਸੀ ਦੇ ਪ੍ਰਧਾਨ ਰਹੇ। ਉਨ੍ਹਾਂ ਨੇ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ।