ਜਦੋਂ ਲੋਕ ਝੂਠੀ ਰਿਪੋਰਟ ਬਾਰੇ ਜਾਣ ਗਏ ਤਾਂ ਕਾਂਗਰਸੀਆਂ ਨੂੰ ਮੂੰਹ ਲੁਕੋਣ ਨੂੰ ਥਾਂ ਨਹੀਂ ਲੱਭਣੀ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਨੇ ਅੱਜ ਕਾਂਗਰਸ ਲੀਡਰਸ਼ਿਪ ਉੱਤੇ ਵਰ•ਦਿਆਂ
ਚੰਡੀਗੜ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਨੇ ਅੱਜ ਕਾਂਗਰਸ ਲੀਡਰਸ਼ਿਪ ਉੱਤੇ ਵਰ•ਦਿਆਂ ਕਿਹਾ ਕਿ ਉਹ ਅਕਾਲੀਆਂ ਨੂੰ ਪਿੰਡਾਂ ਵਿਚ ਨਾ ਵੜਣ ਦੇਣ ਦੀਆਂ ਧਮਕੀਆਂ ਦੇ ਕੇ ਸੂਬੇ ਅੰਦਰ ਫਿਰਕੂ ਭਾਈਚਾਰੇ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ।ਇੱਥੇ ਇੱਕ ਪ੍ਰੈਸ ਬਿਆਨ ਰਾਹੀਂ ਬੀਬੀ ਜੰਗੀਰ ਕੌਰ ਨੇ ਅਕਾਲੀਆਂ ਨੂੰ ਪੰਜਾਬ ਦੇ ਪਿੰਡਾਂ ਵਿਚ ਜਾਣ ਦੀ ਚੁਣੌਤੀ ਦੇਣ ਵਾਸਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਜਾਂ ਇਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਨਿੱਜੀ ਜਾਗੀਰ ਨਹੀਂ ਹੈ।
ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਸਾਰੇ ਨਾਗਰਿਕਾਂ ਨੂੰ ਸਮੁੱਚੇ ਦੇਸ਼ ਵਿਚ ਕਿਤੇ ਵੀ ਜਾਣ ਦੀ ਅਜ਼ਾਦੀ ਦਿੱਤੀ ਹੋਈ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਪੁਲਿਸ ਸਮੇਤ ਪੂਰੀ ਤਾਕਤ ਲਗਾ ਕੇ ਵੀ ਅਕਾਲੀਆਂ ਨੂੰ ਪਿੰਡਾਂ ਵਿਚ ਜਾਣ ਤੋਂ ਅਤੇ ਜਸਟਿਸ (ਸੇਵਾਮੁਕਤ) ਰਣਜੀਤ ਕਮਿਸ਼ਨ ਰਿਪੋਰਟ ਵਿਚਲੇ ਝੂਠ ਦਾ ਪਰਦਾਫਾਸ਼ ਕਰਨ ਤੋਂ ਨਹੀਂ ਰੋਕ ਸਕਦੀ। ਉਹਨਾਂ ਕਿਹਾ ਕਿ ਇਹ ਰਿਪੋਰਟ ਨਿਰੀ ਝੂਠ ਦੀ ਪੰਡ ਹੈ, ਜਿਸ ਵਿਚ ਮਨਘੜ•ਤ ਤੱਥ ਇਕੱਠੇ ਕਰਕੇ ਹਾਸੋਹੀਣੇ ਸਿੱਟੇ ਕੱਢੇ ਹੋਏ ਹਨ।
ਪਾਰਟੀ ਕਾਡਰ ਨੂੰ ਪੰਜਾਬ ਦੇ ਕੋਨੇ ਕੋਨੇ ਵਿਚ ਇਹ ਗੱਲ ਪਹੁੰਚਾਉਣ ਦੀ ਅਪੀਲ ਕਰਦਿਆਂ ਕਿ ਕਿਸ ਤਰ•ਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਭਵਨ ਵਿਚ ਬੈਠ ਕੇ ਇਹ ਝੂਠੀ ਅਤੇ ਮਨਘੜਤ ਜਸਟਿਸ ਰਣਜੀਤ ਸਿੰਘ ਰਿਪੋਰਟ ਲਿਖਵਾਈ ਹੈ, ਬੀਬੀ ਜੰਗੀਰ ਕੌਰ ਨੇ ਕਿਹਾ ਕਿ ਰਣਜੀਤ ਸਿੰਘ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਅਜਿਹੀ ਰਿਪੋਰਟ ਤਿਆਰ ਕਰੇ, ਜਿਸ ਨਾਲ ਉੱਪਰਲੀ ਅਕਾਲੀ ਲੀਡਰਸ਼ਿਪ ਖਾਸ ਕਰਕੇ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਸਥਾਵਾਂ ਦੇ ਪੰਥਕ ਕਿਰਦਾਰ ਨੂੰ ਸੱਟ ਮਾਰੀ ਜਾ ਸਕੇ।
ਜੰਗੀਰ ਕੌਰ ਨੇ ਕਿਹਾ ਕਿ ਉਹ ਖੁਦ ਪੂਰੇ ਸੂਬੇ ਦਾ ਦੌਰਾ ਕਰਨਗੇ ਅਤੇ ਜਾਖੜ ਅਤੇ ਉਸ ਦੇ ਚਮਚਿਆਂ ਨੂੰ ਚੁਣੌਤੀ ਦਿੱਤੀ ਕਿ ਹਿੰਮਤ ਹੈ ਤਾਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਉਹ ਉਸ ਨੂੰ ਸੱਚ ਬੋਲਣ ਤੋਂ ਉਹ ਰੋਕ ਕੇ ਵਿਖਾਉਣ। ਉਹਨਾਂ ਕਿਹਾ ਕਿ ਜਦੋਂ ਰਣਜੀਤ ਸਿੰਘ ਰਿਪੋਰਟ ਦੀ ਅਸਲੀਅਤ ਬਾਰੇ ਲੋਕਾਂ ਨੂੰ ਪਤਾ ਚੱਲ ਗਿਆ ਤਾਂ ਕਾਂਗਰਸ ਨੂੰ ਮੂੰਹ ਛੁਪਾਉਣ ਲਈ ਜਗ•ਾ ਨਹੀਂ ਲੱਭਣੀ। ਉਹਨਾਂ ਕਿਹਾ ਕਿ ਇਸ ਰਿਪੋਰਟ ਵਿਚ ਕਿਤੇ ਵੀ ਵੱਡੇ ਬਾਦਲ ਸਾਹਿਬ ਜਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉੱਤੇ ਕੋਈ ਦੋਸ਼ ਨਹੀਂ ਲਾਇਆ ਗਿਆ ਹੈ, ਪਰੰਤੂ ਫਿਰ ਵੀ ਕਾਂਗਰਸੀ ਆਗੂ ਬਾਦਲਾਂ ਨੂੰ ਬਦਨਾਮ ਕਰਨ ਲਈ ਪੰਡਾਂ ਦੀਆਂ ਪੰਡਾਂ ਝੂਠ ਬੋਲ ਰਹੇ ਹਨ।