ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਵੀ ਅਪਡੇਟ ਹੋ ਰਹੀ ਹੈ ਫੇਸਬੁਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਐਨਕਾਉਂਟਰ ਵਿੱਚ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਨੂੰ ਪੰਜ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਉਸ ਦਾ ਫੇਸਬੁਕ ਪੇਜ

vicky gonder

ਮੋਹਾਲੀ: ਪੁਲਿਸ ਐਨਕਾਉਂਟਰ ਵਿੱਚ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਨੂੰ ਪੰਜ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਉਸ ਦਾ ਫੇਸਬੁਕ ਪੇਜ ਟਾਈਮ ਟੂ ਟਾਈਮ  ਅਪਡੇਟ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕੇ  ਉਸ ਉਤੇ ਓਸਾਮਾ ਬਿਨ ਲਾਦੇਨ ਦੀ ਫੋਟੋ ਪਾ ਕੇ ਗੌਂਡਰ ਨੂੰ ਫੋਲੋ ਕਰਣ ਵਾਲਿਆਂ ਨੂੰ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਸਾਇਬਰ ਸੈੱਲ ਦੇ ਅਸਿਸਟੈਂਟ ਇੰਸਪੈਕਟਰ ਜਨਰਲ ਆਫ ਪੁਲਿਸ ਹਰਦਿਆਲ ਸਿੰਘ ਮਾਨ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਗੈਂਗਸਟਰ  ਦੇ ਨਾਮ ਉੱਤੇ ਜੋ ਲੋਕ ਪੋਸਟ ਅਪਲੋਡ ਕਰ ਰਹੇ ਹਨ ,  ਉਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਪੰਜਾਬ ਪੁਲਿਸ ਇਕ ਪਾਸੇ ਗੈਂਗਸਟਰਾ ਨੂੰ ਦਬੋਚ ਕੇ ਉਹਨਾਂ ਦੀ ਕਮਰ ਤੋੜਨ `ਚ  ਜੁਟੀ ਹੋਈ ਹੈ। ਦੂਜੇ ਪਾਸੇ ਗੈਂਗਸਟਰ ਦੇ ਸਮਰਥਕ ਹੁਣ ਉਸ ਦੀ ਫੇਸਬੁਕ ਆਈ.ਡੀ ਚਲਾ ਕੇ ਪੁਲਿਸ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਜਿਹੀ ਹੀ ਹਾਲਤ ਵਿੱਕੀ ਗੌਂਡਰ  ਦੇ ਫੇਸਬੁਕ ਪੇਜ ਕੀਤੀ ਹੈ , ਜਿਸ ਉੱਤੇ ਗੁਰਜੋਤ ਗਰਚਾ ਦੀ ਤਿੰਨ ਫੋਟੋਆਂ ਸ਼ੇਅਰ ਕਰ ਉਸ ਵਿਚ ਤਿੰਨ ਲਕੀਰ ਦਾ ਮੈਸੇਜ ਪਾ ਕੇ ਉਸਨੂੰ ਸ਼ਰਧਾਂਜਲੀ ਦਿੱਤੀ ਗਈ।

  ਉਸ ਵਿੱਚ ਲਿਖਿਆ ਸੀ ਕਿ ਆਪਣੇ ਵੀਰ ਗੁਰਜੋਤ ਗਰਚਾ ਨਹੀ ਰਹੇ ।  ਕੈਨੇਡਾ ਵਿੱਚ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ।ਦਸ ਦੇਈਏ ਕੇ ਗਰਚਾ ਉੱਤੇ ਹੀ ਗੈਂਗਸਟਰ ਰੂਪਿੰਦਰ ਗਾਂਧੀ  ਦੇ ਸਰਪੰਚ ਭਰਾ ਮਿੰਦੀ ਦੀ ਹੱਤਿਆ ਦਾ ਆਰੋਪ ਸੀ।ਆਪਣੇ ਖਿਲਾਫ ਪਰਚਾ ਦਰਜ ਹੋਣ ਦੇ ਤੁਰੰਤ ਬਾਅਦ ਉਹ ਵਿਦੇਸ਼ ਭੱਜ ਗਿਆ ਸੀ। ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਗੈਂਗਸਟਰ ਦੇ ਕੁਝ ਲੋਕ ਹੀ ਉਸ ਦੇ ਫੇਸਬੁਕ ਪੇਜ ਨੂੰ ਅਪਡੇਟ ਕਰਦੇ ਹਨ। ਗੌਂਡਰ  ਦੇ ਸਮਰਥਕ ਰਹੇ ਅਤੇ ਗੈਂਗਸਟਰ ਦਿਲਪ੍ਰੀਤ ਦੇ ਸ਼ਾਰਪ ਸ਼ੂਟਰ ਸੁਖਪ੍ਰੀਤ ਬੁੱਢਾ ਨੇ ਵੀ ਕੁੱਝ ਦਿਨ ਪਹਿਲਾਂ ਇਕ ਫੇਸਬੁਕ ਪੋਸਟ ਅਪਲੋਡ ਕੀਤੀ ਸੀ।

ਜਿਸ ਵਿੱਚ ਉਸ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਸ਼ੁਕਰਵਾਰ ਨੂੰ ਬਬੀਹਾ ਗੈਂਗ  ਦੇ ਗੈਂਗਸਟਰ ਅਮਨ ਜੈਤੋਂ ਨੂੰ ਗਿਰਫਤਾਰ ਕਰ ਲਿਆ ਹੈ। ਗਿਰਫਤਾਰੀ ਦੇ ਸਮੇਂ ਫਾਇਰਿੰਗ ਨਹੀਂ ਹੋਈ ਸੀ ।  ਇਸ ਪੋਸਟ  ਦੇ ਬਾਅਦ ਪੰਜਾਬ ਕਰਾਇਮ ਕੰਟਰੋਲ ਯੂਨਿਟ ਦੁਆਰਾ ਸੋਮਵਾਰ ਨੂੰ ਪ੍ਰੇਸ ਕਾਂਨਫਰੰਸ ਕਰ ਉਕਤ ਗੈਂਗ ਨੂੰ ਕਾਬੂ ਕਰਣ ਦਾ ਦਾਅਵਾ ਕੀਤਾ ਗਿਆ ਸੀ।  ਜਿਕਰਯੋਗ ਹੈ ਕਿ 26 ਜਨਵਰੀ 2018 ਨੂੰ ਰਾਜਸਥਾਨ ਵਿੱਚ ਹੋਏ ਐਨਕਾਉਂਟਰ ਵਿੱਚ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੀ ਮੌਤ ਹੋ ਗਈ ਸੀ। ਪਰ ਅੱਜ ਵੀ ਉਹਨਾਂ ਦਾ ਫੇਸਬੁੱਕ ਪੇਜ਼ ਅਪਡੇਟ ਹੋ ਰਿਹਾ ਹੈ।

ਦੂਸਰੇ ਪਾਸੇ ਭਲੇ ਹੀ ਗੈਂਗਸਟਰ ਦਿਲਪ੍ਰੀਤ ਦੀ ਫੇਸਬੁਕ ਨੂੰ ਪੰਜਾਬ ਸਾਇਬਰ ਸੇਲ ਵਲੋਂ ਬਲਾਕ ਕਰ ਦਿੱਤਾ ਗਿਆ ਸੀ। ਇਸ ਦੇ ਇਲਾਵਾ ਸਾਰੇ ਕੰਟੇਂਟ ਨੂੰ ਸੋਸ਼ਲ ਮੀਡੀਆ ਵਲੋਂ ਹਟਾ ਦਿੱਤਾ ਗਿਆ ਸੀ ,  ਪਰ ਪਤਾ ਚਲਾ ਹੈ ਕਿ ਹੁਣ ਉਸ ਦੀ ਫੇਸਬੁਕ ਪੇਜ ਵੀ ਅਪਡੇਟ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕੇ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।ਪੁਲਿਸ ਦਾ ਕਹਿਣਾ ਹੈ ਕੇ ਅਸੀਂ ਜਲਦੀ ਹੀ ਇਹਨਾਂ ਆਰੋਪੀਆਂ ਨੂੰ ਹਿਰਾਸਤ `ਚ ਲੈ ਲਵਾਂਗੇ।