ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵੱਖ-ਵੱਖ ਥਾਵਾਂ 'ਤੇ ਪੌਦੇ ਵੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਆਜ਼ਾਦੀ ਲਈ ਅਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਯੂਥ ਕਾਂਗਰਸ ਲੁਧਿਆਣਾ ਵਲੋਂ ਲੋਕ ਸਭਾ ਅਧੀਨ ਆਉਂਦੇ 9 ਹਲਕਿਆਂ.............

Congress workers distributing saplings

ਲੁਧਿਆਣਾ : ਦੇਸ਼ ਦੀ ਆਜ਼ਾਦੀ ਲਈ ਅਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਯੂਥ ਕਾਂਗਰਸ ਲੁਧਿਆਣਾ ਵਲੋਂ ਲੋਕ ਸਭਾ ਅਧੀਨ ਆਉਂਦੇ 9 ਹਲਕਿਆਂ ਵਿਚ ਪ੍ਰਧਾਨ ਰਜੀਵ ਰਾਜਾ ਦੀ ਅਗਵਾਈ 'ਚ ਪੌਦਿਆਂ ਦੀ ਛਬੀਲ ਲਗਾਈ ਗਈ। ਇਨ੍ਹਾਂ ਕੈਂਪਾਂ ਦੀ ਸ਼ਰੂਆਤ ਵਿਧਾਨ ਸਭਾ ਹਲਕਾ ਪਛਮੀ ਤੋਂ ਕੀਤੀ ਗਈ ਜਿਥੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਵਿੰਦਰਪਾਲ ਸਿੰਘ ਟਵਿੰਕਲ ਦੀ ਅਗਵਾਈ ਵਿਚ ਸਮਾਗਮ ਕੀਤਾ ਜਿਸ ਵਿਚ ਕੌਂਸਲਰ ਮਮਤਾ ਆਸ਼ੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਇਸ ਤਰਾਂ ਹੀ ਹਲਕਾ ਪੂਰਬੀ 'ਚ ਆਂਕੁਸ਼ ਸ਼ਰਮਾ, ਦਖਣੀ ਵਿਚ ਚੇਤਨ ਥਾਪਰ, ਆਤਮ ਨਗਰ ਵਿਚ ਅਮਿਤ ਅਰੋੜਾ, ਜਗਰਾਉਂ ਸਾਜਨ ਮਲਹੋਤਰਾ, ਹਲਕਾ ਗਿੱਲ ਵਿਚ ਸੋਨੀ ਗਿੱਲ ਅਤੇ ਪ੍ਰਭਜੋਤ ਸਿੰਘ ਦੀ ਅਗਵਾਈ 'ਚ ਰੁੱਖਾਂ ਦੀ ਛਬੀਲ ਲਗਾਈ ਗਈ। ਇਸ ਮੌਕੇ ਕੌਂਸਲਰ ਹਰਜਿੰਦਰਪਾਲ ਸਿੰਘ ਲਾਲੀ, ਦਿਨੇਸ਼ ਸ਼ਰਮਾ, ਮਿੱਕੀ ਰਹਿਨ, ਮੀਨੂੰ ਮਲਹੋਤਰਾ, ਗੋਤਮ ਧੁਰੀਆ, ਅਨਿਲ ਕੁਮਾਰ ਪੱਪੀ ਆਦਿ ਹਾਜ਼ਰ ਸਨ।   

ਰਾਏਕੋਟ : ਅੱਜ ਪੰਜਾਬ ਯੂਥ ਕਾਂਗਰਸ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਵਾਤਾਵਰਣ ਦੀ ਸੁਰੱਖਿਆ ਨਾਲ ਜੋੜਦੇ ਹੋਏ ਸਮੁੱਚੇ ਪੰਜਾਬ 'ਚ ਡੇਢ ਲੱਖ ਪੌਦੇ ਵੰਡਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਤਹਿਤ ਅੱਜ ਹਲਕਾ ਯੂਥ ਕਾਂਗਰਸ ਵਲੋਂ ਪ੍ਰਧਾਨ ਅਰਸ਼ਦ ਰਾਣਾ ਦੀ ਦੇਖ-ਰੇਖ ਹੇਠ ਪੌਦੇ ਵੰਡ ਕੇ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਥਾਨਕ ਨਗਰ ਕੌਂਸਲ ਦਫਤਰ ਨੇੜੇ ਰੱਖੇ ਗਏ ਪੌਦਾ ਵੰਡ ਸਮਾਗਮ 'ਚ ਯੂਥ ਕਾਂਗਰਸ ਆਗੂ ਕਾਮਿਲ ਬੋਪਾਰਾਏ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ। ਪ੍ਰਧਾਨ ਅਰਸ਼ਦ ਰਾਣਾ ਨੇ ਦਸਿਆ ਕਿ ਅੱਜ ਯੂਥ ਕਾਂਗਰਸ ਵਲੋਂ 1250 ਪੌਦੇ ਵੰਡੇ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ

ਕੀਤੀ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਤਲਵੰਡੀ, ਸੁਖਜੀਵਨ ਸਿੰਘ ਡਾਂਗੋਂ, ਪ੍ਰਧਾਨ ਟੱਰਕ ਯੂਨੀਅਨ ਸੁਖਪਾਲ ਸਿੰਘ ਗੋਂਦਵਾਲ, ਵਿਨੋਦ ਜੈਨ, ਅਵਤਾਰ ਸਿੰਘ ਚੇਅਰਮੈਨ, ਬਲਜੀਤ ਸਿੰਘ ਹਲਵਾਰਾ, ਪ੍ਰਭਦੀਪ ਸਿੰਘ ਨਾਰੰਗਵਾਲ, ਸੁਖਜਿੰਦਰ ਸਿੰਘ ਬਸਰਾਵਾਂ, ਅਮਨਦੀਪ ਸਿੰਘ ਬੰਮਰਾਂ, ਅਰੁਣਦੀਪ ਸਿੰਘ, ਹਰਮਨ ਸਿੰਘ, ਪ੍ਰਦੀਪ ਸਿੰਘ ਪੀ.ਏ. ਮਨਜੋਤ ਸਿੰਘ, ਜਗਨਨਾਥ, ਬ੍ਰਿਜੇਸ਼ ਯਾਦਵ, ਹਨੀ ਸਦਾਵਰਤੀ, ਹਰਵਿੰਜਰ ਸਿੰਘ ਰਾਜਾ, ਪੂਰਨ ਸਿੰਘ ਸਪਰਾ, ਗੁਰਜੰਟ ਸਿੰਘ, ਸੋਹਣ ਸਿੰਘ ਬੁਰਜ, ਪ੍ਰਦੀਪ ਗਰੇਵਾਲ, ਜਗਦੀਪ ਸਿੰਘ ਬਿੱਟੂ ਰੱਤੋਵਾਲ, ਖੁਸ਼ਪਾਲ ਸਿੰਘ ਸਮੇਤ ਹੋਰ ਕਈ ਯੂਥ ਕਾਂਗਰਸੀ ਵਰਕਰ ਸ਼ਾਮਲ ਸਨ।