Beirut News : ਇਸ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ ਹੋਇਆ ਵੱਡਾ ਧਮਾਕਾ, 8 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Beirut News : ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ 

ਰੈਸਟੋਰੈਂਟ 'ਚ ਲੱਗੀ ਅੱਗ

Beirut News :ਬੇਰੂਤ - ਲੇਬਨਾਨੀ ਸਰਕਾਰ ਦੇ ਇੱਕ ਮੰਤਰੀ ਅਤੇ ਫਾਇਰਫਾਈਟਰਾਂ ਨੇ ਕਿਹਾ ਕਿ ਬੇਰੂਤ ’ਚ ਬੀਤੇ ਦਿਨੀਂ ਨੂੰ ਇੱਕ ਰੈਸਟੋਰੈਂਟ ਵਿਚ ਵੱਡਾ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ ਘੱਟੋਂ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਬੇਰੂਤ ਦੇ ਰਾਸ ਅਲ-ਨਾਬਾ ਦੇ ਬੇਚਾਰਾ ਅਲ-ਖੌਰੀ ਖੇਤਰ ਵਿਚ ਇੱਕ ਰੈਸਟੋਰੈਂਟ ਵਿਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਹੈ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਬੇਰੂਤ ਦੇ ਫਾਇਰ ਬ੍ਰਿਗੇਡ ਦੀ ਟੀਮ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਧਮਾਕੇ ਤੋਂ ਬਾਅਦ ਲੱਗੀ ਅੱਗ 'ਤੇ ਕਾਬੂ ਪਾ ਲਿਆ ਹੈ।

ਇਹ ਵੀ ਪੜੋ:Samrala Cirme News : ਸਮਰਾਲਾ ’ਚ ਲੁਟੇਰੇ ਔਰਤ ਦੀ ਚੇਨ ਝਪਟ ਹੋਏ ਫ਼ਰਾਰ 

ਰਿਪੋਰਟ ਮੁਬਾਤਕ ਬੇਰੂਤ ਫਾਇਰ ਬ੍ਰਿਗੇਡ ਦੇ ਹਵਾਲੇ ਨਾਲ ਕਿਹਾ ਕਿ 8 ਪੀੜਤਾਂ ਦੀ ਰੈਸਟੋਰੈਂਟ ਦੇ ਅੰਦਰ ਦਮ ਘੁੱਟਣ ਨਾਲ ਮੌਤ ਹੋ ਗਈ।
ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਧਮਾਕੇ ’ਚ ਘੱਟੋਂ-ਘੱਟ 8 ਲੋਕ ਦਮ ਘੁੱਟਣ ਨਾਲ ਮਾਰੇ ਗਏ ਸਨ। ਬੇਰੂਤ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਸੰਸਦ ਮੈਂਬਰਾਂ ਨੇ ਵੀ ਦੌਰਾ ਕੀਤਾ, ਸੰਸਦ ਮੈਂਬਰ ਇਬਰਾਹਿਮ ਮਨੀਮਨੇਹ ਨੇ ਰੈਸਟੋਰੈਂਟ ਵਿਚ ਸੁਰੱਖਿਆ ਦੇ ਮਿਆਰਾਂ 'ਤੇ ਸਵਾਲ ਉਠਾਏ।
 

(For more news apart from big explosion in  restaurant in Beirut due gas leak News in Punjabi, stay tuned to Rozana Spokesman)