ਬਿਜਲੀ ਸੰਕਟ ਕਾਰਨ ਪੰਜਾਬ ‘ਚ ਇੰਡਸਟਰੀ ’ਤੇ ਪਾਬੰਦੀਆਂ ਲਾੳਣ ਦੇ ਹੁਕਮ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਸੰਕਟ ਕਾਰਨ ਪੰਜਾਬ ਵਿੱਚ ਉਦਯੋਗਾਂ (Industries) ਲਈ ਪਾਬੰਦੀਆਂ ਕੀਤੀਆਂ ਜਾਰੀ।

Power Crisis in Punjab

ਪਟਿਆਲਾ: ਬਿਜਲੀ ਸੰਕਟ (Power Crisis in Punjab) ਕਾਰਨ ਪੰਜਾਬ ਵਿੱਚ ਉਦਯੋਗਾਂ (Industries) ਲਈ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ, ਮੀਂਹ ਨਾ ਪੈਣ ਕਾਰਨ ਉਦਯੋਗ ਖਪਤਕਾਰਾਂ (Industry Consumers) ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਲਏ ਗਏ ਫੈਸਲੇ ਅਨੁਸਾਰ ਜਨਰਲ ਇੰਡਸਟਰੀ ਐਲ.ਐਸ. ਅਤੇ ਰੋਲਿੰਗ ਮਿੱਲ (LS and Rolling Mill) ਖਪਤਕਾਰ, ਜੋ ਕਿ ਕੈਟ -2 ਫੀਡਰ (Category-2 Feeders) ਤੋਂ ਬਿਜਲੀ ਪ੍ਰਾਪਤ ਕਰ ਰਹੇ ਹਨ, ਹਫ਼ਤੇ ਵਿਚ ਇਕ ਦਿਨ ਬੰਦ ਕੀਤੇ ਜਾਣਗੇ।

ਇਹ ਵੀ ਪੜ੍ਹੋ - ਨੌਜਵਾਨ ਨੇ ਪੁਰਾਣੀਆਂ ਜੀਨਾਂ ਨਾਲ ਬਣਾਈਆਂ ਅਨੋਖੀਆਂ ਚੀਜ਼ਾਂ, ਸਲਾਨਾ ਹੁੰਦੀ ਹੈ ਕਰੋੜਾਂ ਦੀ ਕਮਾਈ

ਇਹ ਵੀ ਪੜ੍ਹੋ - ਭਾਰਤ 'ਚ ਆਈ ਨਵੀਂ ਵੈਕਸੀਨ ZyCoV-D, ਬਿਨ੍ਹਾਂ ਇੰਜੈਕਸ਼ਨ ਲੱਗਣਗੇ 3 ਡੋਜ਼ 

ਇਸੇ ਤਰ੍ਹਾਂ ਆਰਕਸ ਅਤੇ ਇੰਡਕਸ਼ਨ ਫਰਨੇਸ ਵੀ, ਜੋ ਕੈਟ -2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਕਰ ਰਹੇ ਹਨ ਹਫ਼ਤੇ ਵਿਚ ਇਕ ਦਿਨ ਬੰਦ ਰਹਿਣਗੇ। ਜਨਰਲ ਅਤੇ ਰੋਲਿੰਗ ਮਿੱਲਾਂ ਸਿਰਫ 10 ਪ੍ਰਤੀਸ਼ਤ ਐਸ.ਸੀ.ਡੀ ਜਾਂ 50 ਕਿੱਲੋਵਾਟ ਜੋ ਵੀ ਘੱਟ ਹੈ, ਵਰਤ ਸਕਣਗੇ। ਇੰਡਕਸ਼ਨ ਫਰਨੇਸ (Induction Furnace) ਵੀ 2.5% ਐਸ. ਸੀ. ਡੀ ਜਾਂ 50 ਕਿਲੋਵਾਟ ਜੋ ਵੀ ਘੱਟ ਹੈ, ਵਰਤ ਸਕਣਗੇ। ਅੱਜ 1 ਜੁਲਾਈ ਨੂੰ ਸਵੇਰੇ 8 ਵਜੇ ਤੋਂ 2 ਜੁਲਾਈ ਸਵੇਰੇ 8 ਵਜੇ ਤੱਕ ਹਫਤਾਵਾਰੀ ਛੁੱਟੀ ਹੋਵੇਗੀ।