ਜਲੰਧਰ ਪੁਲਿਸ ਵੱਲੋਂ 5 ਕਿਲੋ ਅਫ਼ੀਮ ਸਮੇਤ ਤਸਕਰ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲਾ ਜਦੋਂ ਇਕ ਨਸ਼ਾ ਤਸਕਰ ਨੂੰ ਕੰਟੇਨਰ ...

Jalandhar Police

ਜਲੰਧਰ : ਜਲੰਧਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲਾ ਜਦੋਂ ਇਕ ਨਸ਼ਾ ਤਸਕਰ ਨੂੰ ਕੰਟੇਨਰ ਨਾਲ 5 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ। ਪੀਪੀਐਸ ਡਿਪਟੀ ਕਮਿਸ਼ਨਰ ਗੁਰਮੀਤ ਸਿੰਗ ਨੇ ਦੱਸਿਆ ਕਿ ਸੀਆਈਏ ਦੀ ਟੀਮ ਨਾਕੇ ਦੌਰਾਨ ਮੈਕਡਾਨਲਡ ਟੀ ਪੁਆਇੰਟ ‘ਰਤੇ ਮੌਜੂਦ ਸੀ। ਇਕ ਮੁਖ਼ਬਰ ਵੱਲੋਂ ਇਤਲਾਹ ਮਿਲਣ ਤੇ ਇਸ ਤਸਕਰ ਨੂੰ ਮੈਕਡਾਨਲਡ ਟੀ ਪੁਆਇੰਟ ‘ਤੇ ਕਾਬੂ ਕੀਤਾ ਗਿਆ। ਜਦੋਂ ਪੁਲਿਸ ਨੇ ਰੋਕ ਕੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਦੇ ਕੈਬਿਨ ਵਿਚੋਂ 5 ਕਿਲੋ ਅਫ਼ੀਮ ਬਰਾਮਦ ਕੀਤੀ ਗਈ।

ਕਾਬੂ ਕੀਤੇ ਗਏ ਤਸਕਰ ਦੀ ਪਛਾਣ ਅਵਨੀਤ ਗਿਰੀ ਉਰਫ਼ ਧਨੀਆ ਪੁੱਤਰ ਦੇਵ ਗਿਰੀ ਵਾਸੀ ਨਿਊ ਕੰਪਨੀ ਬਾਗ ਟਿੱਬਾ ਰੋਡ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਦੀ ਪੁਛਗਿਛ ਵਿਚ ਖੁਲਾਸਾ ਕਰਦੇ ਹਏ ਉਸ ਨੇ ਦੱਸਿਆ ਕਿ ਉਹ ਟਰੱਕ ਜ਼ਰੀਏ ਲੁਧਿਆਣਾ ਤੋਂ ਇੰਦੌਰ ਗਿਆ ਸੀ ਤੇ ਇੰਦੌਰ ਤੋਂ ਪੂਨਾ ਗਿਆ ਸੀ। ਪੂਨਾ ਤੋਂ ਲੁਧਿਆਣਾ ਦਾ ਮਾਲ ਹਾਇਰ ਕੰਪਨੀ ਦੇ ਫਰਿੱਜ ਲੋਡ ਕੀਤੇ ਸਨ। ਵਾਪਸੀ ‘ਤੇ ਉਸ ਨੇ ਰਸਤੇ ਵਿਚ ਚਿਤੌੜਗੜ੍ਹ ਰਾਜਸਥਾਨ ਤੋਂ ਆਪਣੇ ਸਾਥੀ ਸਮੱਗਲਰ ਤੋਂ ਅਫ਼ੀਮ ਲਈ ਸੀ। ਇਹ ਅਫ਼ੀਮ ਮੋਗਾ ਵਿਚ ਸਮੱਗਲਰਾਂ ਨੂੰ ਸਪਲਾਈ ਕਰਨੀ ਸੀ।

ਇਸੇ ਕਰਕੇ ਤਸਕਰ ਨੇ ਕੰਟੇਨਰ ਦਾ ਰੂਟ ਰਾਜਸਥਾਨ ਤੋਂ ਵਾਇਆ ਡੱਬਵਾਲੀ ਬਠਿੰਡਾ, ਮੋਗਾ, ਨਕੋਦਰ, ਜਲੰਧਰ ਲੁਧਿਆਣਾ ਬਣਾਇਆ ਹੋਇਆ ਸੀ। ਉਸ ਨੇ ਪੁਛਗਿਛ ਵਿਚ ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਜਲੰਧਰ, ਲੁਧਿਆਣਾ ਅਤੇ ਮੋਗਾ ਵਿਚ ਸਪਲਾਈ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਸਾਲ 2003 ਵਿਚ ਉਸ ਦੇ ਵਿਰੁੱਧ ਐਨਆਰਸੀ ਟਰਾਂਸਪੋਰਟ ਕੰਪਨੀ ਵਿਖੇ ਲੜਾਈ ਝਗੜਾ ਹੋਣ ‘ਤੇ ਥਾਣਾ ਡਿਵੀਜ਼ਨ ਨੰਬਰ -6 ਲੁਧਿਆਣਾ ਵਿਖੇ ਮੁਕੱਦਮਾ ਦਰਜ ਹੋਇਆ ਸੀ। ਜਿਸ ਸਬੰਧੀ ਅਵਨੀਤ ਗਿਰੀ ਉਰਫ਼ ਧਨੀਆ ਲੁਧਿਆਣਾ ਜੇਲ ਵਿਚ ਬੰਦ ਰਿਹਾ ਸੀ।

ਪੁਲਿਸ ਨੇ ਤਸਕਰ ਵਿਰੁੱਧ ਐਨਡੀਪੀਐਸ ਐਕਟ ਦੇ ਤਹਿਤ ਪੁਸਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਉਸ ਦਾ ਰਿਮਾਂਡ ਹਾਸਲ ਕਰਕੇ ਉਸ ਦੇ ਕੋਲੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।