ਅੰਮ੍ਰਿਤਸਰ ਵਿਚ ਲੈਂਟਰ ਪਾਉਣ ਤੋਂ ਪਹਿਲਾਂ ਡਿੱਗੀ ਸ਼ਟਰਿੰਗ, 4 ਮਜ਼ਦੂਰ ਹੋਏ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲਬੇ ਹੇਠ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ

Under-construction building collapses in Amritsar

 

ਅੰਮ੍ਰਿਤਸਰ:  ਅੰਮ੍ਰਿਤਸਰ ਦੇ  ਮਾਲ ਰੋਡ 'ਤੇ ਇਕ ਇਮਾਰਤ ਦੀ ਛੱਤ ਦਾ ਲੈਂਟਰ ਪਾਉਣ ਸਮੇਂ ਸ਼ਟਰਿੰਗ ਡਿਗਣ ਕਾਰਨ ਹਾਦਸਾ ਵਾਪਰ ਗਿਆ, ਜਿਸ ਦੌਰਾਨ ਕਰੀਬ 4 ਮਜ਼ਦੂਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਉਸਾਰੀ ਅਧੀਨ ਇਮਾਰਤ ਦੀ ਤੀਸਰੀ ਮੰਜ਼ਲ ’ਤੇ ਲੈਂਟਰ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਜਰਮਨੀ ਦੇ ਮਸ਼ਹੂਰ ਡਾਕਟਰ ਐਨ. ਜੌਨ ਨੇ ਕੀਤਾ ਟਵੀਟ, '24 ਘੰਟਿਆਂ 'ਚ ਫਰਾਂਸ ਦੀ ਹਿੰਸਾ ਰੋਕ ਸਕਦੇ ਹਨ ਯੋਗੀ'

ਸ਼ਟਰਿੰਗ ਡਿੱਗਣ ਨਾਲ ਕਈ ਮਜ਼ਦੂਰਾਂ ਦੇ ਇਸ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵਲੋਂ ਰਾਹਤ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਜੇਸੀਬੀ ਮਸ਼ੀਨ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾ ਦਿਤਾ ਗਿਆ। ਦਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਨਗਰ ਨਿਗਮ ਅਤੇ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚੇ। ਲੋਕਾਂ ਵਲੋਂ ਅਪਣੇ ਪੱਧਰ 'ਤੇ ਬਚਾਅ ਦਾ ਕੰਮ ਕੀਤਾ ਗਿਆ।

ਇਹ ਵੀ ਪੜ੍ਹੋ: ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ’ਚ ਦੇਸ਼ ਭਰ ਦੇ ਮਾਹਰ ਡਾਕਟਰਾਂ ਨੂੰ ਕੀਤਾ ਗਿਆ ਸਨਮਾਨਿਤ

ਠੇਕੇਦਾਰ ਵਲੋਂ ਦਿਤਾ ਗਿਆ ਵਿਵਾਦਤ ਬਿਆਨ

ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਮਜ਼ਦੂਰਾਂ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਠੇਕੇਦਾਰ ਵਲੋਂ ਵਿਵਾਦਤ ਬਿਆਨ ਦਿਤਾ ਗਿਆ। ਠੇਕੇਦਾਰ ਨੇ ਕਿਹਾ, “ਜੇਕਰ ਇਕ-ਅੱਧਾ ਮਜ਼ਦੂਰ ਮਰ ਵੀ ਗਿਆ, ਫਿਰ ਕੀ ਹੋ ਜਾਊ”। ਇਸ ਬਿਆਨ ਨੂੰ ਲੈ ਕੇ ਸਥਾਨਕ ਲੋਕਾਂ ਨੇ ਉਸ ਦਾ ਵਿਰੋਧ ਵੀ ਕੀਤਾ।