5 ਤੇ 7 ਸਾਲਾ ਬੱਚਿਆਂ ਦਾ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਨਾਮ ਹੋਇਆ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਦੇ ਵੱਖ-ਵੱਖ ਖੇਤਰਾਂ ਦਾ ਗਿਆਨ ਅਤੇ ਵੱਖ-ਵੱਖ ਸਵਾਲਾਂ ਦਾ ਜਵਾਬ ਵੀ ਫ਼ੌਰੀ ਦੇਣ ਦੀ ਸਮਰਥਾ ਰੱਖਦੇ ਹਨ ਦੋਵੇਂ ਬੱਚੇ

Kamaldeep Singh & Mandeep Kaur

ਫ਼ਤਿਹਗੜ੍ਹ ਸਾਹਿਬ : ਪਿੰਡ ਡਡਹੇੜੀ ਦਾ ਕਮਲਦੀਪ ਸਿੰਘ 7 ਸਾਲ ਦੀ ਉਮਰ ਵਿਚ ਹੀ ਦੁਨੀਆਂ ਦੇ ਵੱਖ-ਵੱਖ ਖੇਤਰਾਂ ਦਾ ਗਿਆਨ ਹਾਸਲ ਕਰ ਚੁੱਕਾ ਅਤੇ ਵੱਖ-ਵੱਖ ਸਵਾਲਾਂ ਦਾ ਜਵਾਬ ਵੀ ਫ਼ੌਰੀ ਦੇਣ ਦੀ ਸਮਰਥਾ ਰਖਦਾ ਹੈ। ਇਸ ਸਦਕਾ ਉਸ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ 'ਯੰਗੈੱਸਟ ਵਿਦ ਐਕਸਟੈਂਸਿਵ ਜਨਰਲ ਨਾਲਿਜ' ਵਜੋਂ ਦਰਜ ਕੀਤਾ ਗਿਆ ਹੈ।

ਇਹ ਹੀ ਨਹੀਂ ਉਸ ਦੀ 5 ਸਾਲਾਂ ਭੈਣ ਮਨਦੀਪ ਕੌਰ ਵੀ ਵੱਖ-ਵੱਖ ਖੇਤਰਾਂ ਦੀ ਵਸੀਹ ਜਾਣਕਾਰੀ ਰੱਖਣ ਸਦਕਾ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ 'ਕਿਡ ਵਿਦ ਸ਼ਾਰਪ ਬਰੇਨ' ਵਜੋਂ ਅਪਣਾ ਨਾਂ ਦਰਜ ਕਰਵਾ ਚੁਕੀ ਹੈ। ਇਨ੍ਹਾਂ ਦੋਵੇਂ ਬੱਚਿਆਂ ਨੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਗੋਇਲ ਨਾਲ ਮੁਲਾਕਾਤ ਕੀਤੀ ਤੇ ਸ਼੍ਰੀ ਗੋਇਲ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰਰਿਤ ਕੀਤਾ ਗਿਆ। ਕਮਲਦੀਪ ਦੇ ਪਿਤਾ ਸੁਖਜਿੰਦਰ ਸਿੰਘ ਤੇ ਉਸ ਦੀ ਮਾਤਾ ਗੁਰਜਿੰਦਰ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਨਵੀਂ ਤੋਂ ਨਵੀਂ ਗੱਲ ਜਾਣਨ ਦੀ ਜਗਿਆਸਾ ਬਣੀ ਰਹਿੰਦੀ ਹੈ।