ਨਾਜਾਇਜ਼ ਮਾਈਨਿੰਗ 'ਤੇ ਸ਼ਿਕੰਜਾ, ਪੁਲਿਸ ਨੇ ਗਸ਼ਤ ਦੌਰਾਨ ਰੇਤ ਨਾਲ ਭਰੀਆਂ 2 ਟਰੈਕਟਰ ਟਰਾਲੀਆਂ ਫੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3 ਦੋਸ਼ੀਆਂ ਖਿਲਾਫ ਮਾਮਲਾ ਦਰਜ

photo

 

ਫਾਜ਼ਿਲਕਾ: ਫਾਜ਼ਿਲਕਾ 'ਚ ਪੁਲਿਸ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸ ਰਹੀ ਹੈ। ਇਸ ਤਹਿਤ ਪੁਲਿਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

 

ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਨੌਜਵਾਨ ਦੀ ਓਵਰਡੋਜ਼ ਨਾਲ ਮੌਤ 

ਜਾਂਚ ਅਧਿਕਾਰੀ ਏਐਸਆਈ ਮਿਲਖ ਰਾਜ ਨੇ ਦੱਸਿਆ ਕਿ ਜਦੋਂ ਉਹ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਕਰਦੇ ਹੋਏ ਮੁਠਿਆਂਵਾਲੀ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਰੇਤ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਆ ਰਹੀਆਂ ਸਨ, ਉਨ੍ਹਾਂ ਨੂੰ ਰੋਕ ਕੇ ਪਰਚੀ ਦਿਖਾਉਣ ਲਈ ਕਿਹਾ ਪਰ ਉਹਨਾਂ ਨੇ ਸਰਕਾਰੀ ਪਰਚੀ ਨਹੀਂ ਵਿਖਾਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ PSPCL ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦੇ ਸੇਵਾ ਕਾਲ 'ਚ ਇਕ ਸਾਲ ਦਾ ਕੀਤਾ ਵਾਧਾ

ਅਜਿਹੇ 'ਚ ਟਰੈਕਟਰ ਟਰਾਲੀਆਂ 'ਚ ਰੇਤ ਭਰੀ ਗੈਰ-ਕਾਨੂੰਨੀ ਪਾਈ ਗਈ। ਇਸ ਮਗਰੋਂ ਪੁਲਿਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿੱਚ ਜਸਵਿੰਦਰ ਸਿੰਘ ਵਾਸੀ ਮੁਠਿਆਂਵਾਲੀ, ਨਾਨਕ ਸਿੰਘ ਉਰਫ਼ ਜੰਟਾ ਵਾਸੀ ਨੂਰ ਮੁਹੰਮਦ ਅਤੇ ਗੁਰਪ੍ਰੀਤ ਸਿੰਘ ਵਾਸੀ ਮੁਠਿਆਂਵਾਲੀ ਖ਼ਿਲਾਫ਼ ਧਾਰਾ 379, 21 ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।