BSF ਨੇ ਫਿਰੋਜ਼ਪੁਰ ਵਿੱਚ ਸਰਹੱਦ ਨੇੜੇ ਲਗਦੇ ਖੇਤਾਂ ’ਚੋਂ ਹੈਰੋਇਨ ਦੀ ਖੇਪ ਕੀਤੀ ਕਾਬੂ
ਜਾਂਚ ਕਰਨ 'ਤੇ ਉਸ 'ਚੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ।
photo
ਫ਼ਿਰੋਜ਼ਪੁਰ : ਪੰਜਾਬ ਦੇ ਫ਼ਿਰੋਜ਼ਪੁਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐੱਸਐੱਫ ਦੇ ਜਵਾਨਾਂ ਨੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਉਸ ਨੂੰ ਡਰੋਨ ਦੀ ਮਦਦ ਨਾਲ ਇੱਥੇ ਸੁੱਟ ਦਿੱਤਾ ਹੈ। ਦੇ ਜਵਾਨਾਂ ਨੇ ਖੇਪ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨ ਸਰਹੱਦ ਨਾਲ ਲੱਗਦੇ ਪਿੰਡ ਕਿਲਚੇ ਵਿੱਚ ਗਸ਼ਤ ਕਰ ਰਹੇ ਸਨ। ਉਸੇ ਸਮੇਂ ਉਸ ਦੀ ਨਜ਼ਰ ਕਣਕ ਦੇ ਖੇਤ ਵਿੱਚ ਇੱਕ ਜ਼ੁਰਾਬ ਪਈ ਸੀ। ਇਸ ਵਿੱਚ ਕੁਝ ਖੇਪ ਬੰਨ੍ਹੀ ਹੋਈ ਸੀ। ਜਾਂਚ ਕਰਨ 'ਤੇ ਉਸ 'ਚੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ।