ਮਹਾਰਾਜਾ ਰਣਜੀਤ ਸਿੰਘ 'ਵਰਸਟੀ ਅਤੇ ਐਮਾਜ਼ੋਨ ਵਿਚਕਾਰ ਸਮਝੌਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਸਥਾਪਤ ਮਿਆਰੀ  ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ (ਐਮ.ਆਰ.ਐਸ.ਪੀ.ਟੀ.ਯੂ)...........

A picture of the agreement between Amazon and University

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸਥਾਪਤ ਮਿਆਰੀ  ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਟੀ (ਐਮ.ਆਰ.ਐਸ.ਪੀ.ਟੀ.ਯੂ) ਅਤੇ ਐਮਾਜ਼ੋਨ ਇੰਟਰਨੈਟ ਪ੍ਰਾਈਵੇਟ ਲਿਮਟਿਡ (ਏ.ਆਈ.ਐਸ.ਪੀ.ਐਲ) ਵਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਤਕਨਾਲੋਜੀ ਦਾ ਹਾਣੀ ਬਨਾਉਣ ਦੇ ਉਦੇਸ਼ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਗਿਆ। ਇਹ ਐਮ.ਓ.ਯੂ ਪੰਜਾਬ ਦੇ ਕੈਬਨਿਟ ਅਤੇ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਸਕੱਤਰ ਤਕਨੀਕੀ ਸਿਖਿਆ ਸ੍ਰੀ ਡੀ. ਕੇ ਤਿਵਾੜੀ ਦੀ ਹਾਜ਼ਰੀ ਵਿਚ

ਐਮ.ਆਰ.ਐਸ. ਪੀ.ਟੀ.ਯੂ ਦੇ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ ਅਤੇ ਐਮਾਜ਼ੋਨ ਦੇ ਜਨਤਕ ਖੇਤਰ ਦੇ ਇੰਟਰਨੈਟ ਸੇਵਾਵਾਂ ਦੇ ਪ੍ਰਧਾਨ  ਸ੍ਰੀ ਰਾਹੁਲ ਸ਼ਰਮਾ ਵਲੋਂ ਸਹੀਬੱਧ ਕੀਤਾ ਗਿਆ। ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰਿਦਆਂ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਐਮ.ਆਰ.ਐਸ. ਪੀ.ਟੀ.ਯੂ ਵਲੋਂ ਐਮਾਜ਼ੋਨ ਨਾਲ ਕੀਤਾ ਇਹ ਸਮਝੌਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਵਲ ਦਰਜੇ ਦੀ ਉਚੇਰੀ ਤੇ ਤਕਨੀਕੀ ਸਿਖਿਆ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ ਅਤੇ ਇਸ ਨਾਲ ਸੂਬੇ ਵਿਚ ਸੂਚਨਾ ਤੇ ਤਕਨਾਲੋਜੀ ਦੇ ਖੇਤਰ ਵਿਚ ਨਵੇਂ ਤੇ ਸੁਨਹਿਰੀ ਰਾਹ ਖੁਲ੍ਹਣਗੇ।

ਐਮ.ਆਰ.ਐਸ.ਪੀ.ਟੀ.ਯੂ ਦੇ ਉਪ ਕੁਲਪਤੀ ਡਾ. ਈਸ਼ਰ ਨੇ ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਡਬਲਿਊ.ਐਸ ਇਕ ਅਜਿਹਾ ਪ੍ਰੋਗਰਾਮ ਹੈ ਜੋ ਸਿਖਿਆਰਥੀਆਂ ਲਈ ਚੰਗੇ ਸਰੋਤ, ਉੱਚ ਕੋਟਿ ਦਾ ਪਾਠਕ੍ਰਮ ਅਤੇ ਏ.ਡਬਲਿਊ.ਐਸ ਕਲਾਊਡ ਸਰਵਿਸਜ਼ ਦੇ ਤਕਨੀਕੀ ਮਾਹਰਾਂ ਵਲੋਂ ਤਿਆਰ ਕੀਤਾ ਸਿਖਿਆ ਸਮੱਗਰੀ ਮੁਹੱਈਆ ਕਰਵਾਉਂਦਾ ਹੈ। 

ਵਿਦਿਆਰਥੀਆਂ ਅਤੇ ਐਜੁਕੇਟਰਾਂ ਨੂੰ ਇੰਸਟਰੱਕਟਰ ਦੀ ਹਾਜ਼ਰੀ ਵਿਚ ਕਲਾਸਾਂ, ਲੋੜ ਅਨੁਸਾਰ ਸਿਖਲਾਈ, ਵਧੀਆ ਲੈਬਾਂ ਅਤੇ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀ ਨਾ ਕੇਵਲ ਕਲਾਉੂਡ ਸਬੰਧੀ ਉੱਚ ਦਰਜੇ ਦੀ ਤਕਨੀਕੀ ਸਿਖਿਆ ਤੇ ਸਿਖਲਾਈ ਹਾਸਲ ਕਰਨਗੇ ਬਲਕਿ 30 ਸਵੈਰੋਜ਼ਗਾਰਾਂ ਦੇ ਨਿਵੇਕਲੀਆਂ ਨੌਕਰੀਆਂ ਲੈਣ ਵਿਚ ਵੀ ਉਨ੍ਹਾਂ ਦਾ ਰਾਹ ਪਧਰਾ ਹੋ ਜਾਵੇਗਾ।  

ਇਸ ਮੌਕੇ ਐਮਾਜ਼ੋਨ ਦੇ ਜਨਤਕ ਖੇਤਰ ਦੇ ਇੰਟਰਨੈਟ ਸਰਵਿਸਿਜ਼ ਦੇ ਪ੍ਰਧਾਨ ਸ੍ਰੀ ਰਾਹੁਲ ਸ਼ਰਮਾ ਨੇ ਕਿਹਾ ਕਿ ਏ.ਡਬਲਿਊ.ਐਸ ਜਾਗਰੂਕਤਾ ਪ੍ਰੋਗਰਾਮ ਤਹਿਤ ਪੰਜਾਬ ਦੇ ਵਿਦਿਆਰਥੀ ਨਵੇਂ ਤੇ ਆਧੁਨਿਕ ਏ.ਡਬਲਿਊ.ਐਸ ਤਕਨਾਲੋਜੀ ਤੋਂ ਜਾਣੂ ਹੋ ਸਕਣਗੇ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਦੇਸ਼ ਦੇ ਉੱਚ ਪਧਰੀ ਅਦਾਰਿਆਂ ਦੇ ਪਾਠਕ੍ਰਮ ਨੂੰ ਪੜਨ ਤੇ ਸਮਝਣ ਦਾ ਲਾਹਾ ਲੈ ਸਕਣਗੇ ਅਤੇ ਐਮ.ਆਰ.ਐਸ.ਪੀ.ਟੀ.ਯੂ  ਨਾਲ ਰਲਕੇ ਕੰਮ ਕਰਨਾਂ ਸਾਡੇ ਲਈ ਮਾਣ ਵਾਲੀ ਗੱਲ ਹੈ। 

ਸਮਾਰੋਹ ਵਿਚ ਸ੍ਰੀ ਡੀ.ਕੇ. ਤਿਵਾੜੀ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ ਸਕੱਤਰ, ਸ੍ਰੀ ਪਰਵੀਨ ਕੁਮਾਰ ਥਿੰਦ ਡਾਇਰੈਕਟਰ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ, ਸ੍ਰੀ ਸੰਦੀਪ ਕੌੜਾ ਸਲਾਹਕਾਰ ਪੰਜਾਬ ਹੁਨਰ ਵਿਕਾਸ ਵਿਭਾਗ, ਡਾ. ਦਮਨਦੀਪ ਕੌਰ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ, ਡਾ. ਜਸਬੀਰ ਸਿੰਘ ਹੁੰਦਲ ਰਜਿਸਟਰਾਰ ਐਮ.ਆਰ.ਐਸ.ਪੀ.ਟੀ.ਯੂ,  ਅਤੇ ਯੂਨੀਵਰਸਟੀ ਦੇ ਕਈ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।