ਗ਼ਾਇਬ ਹੋਏ 267 ਸਰੂਪਾਂ ਨੂੰ ਲੈ ਕੇ ਪੰਥਕ ਅਕਾਲੀ ਲਹਿਰ ਨੇ ਖੋਲ੍ਹਿਆ ਮੋਰਚਾ

ਏਜੰਸੀ

ਖ਼ਬਰਾਂ, ਪੰਜਾਬ

ਸਮਾਜਿਕ ਅਤੇ ਧਾਰਮਿਕ ਰੂਪ ਦੇ ਵਿੱਚ ਇੰਨੇ ਵੱਡੇ ਮਹਾਨ ਰੁਤਬੇ

Fatehgarh Sahib Panthic Akali Movement Launched Morcha

ਲੁਧਿਆਣਾ: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਹਨ ਅਤੇ ਖ਼ਾਲਸਾ ਪੰਥ ਦੇ ਗਿਆਰਵੇਂ ਗੁਰੂ ਹਨ। ਸਿੱਖ ਦਾ ਜੰਮਣ ਮਰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਨੁਕਤੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਜਾਗਤ ਜੋਤ ਮੰਨਿਆ ਹੈ।

ਸਮਾਜਿਕ ਅਤੇ ਧਾਰਮਿਕ ਰੂਪ ਦੇ ਵਿੱਚ ਇੰਨੇ ਵੱਡੇ ਮਹਾਨ ਰੁਤਬੇ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ ਹਜ਼ਾਰ ਪੰਦਰਾਂ ਤੋਂ ਬਾਅਦ ਜਿਸ ਤਰੀਕੇ ਨਾਲ ਬਾਰ-ਬਾਰ ਬੇਅਦਬੀ ਕੀਤਾ ਗਿਆ ਸਮੁੱਚੀ ਮਾਨਵਤਾ ਦੇ ਲਈ ਸ਼ਰਮਨਾਕ ਇੱਕ ਕਾਰਾ ਸੀ।

ਇਸ ਸਾਰੇ ਵਰਤਾਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਕੋਲ ਇਹ ਜ਼ਿੰਮੇਵਾਰੀ ਸੀ ਉਹ ਬੁਰੀ ਤਰ੍ਹਾਂ ਨਾਕਾਮ ਹੀ ਨਹੀਂ ਹੋਈ ਬਲਕਿ ਇਸ ਬਰਤਾਰੇ ਦੇ ਭਾਗੀਦਾਰ ਵੀ ਬਣੇ ਹਨ,ਜਿਸ ਦਾ ਸਬੂਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਡੇਰਾ ਸਿਰਸਾ ਨਾਲ ਅਕਾਲੀ ਦਲ ਦੀ ਭਾਈਵਾਲੀ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਨਕਾਰਾ ਰੋਲ ਸਿੱਖ ਪੰਥ ਨੇ ਪ੍ਰਤੱਖ ਰੂਪ ਵਿੱਚ ਦੇਖਿਆ।

ਉਹ ਸਿੱਖਾਂ ਦਾ ਦਰਦ ਅਜੇ ਮਿਟਿਆ ਹੀ ਨਹੀਂ ਸੀ ਪਰ ਜੋ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਤੇ ਰਿਕਾਰਡ ਵਿੱਚੋਂ  ਗਾਇਬ ਹੋ ਜਾਣੇ ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਕੁਝ ਦਿਨ ਪਹਿਲਾਂ ਮੰਨਿਆ ਹੈ। ਸਿੱਖ ਮਾਨਸਿਕਤਾ ਤੇ ਇਹ ਗਹਿਰੀ ਚੋਟ ਹੈ। ਇਹ ਪ੍ਰਗਟਾਵਾ ਪੰਥਕ ਅਕਾਲੀ ਲਹਿਰ ਦੀ ਸੂਬਾ ਪੱਧਰੀ ਪੰਜ ਮੈਂਬਰੀ ਕਮੇਟੀ ਨੌਜਵਾਨ ਵਿੰਗ ਵੱਲੋਂ ਪ੍ਰੈੱਸ ਦੇ ਨਾਲ ਜਾਰੀ ਕਰਦੇ ਹੋਏ ਕੀਤਾ ਗਿਆ।

ਨੌਜਵਾਨ ਵਿੰਗ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ 267 ਸਰੂਪਾਂ ਦੀ ਜ਼ਿੰਮੇਵਾਰੀ ਇੱਕ ਮੁਲਾਜ਼ਮ ਤੇ ਸੁੱਟ ਕੇ ਇਸ ਬੱਜਰ ਪਾਪ ਤੋਂ ਬਚ ਨਹੀਂ ਸਕਦੇ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਡਾਕਟਰ ਰੂਪ ਸਿੰਘ ਨੇ ਝੂਠ ਬੋਲ ਕੇ ਸਿੱਧਾ ਸੰਗਤ ਨੂੰ ਗੁੰਮਰਾਹ ਕੀਤਾ। ਨੌਜਵਾਨ ਵਿੰਗ ਨੇ ਸਵਾਲ ਕੀਤਾ ਕਿ ਪੰਜਾਬ ਹਿਊਮਨ ਰਾਈਟਸ ਆਰਗਨਾਈਜੇਸ਼ਨ ਵੱਲੋਂ ਕੀਤੇ ਖੁਲਾਸਿਆਂ ਅਨੁਸਾਰ ਅਗਨ ਭੇਟ ਹੋਏ ਸਰੂਪਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇ।

ਤੁਹਾਡੇ ਕਹੇ ਅਨੁਸਾਰ ਜੋ14 ਸਰੂਪ ਤਕਰੀਬਨ ਚਾਰ ਸਾਲ ਪਹਿਲਾਂ ਅਗਨ ਭੇਟ ਹੋਏ ਸਨ ਉਸ ਸਬੰਧੀ ਵੀ ਸੰਗਤ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ। ਇਨ੍ਹਾਂ ਅਗਨ ਭੇਟ ਹੋਏ ਸਰੂਪਾਂ ਦਾ ਸਾਰੇ ਪੱਛਾਂਚਤਾਪ  ਕਰਨ ਹਿੱਤ ਰਿਕਾਰਡ ਦਿਖਾਇਆ ਜਾਵੇ,ਕਿਉਂਕਿ ਇੱਕ ਗੁਟਕਾ ਸਾਹਿਬ ਦਾ ਸੰਸਕਾਰ ਕਰਨ ਮੌਕੇ ਰਿਕਾਰਡ ਵੀ ਦਰਜ ਕੀਤਾ ਜਾਂਦਾ ਹੈ। ਪ੍ਰੰਤੂ 14 ਸਰੂਪ ਜੋ ਅਗਨ ਭੇਟ ਹੋਏ ਉਸ ਸਬੰਧੀ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਦਿਖਾ ਸਕੇ।

ਅਸਲ 'ਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਆਪ ਜੀ ਨੂੰ ਇਸ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਅਸਲ ਸੱਚ ਸੰਗਤ ਦੀ ਕਚਹਿਰੀ ਵਿੱਚ ਆ ਚੁੱਕਾ ਹੈ। ਸ੍ਰੀ ਗੋਇੰਦਵਾਲ ਸਾਹਿਬ ਜਿੱਥੇ ਹਰ ਇੱਕ ਬਿਰਧ ਸਰੂਪ ਅਤੇ ਅਗਨ ਭੇਟ ਹੋਏ ਸਰੂਪਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ। 14 ਸਰੂਪ ਜੋ ਅਗਨ ਭੇਟ ਹੋਏ ਉਨ੍ਹਾਂ ਸਬੰਧੀ ਵੀ ਰਿਕਾਰਡ ਦਿਖਾਇਆ ਜਾਵੇ।

ਹਰ ਸਾਲ ਸ਼੍ਰੋਮਣੀ ਕਮੇਟੀ ਦੀ ਬਜਟ ਦਾ ਲੇਖਾ ਜੋਖਾ ਕਰਨ ਵਾਲਾ ਸੀ.ਏ.ਜੋ ਕਿ ਇੱਕ ਮਹੀਨੇ ਦੀ ਤਨਖ਼ਾਹ ਲਗਭਗ ਅੱਠ ਲੱਖ ਰੁਪਏ ਲੈਂਦਾ ਹੈ ਉਸ ਨੂੰ ਇਨ੍ਹਾਂ ਸਰੂਪਾਂ ਦੇ ਗਾਇਬ ਹੋਣ ਦੀ ਖ਼ਬਰ ਕਿਉਂ ਨਹੀਂ ਹੋਈ ਕਿਉਂਕਿ ਇਹ ਜ਼ਿਆਦਾ ਪੁਰਾਣਾ ਮਾਮਲਾ ਨਹੀਂ ਸਗੋਂ ਚਾਰ ਸਾਲ ਪੁਰਾਣਾ ਹੀ ਮਾਮਲਾ ਹੈ।

ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨ ਬਣਾਇਆ ਗਿਆ ਸੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗਾਇਬ ਹੁੰਦਾ ਹੈ ਜਾਂ ਅਗਨ ਭੇਟ ਹੁੰਦਾ ਹੈ ਤਾਂ ਇਹ ਸਬੰਧਿਤ ਪ੍ਰਬੰਧਕ ਕਮੇਟੀਆਂ ਜ਼ਿੰਮੇਵਾਰ ਹੋਣਗੀਆਂ,ਅਤੇ ਉਨ੍ਹਾਂ ਤੇ ਪਰਚਾ ਦਰਜ ਕੀਤਾ ਜਾਵੇਗਾ, ਉਸ ਕਾਨੂੰਨ ਅਨੁਸਾਰ ਜੋ ਵੀ ਇਨ੍ਹਾਂ 14 ਸਰੂਪਾ ਦਾ ਜੁੰਮੇਵਾਰ ਹੈ ਉਨ੍ਹਾਂ ਤੇ ਕੀ  ਪਰਚਾ ਦਰਜ ਕੀਤਾ ਜਾਵੇਗਾ।

ਪੰਥਕ ਅਕਾਲੀ ਲਹਿਰ ਦੀ ਪੰਜ ਮੈਂਬਰੀ ਕਮੇਟੀ ਇਹ ਮੰਗ ਕੀਤੀ ਕੀ ਖਾਲਿਸਤਾਨ ਦੀ ਮੰਗ ਕਰਨ ਵਾਲੇ ਜਥੇਦਾਰ ਹੁਣ ਚੁੱਪ ਕਿਉਂ ਹਨ,ਜਦੋਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੀ ਗਾਇਬ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਲਿਤਾ ਜਾਵੇਗਾ। ਇਸ ਮੌਕੇ ਸੂਬਾ ਪੱਧਰੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅੰਮ੍ਰਿਤਬੀਰ ਸਿੰਘ ਪਰਖਾਲੀ, ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ, ਲਖਵੰਤ ਸਿੰਘ ਦੋਬੁਰਜੀ, ਗੁਰਵਿੰਦਰ ਸਿੰਘ ਸਮਾਣਾ, ਮਨਦੀਪ ਸਿੰਘ ਸਰਹੱਦ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।