ਬਹਿਬਲ ਕਲਾਂ  'ਵਿੱਚ ਗੋਲੀ ਚਲਾਉਣ ਦੇ ਮੈਂ ' ਕਦੇ ਕੋਈ ਆਦੇਸ਼ ਨਹੀਂ ਦਿੱਤੇ : ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ੍ਰ; ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ

Parkash Singh Badal

ਚੰਡੀਗੜ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ੍ਰ; ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ ਨੀਵੀਂ ਪੱਧਰ ਦੀ ਵਰਤੀ ਗਈ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਆਹੁੱਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ। ਸ੍ਰ: ਬਾਦਲ ਨੇ ਕਿਹਾ “ਕਿੰਨੀ ਅਜੀਬ ਤੇ ਹਾਸੋਹੀਣੀ ਗਲ ਹੈ ਕਿ ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ ਰਹੇ ਸਨ, ਉਹ 72 ਘੰਟਿਆਂ ਦੇ ਅੰਦਰ ਅੰਦਰ ਹੀ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਾਉਂਦੇ ਤੇ ਉਨ•ਾਂ ਨੂੰ ਸ਼ਰਧਾਜ਼ਲੀਆਂ ਦਿੰਦੇ ਫਿਰਦੇ ਹਨ।

ਉਹ ਤਾਂ ਅਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਆਗੁ ਨੂੰ ਭੀ “ਇੰਦਰਾ ਜੀ” ਕਹਿ ਕੇ ਸਤਕਾਰ ਨਾਲ ਬਲਾਉਂਦੇ ਰਹੇ ਤੇ ਉਸ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਲੋ  ਉਹਨਾਂ (ਸ਼੍ਰ: ਬਾਦਲ) ਬਾਰੇ “ਬੁਜ਼ਦਿਲ, ਬਦਮਾਸ਼, ਝੂਠਾ ਅਤੇ ਬੇਭਰੋਸੇਯੋਗ ਵਰਗੇ ਗੈਰ ਇਖ਼ਲਾਕੀ ਅਤੇ ਤਹਿਜੀਬ ਤੋ ਸੱਖਣੇ ਸ਼ਬਦਾਂ ਦੀ ਵਰਤੋ ਨਾਲ ਹਰ ਸੂਝਵਾਨ ਅਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪਹੁੰਚੀ ਹੈ ਪਰ “ਇਕ ਅੱਯਾਸ਼, ਚਰਿਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਅਤੇ ਮੌਕਾ ਪ੍ਰਸਤ ਵਿਅਕਤੀ ਤੋ ਮੈਂ ਅਜਿਹੀ ਹੀ ਆਸ ਰੱਖ ਸਕਦਾ ਸੀ”।

ਉਨ•ਾਂ ਕਿਹਾ ਕਿ ਦੇਸ਼, ਪੰਜਾਬ ਅਤੇ ਖ਼ਾਲਸਾ ਪੰਥ ਦੇ ਹਿੱਤਾਂ ਲਈ ਜੂਝਦੇ ਹੋਏ ਸਾਲਾਂ ਬੱਧੀ ਸਲਾਖਾ ਪਿੱਛੇ ਜਿੰਦਗੀ ਗੁਜਾਰਣ ਵਾਲੇ ਬੁਜਦਿਲ ਹੁੰਦੇ ਹਨ ਜਾਂ ਕਿ ਉਹ ਕਿਸੇ ਵੀ ਹਿੱਤ ਲਈ ਇਕ ਪਲ ਵੀ ਨਾ ਜੇਲ ਗਏ ਹੋਣ ਨਾ ਹੋਰ ਕਿਸੇ ਤਰ•ਾਂ ਦੀ ਰੱਤਾ ਵੀ ਕੁਰਬਾਨੀ ਦਿੱਤੀ ਹੋਵੇ। ਇਥੇ ਜਾਰੀ ਇਕ ਬਿਆਨ ਵਿਚ ਸ਼੍ਰ: ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਖ਼ਾਲਸਾ ਪੰਥ ਦੇ ਸਭ ਤੋ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਮੰਦਰ ਸਾਹਿਬ ਅਤੇ ਮਹਾਨ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਵਿਰੁੱਧ ਦੁਨੀਆਂ ਦੀ ਸਭ ਤੋ ਵੱਡੀ ਅਤੇ ਦਰਦਨਾਕ ਬੇਅਦਬੀ ਦੇ ਪਾਪ ਦੀ ਭਾਗੀ ਹੈ

ਜੋ ਕਿ 1984 ਵਿਚ ਇੰਦਰਾ ਗਾਂਧੀ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲੇ ਰਾਹੀਂ ਕੀਤੀ ਗਈ। ਸ਼੍ਰ: ਬਾਦਲ ਨੇ ਮੁੱਖ ਮੰਤਰੀ ਨੂੰ ਜ਼ੋਰਦਾਰ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨਾਲ ਖਿਲਵਾੜ• ਕਰਨ ਲਈ ਅੱਗ ਨਾਲ ਨਾ ਖੇਡਣ। ਉਨ•ਾਂ ਕਿਹਾ ਕਿ ਪੰਜਾਬ ਪਹਿਲੋ ਹੀ ਕਾਂਗਰਸ ਪਾਰਟੀ ਵਲੋ ਲਾਈ ਗਈ ਅੱਗ ਦੀਆਂ ਲਪਟਾਂ ਤੋ ਪੂਰੀ ਤਰ•ਾਂ ਬਾਹਰ ਨਹੀਂ ਆਇਆ ਕਿ “ਤੁਸੀਂ ਨਵੀਂ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ। ਪੰਜਾਬ ਅਤੇ ਪੰਜਾਬੀਆਂ ਉਤੇ ਰਹਿਮ ਕਰੋ।

 ਸ਼੍ਰ: ਬਾਦਲ ਨੇ ਕਿਹਾ ਕਿ ਮੈਂ ਆਪਣੇ ਸੇਵਾ ਕਾਲ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਵਜੋ ਜੋ ਕੁਝ ਵੀ ਕੀਤਾ ਹੈ, ਉਹ ਪੰਜਾਬ ਦੀ ਸ਼ਾਂਤੀ, ਅਮਨ ਅਤੇ ਸਭ ਫ਼ਿਰਕਿਆਂ ਦੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ ਹੀ ਕੀਤਾ। “ਇਸ ਸਬੰਧੀ ਮੇਰਾ ਮਨ ਅਤੇ ਆਤਮਾ ਪੂਰੀ ਤਰਾਂ ਸਾਫ਼ ਹੈ। ਮੈਂ ਅੱਯਾਸ਼ ਕਿਸਮ ਦੇ ਵਿਅਕਤੀਆਂ ਵਲੋ ਦਿੱਤੀਆਂ ਕਿਸੇ ਤਰਾਂ  ਦੀਆਂ ਧਮਕੀਆਂ ਤੋ ਡਰਨ ਵਾਲਾ ਨਹੀਂ ਹਾਂ ਕਿਉਕਿ ਪੰਜਾਬੀਆਂ ਵਲੋ ਬਖ਼ਸੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਦਿਆਨਤਦਾਰੀ ਪ੍ਰਤੀਬੱਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈ। ਉਹਨਾਂ ਕਿਹਾ ਕਿ ਆਪਣੇ ਜੀਵਨ ਦੇ ਆਖ਼ਰੀ ਸਾਹਾਂ ਤੱਕ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਤੇ ਉਸ ਉਪਰੰਤ ਅਕਤੂਬਰ 2015 ਵਿਚ  ਪੁਲਿਸ ਵਲੋ ਗੋਲੀ ਚਲਾਉਣ ਨਾਲ ਸਬੰਧਤ ਘਟਨਾਕ੍ਰਮ ਉਤੇ ਟਿਪਣੀ ਕਰਦਿਆਂ ਸ਼੍ਰ: ਬਾਦਲ ਨੇ ਕਿਹਾ “ਇਸ ਬੇਹੱਦ  ਤਕਲੀਫ਼ਦੇਹ ਘਟਨਾਕ੍ਰਮ ਦੌਰਾਨ ਮੇਰੇ ਮਨ ਉਤੇ ਭਾਰੀ ਬੋਝ ਅਤੇ ਤਣਾਅ ਸੀ। ਅੱਧੀ ਰਾਤ ਤੋ ਬਾਅਦ ਤੱਕ ਵੀ ਮੈਂ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਮੁੱਖੀ ਨਾਲ ਸੰਪਰਕ ਵਿਚ ਰਿਹਾ, ਕਿਉਕਿ ਸਥਿਤੀ ਉਹਨਾਂ ਕਿਹਾ  ਮੇਰੀ ਸਰਕਾਰ ਨੇ ਮਾਹੌਲ ਨੂੰ ਸ਼ਾਂਤ ਰੱਖਣ ਲਈ ਸਮਾਜ ਦੇ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਤਣਾਅ ਘੱਟ ਕਰਨ ਲਈ ਅਤੇ ਪੰਜਾਬ ਵਿਚ ਹਰ ਸੂਰਤ ਵਿਚ ਸ਼ਾਂਤੀ ਬਣਾਈ ਰੱਖਣ ਲਈ ਹਰ ਤਰਾਂ ਨਾਲ ਪੂਰਾ ਯਤਨ ਕੀਤਾ ਸੀ।

ਉਹਨਾਂ  ਕਿਹਾ ਕਿ ਸਥਿਤੀ ਬਾਰੇ ਉਹਨਾਂ  ਦੇ ਸਪਸ਼ਟ ਆਦੇਸ਼ ਸਨ ਕਿ ਇਸ ਨੂੰ “ਗਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ।ਕਿਸੇ ਵੀ ਪੜਾਅ ਉਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਮੇਰੇ ਵਲੋ ਕੋਈ ਆਦੇਸ਼ ਦਿੱਤੇ ਗਏ ਸਨ।ਉਸ ਸਮੇਂ ਵੱਖ-ਵੱਖ ਸੰਗਠਨਾਂ ਅਤੇ ਪਾਰਟੀਆਂ ਦੀ ਜ਼ੋਰਦਾਰ ਮੰਗ 'ਤੇ ਮੇਰੀ ਸਰਕਾਰ ਨੇ ਇਹ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤੇ ਸਨ। ਪੰਜਾਬ ਸਰਕਾਰ ਵਲੋਂ ਅਜਿਹਾ ਪੰਜਾਬ ਦੀਆਂ ਸਾਰੀਆਂ ਧਿਰਾਂ ਵਲੋਂ ਵਾਰ-ਵਾਰ ਜ਼ੋਰ ਦੇਣ 'ਤੇ ਕੀਤਾ ਸੀ ਤਾਂ ਜੋ ਸਮੁੱਚੇ ਘਟਨਾਕ੍ਰਮ ਦਾ ਸਾਰਿਆਂ ਦੀ ਤਸੱਲੀ ਅਨੁਸਾਰ ਨਿਪਟਾਰਾ ਹੋ ਸਕੇ।

ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਇਕ ਵੱਡੇ ਪੁਲਿਸ ਅਫ਼ਸਰ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਜਾਂਚ ਟੀਮ ਵੀ ਗਠਿਤ ਕੀਤੀ ਗਈ ਸੀ, ਜਿਸ ਨੇ ਲਗਾਤਾਰ ਪੂਰੀ ਮਿਹਨਤ ਤੇ ਨਿਰਪੱਖਤਾ ਨਾਲ ਜਾਂਚ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਸੀ। ਇਸੇ ਕਰਕੇ ਸਰਕਾਰ ਬਦਲਣ ਪਿੱਛੋਂ ਕਾਂਗਰਸ ਸਰਕਾਰ ਨੇ ਵੀ ਇਸੇ ਵਿਸ਼ੇਸ਼ ਟੀਮ ਨੂੰ ਆਪਣਾ ਕੰਮ ਨਿਸਚਿਤ ਰੂਪ ਵਿਚ ਜਾਰੀ ਰੱਖਣ ਲਈ ਕਿਹਾ ਸੀ। ਇਸ ਘਟਨਾਕ੍ਰਮ ਦੇ ਸਮੁੱਚੇ ਵਿਸਥਾਰ ਨੂੰ ਸਾਹਮਣੇ ਲਿਆਉਣ ਲਈ ਜੋਰਾ ਸਿੰਘ ਕਮਿਸ਼ਨ ਦੀ ਸਥਾਪਨਾ ਵੀ ਕੀਤੀ ਗਈ ਸੀ

ਪਰ ਮੈਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਨਵੀਂ ਬਣੀ ਸਰਕਾਰ ਨੇ ਮੇਰੀ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਇਕ ਚਾਲਾਕੀ ਭਰੀ ਸਾਜਿਸ਼ ਕਰਦਿਆਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਵਾਪਰੀਆਂ ਘਟਨਾਵਾਂ ਸਬੰਧੀ ਜਾਂਚ ਲਈ ਇਕ ਹੋਰ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ, ਜਿਸ ਦਾ ਸਿੱਧਾ ਮਤਲਬ ਇਸ ਸਾਰੇ ਘਟਨਾਕ੍ਰਮ 'ਚ ਮੇਰੀ ਸਰਕਾਰ ਅਤੇ ਅਕਾਲੀ ਦਲ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਬਦਨਾਮ ਕਰਨਾ ਸੀ। ਚਾਹੇ ਨਵਾਂ ਕਮਿਸ਼ਨ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਕੁਝ ਪੁਲਿਸ ਮੁਲਾਜ਼ਮਾਂ ਤੋਂ ਬਗੈਰ ਮੈਨੂੰ ਜਾਂ ਪ੍ਰਸ਼ਾਸਨ ਨੂੰ ਕਿਸੇ ਵੀ ਤਰਾਂ ਜ਼ਿੰਮੇਵਾਰ ਠਹਿਰਾਉਣ ਵਿਚ ਅਸਫਲ ਰਿਹਾ ਹੈ ਪਰ ਇਸ ਦੇ ਬਾਵਜੂਦ ਜਿਸ ਤਰ•ਾਂ ਦੀ ਚਾਣਕਿਆ ਨੀਤੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਸਾਰੀ ਰਿਪੋਰਟ ਨਾਲ ਨਜਿੱਠਣ ਦਾ ਯਤਨ ਕੀਤਾ ਹੈ,

ਉਸ ਤੋਂ ਇਸ ਦੀਆਂ ਲੁੰਬੜ ਚਾਲਾਂ ਦਾ ਸਭ ਨੂੰ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ। ਇਸੇ ਲਈ ਮੇਰੇ ਵਲੋਂ, ਅਕਾਲੀ ਦਲ ਵਲੋਂ ਅਤੇ ਹੋਰ ਸੰਸਥਾਵਾਂ ਵਲੋਂ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਸੀ। ਉਹਨਾਂ  ਕਿਹਾ ਕਿ ਆਪਣੇ ਲੰਬੇ ਜਨਤਕ ਜੀਵਨ ਦੌਰਾਨ ਮੇਰੀ ਹਮੇਸਾ਼ ਇਹ ਪਹੁੰਚ ਰਹੀ ਹੈ ਕਿ ਹਰ ਸਥਿਤੀ ਨੂੰ ਗਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ। “ਮੇਰੀ ਕਾਰਜ਼ਸੈ਼ਲੀ ਬਾਰੇ ਪੂਰਾ ਪੰਜਾਬ ਭਲੀ ਭਾਂਤੀ ਵਾਕਫ਼ ਹੈ  ਮੈਂ ਗੁਰੂ ਦੇ ਭੈਅ ਵਿਚ ਰਹਿ ਕੇ ਸਾਹ ਸਾਹ ਆਪਣੇ ਫ਼ਰਜਾਂ ਵਿਚ ਪ੍ਰਤੀ ਸੁਚੇਤ ਰਿਹਾ ਹਾਂ।”